Viral Video: ਜੇਕਰ ਤੁਸੀਂ ਕਿਸੇ ਤੋਂ ਪੁੱਛੋ ਕਿ ਇਸ ਦੁਨੀਆਂ ਵਿੱਚ ਸਭ ਤੋਂ ਜ਼ਾਲਮ ਚੀਜ਼ ਕੀ ਹੈ, ਤਾਂ ਜ਼ਿਆਦਾਤਰ ਲੋਕ ਗਰੀਬੀ ਦਾ ਨਾਮ ਹੀ ਲੈਣਗੇ। ਇਹ ਅਜਿਹੀ ਚੀਜ਼ ਹੈ ਜਿਸ ਲਈ ਲੋਕ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਉੱਥੇ ਹੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਂ ਦੋ ਰੋਟੀਆਂ ਲਈ ਆਪਣੇ ਰੋਂਦੇ ਹੋਏ ਬੱਚੇ ਨੂੰ ਛੱਡ ਕੇ ਨੱਚ ਰਹੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਮਾਂ ਆਪਣੇ ਬੱਚੇ ਨੂੰ ਰੋਂਦਿਆਂ ਹੋਇਆਂ ਛੱਡ ਕੇ ਨੱਚ ਰਹੀ ਹੈ। ਇਹ ਵੀਡੀਓ ਨੇੜੇ ਖੜ੍ਹੇ ਇੱਕ ਵਿਅਕਤੀ ਨੇ ਆਪਣੇ ਕੈਮਰੇ ਵਿੱਚ ਰਿਕਾਰਡ ਕੀਤਾ ਹੈ। ਇਸਨੂੰ ਦੇਖਣ ਤੋਂ ਬਾਅਦ, ਤੁਸੀਂ ਜ਼ਰੂਰ ਸਮਝ ਜਾਓਗੇ ਕਿ ਗਰੀਬੀ ਕਿਸ ਹੱਦ ਤੱਕ ਵਿਅਕਤੀ ਨੂੰ ਮਜਬੂਰ ਕਰ ਸਕਦੀ ਹੈ। ਮਾਂ ਦੇ ਪਿਆਰ ਅਤੇ ਗਰੀਬੀ ਨਾਲ ਉਸ ਦੇ ਸੰਘਰਸ਼ ਦੀ ਵੀਡੀਓ ਨੇ ਦਰਸ਼ਕਾਂ ਨੂੰ ਇਮੋਸ਼ਨਲ ਕਰ ਦਿੱਤਾ ਹੈ ਅਤੇ ਲੋਕਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਉਸ ਦਾ ਡਾਂਸ ਦੇਖ ਰਹੇ ਹਨ ਉਨ੍ਹਾਂ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਹੈ।

ਇਹ ਵੀਡੀਓ ਕਿਸੇ ਆਰਕੈਸਟਰਾ ਦਾ ਲੱਗ ਰਿਹਾ ਹੈ। ਜਿਸ ਵਿੱਚ ਇੱਕ ਔਰਤ ਨੱਚਦੀ ਦਿਖਾਈ ਦੇ ਰਹੀ ਹੈ ਅਤੇ ਉਸਦਾ ਛੋਟਾ ਬੱਚਾ ਉਸ ਦੇ ਪਿੱਛੇ ਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਪਰਫਾਰਮੈਂਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ, ਇਸ ਕਰਕੇ ਕਲਿੱਪ ਵਿੱਚ ਮੌਜੂਦ ਇੱਕ ਹੋਰ ਕੁੜੀ ਨੇ ਉਸ ਦੇ ਬੱਚੇ ਨੂੰ ਫੜਿਆ ਹੋਇਆ ਹੈ, ਪਰ ਉਹ ਵਾਰ-ਵਾਰ ਆਪਣੀ ਮਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਥੇ, ਮਾਂ ਉਸਨੂੰ ਕੁਝ ਦੇਰ ਲਈ ਫੜਨ ਦਾ ਇਸ਼ਾਰਾ ਕਰਦੀ ਹੈ।

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ recordtodvideos ਨਾਮ ਦੇ ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਹੈ। ਹਜ਼ਾਰਾਂ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਅਤੇ ਦੇਖਿਆ ਹੈ ਅਤੇ ਇਸ 'ਤੇ ਕੁਮੈਂਟ ਕਰਕੇ ਆਪਣੇ ਰਿਐਕਸ਼ਨਸ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯਕੀਨ ਮੰਨੋ ਕਿ ਮੈਨੂੰ ਰੋਣਾ ਆ ਗਿਆ। ਇੱਕ ਹੋਰ ਨੇ ਲਿਖਿਆ ਕਿ ਇਸ ਮਾਂ ਨੇ ਆਪਣੇ ਦਿਲ 'ਤੇ ਪੱਥਰ ਰੱਖਿਆ ਹੋਵੇਗਾ। ਇੱਕ ਹੋਰ ਨੇ ਲਿਖਿਆ ਕਿ ਗਰੀਬੀ ਸੱਚਮੁੱਚ ਬਹੁਤ ਜ਼ਾਲਮ ਹੁੰਦੀ ਹੈ।