Crocodile in Ratnagiri: ਮਹਾਰਾਸ਼ਟਰ ਦੇ ਤੱਟਵਰਤੀ ਸ਼ਹਿਰ ਵਿੱਚ ਇੱਕ 8 ਫੁੱਟ ਲੰਬੇ ਮਗਰਮੱਛ ਦਾ ਮੀਂਹ ਨਾਲ ਭਿੱਜੀ ਸੜਕ 'ਤੇ ਤੁਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਬਾਰਿਸ਼ ਦੇ ਦੌਰਾਨ ਰਤਨਾਗਿਰੀ ਜ਼ਿਲ੍ਹੇ ਦੇ ਚਿਪਲੁਨ ਸ਼ਹਿਰ ਦੇ ਚਿੰਚਨਾਕਾ ਖੇਤਰ 'ਚ ਇੱਕ ਆਟੋਰਿਕਸ਼ਾ ਚਾਲਕ ਨੇ ਵੀਡੀਓ ਸ਼ੂਟ ਕੀਤਾ।


ਵੀਡੀਓ ਵਿੱਚ ਕੁਝ ਹੋਰ ਵਾਹਨ ਵੀ ਦਿਖਾਈ ਦੇ ਰਹੇ ਹਨ, ਜਿਸ ਵਿੱਚ ਇੱਕ ਆਟੋਰਿਕਸ਼ਾ ਆਪਣੀਆਂ ਹੈੱਡਲਾਈਟਾਂ ਨੂੰ ਚਾਲੂ ਕਰਕੇ ਮਗਰਮੱਛ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਮਗਰਮੱਛ ਸ਼ਾਇਦ ਸ਼ਿਵ ਜਾਂ ਵਸ਼ਿਸ਼ਠੀ ਨਦੀਆਂ ਤੋਂ ਸ਼ਹਿਰ ਵਿੱਚ ਆਇਆ ਹੈ। ਕਈ ਦਰਸ਼ਕਾਂ ਨੇ ਮਗਰਮੱਛ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀ। ਇੱਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ। ਕਈਆਂ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।






ਜ਼ਿਕਰ ਕਰ ਦਈਏ ਕਿ ਰਤਨਾਗਿਰੀ ਖਾਰੇ ਪਾਣੀ ਤੇ ਘੜਿਆਲ ਮਗਰਮੱਛਾਂ ਦੇ ਨਾਲ ਭਾਰਤ ਵਿੱਚ ਪਾਈਆਂ ਜਾਣ ਵਾਲੀਆਂ ਤਿੰਨ ਮਗਰਮੱਛਾਂ ਵਿੱਚੋਂ ਇੱਕ ਮਗਰਮੱਛ ਲਈ ਜਾਣਿਆ ਜਾਂਦਾ ਹੈ। ਰਤਨਾਗਿਰੀ ਜ਼ਿਲ੍ਹੇ ਦੇ ਚਿਪਲੂਨ ਅਤੇ ਹੋਰ ਥਾਵਾਂ 'ਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਜ਼ਿਲ੍ਹੇ ਦੀਆਂ ਨਦੀਆਂ ਦਾ ਪਾਣੀ ਪੱਧਰ ਵੀ ਵਧ ਗਿਆ ਹੈ। ਮੌਸਮ ਵਿਭਾਗ ਅਨੁਸਾਰ ਰਤਨਾਗਿਰੀ ਜ਼ਿਲ੍ਹੇ ਵਿੱਚ 2 ਜੁਲਾਈ ਤੱਕ ਮੀਂਹ ਜਾਰੀ ਰਹੇਗਾ।


ਇਸ ਤੋਂ ਪਹਿਲਾਂ ਅਜਿਹੀ ਹੀ ਇੱਕ ਘਟਨਾ ਵਡੋਦਰਾ ਵਿੱਚ ਵਾਪਰੀ ਸੀ ਜਿਸ ਵਿੱਚ ਲੋਕਾਂ ਨੇ ਸੜਕ ਉੱਤੇ ਮਗਰਮੱਛ ਦੇਖਿਆ ਸੀ। ਇਹ 12 ਫੁੱਟ ਲੰਬਾ ਮਗਰਮੱਛ ਵਡੋਦਰਾ ਦੀ ਵਿਸ਼ਵਾਮਿਤਰੀ ਨਦੀ 'ਚੋਂ ਨਿਕਲਿਆ ਸੀ, ਜੋ ਕਿ ਮਾਨਸੂਨ ਦੇ ਮੌਸਮ 'ਚ ਇਸ ਖੇਤਰ 'ਚ ਆਮ ਦੇਖਣ ਨੂੰ ਮਿਲਦਾ ਹੈ। ਬਾਅਦ ਵਿੱਚ ਇਸ ਮਗਰਮੱਛ ਨੂੰ ਜੰਗਲਾਤ ਅਧਿਕਾਰੀਆਂ ਨੇ ਫੜ ਲਿਆ ਅਤੇ ਵਾਪਸ ਨਦੀ ਵਿੱਚ ਛੱਡ ਦਿੱਤਾ।