Pride event: ਹਾਲ ਹੀ ਵਿੱਚ ਨਾਰਵੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਇਵੈਂਟ ਦੌਰਾਨ ਇੱਕ ਮੰਤਰੀ ਨੇ ਆਪਣਾ ਟਾਪ ਚੁੱਕ ਕੇ ਸਭ ਦੇ ਸਾਹਮਣੇ ਆਪਣੇ ਸਤਨ ਦਿਖਾਉਣ ਲੱਗ ਪਈ। ਉਨ੍ਹਾਂ ਦੀ ਇਸ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਮਹਿਲਾ ਮੰਤਰੀ ਦਾ ਨਾਂ ਲੁਬਨਾ ਜਾਫਰੀ ਹੈ। ਨਾਰਵੇ ਦੀ ਸਰਕਾਰ ਨੇ ਉਸ ਨੂੰ ਸੰਸਕ੍ਰਿਤੀ ਅਤੇ ਲਿੰਗ ਸਮਾਨਤਾ ਮਾਮਲਿਆਂ ਦੇ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਹੈ ਪਰ ਹੁਣ ਜੂਨ ਮਹੀਨੇ 'ਚ ਆਯੋਜਿਤ ਪ੍ਰਾਈਡ ਈਵੈਂਟ ਕਾਰਨ ਉਸ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।
ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਲੁਬਨਾ ਸਟੇਜ 'ਤੇ ਖੜ੍ਹੀ ਹੈ ਅਤੇ ਉਸ ਨੂੰ ਫਾਗ-ਹਾਗ 2024 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਉਹ ਆਪਣਾ ਟਾਪ ਚੁੱਕ ਲੈਂਦੀ ਹੈ ਅਤੇ ਫਿਰ ਪਿੱਛੇ ਮੁੜ ਕੇ ਸਾਰਿਆਂ ਨੂੰ ਆਪਣੀ ਸਤਨ ਦਿਖਾਉਂਦੀ ਹੈ। ਇਸ ਕਾਰਨ ਬਾਕੀ ਸਾਰੇ ਹੈਰਾਨ ਰਹਿ ਜਾਂਦੇ ਹਨ।
ਨਾਰਵੇ ਦੀ ਮੰਤਰੀ ਵੱਲੋਂ ਅਜਿਹੀ ਕਾਰਵਾਈ ਪਹਿਲਾਂ ਤੋਂ ਹੀ ਯੋਜਨਾਬੱਧ ਸੀ ਕਿਉਂਕਿ ਉਸ ਨੇ ਆਪਣੀ ਬ੍ਰੈਸਟ ਦਿਖਾਉਣ ਵੇਲੇ ਏਰੀਓਲਾ ਖੇਤਰ ਨੂੰ ਢੱਕ ਲਿਆ ਸੀ। ਘਟਨਾ ਬਾਰੇ ਪੁੱਛੇ ਜਾਣ 'ਤੇ 44 ਸਾਲਾ ਲੁਬਨਾ ਜਾਫਰੀ ਨੇ ਫਾਗ-ਹਾਗ ਸਨਮਾਨ ਲਈ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਕਿਸੇ ਨੂੰ ਆਪਣੇ ਆਪ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।
ਸਮਾਗਮ ਦਾ ਆਯੋਜਨ ਕਰਨ ਵਾਲੇ ਵਿਅਕਤੀ ਨੇ ਇਸ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਭ ਤੋਂ ਵਧੀਆ ਗੱਲ ਹੈ ਜੋ ਕਈ ਸਾਲਾਂ ਵਿੱਚ ਵਾਪਰੀ ਹੈ। ਉਸ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਇਹ ਬਹੁਤ ਵਧੀਆ ਹੈ ਕਿ ਸਾਡੇ ਕੋਲ ਇਕ ਅਜਿਹਾ ਮੰਤਰੀ ਹੈ ਜੋ ਪੂਰੀ ਤਰ੍ਹਾਂ ਨਾਲ ਸਾਡੀ ਵਕਾਲਤ ਕਰਦਾ ਹੈ ਅਤੇ ਆਪਣੇ ਆਪ ਨੂੰ ਅੱਗੇ ਵਧਾਉਣ ਤੋਂ ਨਹੀਂ ਡਰਦਾ।
ਪਿਛਲੇ 10 ਸਾਲਾਂ ਵਿੱਚ ਇਸ ਪ੍ਰੋਗਰਾਮ ਨੂੰ ਕਦੇ ਵੀ ਇੰਨੀ ਪ੍ਰਸਿੱਧੀ ਨਹੀਂ ਮਿਲੀ ਹੈ। ਦਰਸ਼ਕਾਂ ਨੇ ਲੁਬਨਾ ਦੇ ਸਟੰਟ ਦੀ ਸ਼ਲਾਘਾ ਕੀਤੀ ਹੈ। ਇਸ ਮਾਮਲੇ ਵਿੱਚ, ਨਾਰਵੇ ਦੇ ਪ੍ਰਧਾਨ ਮੰਤਰੀ, ਜੋਨਸ ਗਹਰ ਸਟੋਰਟ ਨੇ ਵੀ ਓਸਲੋ ਪ੍ਰਾਈਡ ਵਿੱਚ ਲੁਬਨਾ ਜਾਫ਼ਰੀ ਦੀ ਮੌਜੂਦਗੀ ਦੀ ਸ਼ਲਾਘਾ ਕੀਤੀ ਹੈ। ਉਸ ਨੂੰ ਇਹ ਕਹਿੰਦੇ ਸੁਣਿਆ ਗਿਆ, 'ਲੁਬਨਾ ਇੱਕ ਆਤਮ-ਵਿਸ਼ਵਾਸੀ, ਸੁਤੰਤਰ ਅਤੇ ਸ਼ਾਨਦਾਰ ਵਿਅਕਤੀ ਹੈ, ਜਿਸਦਾ ਦੇਸ਼ ਭਰ ਦੇ ਸੱਭਿਆਚਾਰਕ ਸਮਾਗਮਾਂ ਵਿੱਚ ਨਿੱਘਾ ਸਵਾਗਤ ਕੀਤਾ ਜਾਂਦਾ ਹੈ।'