Viral News: ਇੱਕ ਵੱਡੇ ਬ੍ਰਾਂਡ ਅਤੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਨੇ ਆਪਣੇ ਬੇਟੇ ਤੋਂ 20 ਸਾਲ ਤੱਕ ਛੁਪਾ ਕੇ ਰੱਖਿਆ ਕਿ ਉਹ ਅਮੀਰ ਹੈ। ਜਦੋਂ ਬੇਟੇ ਨੇ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ ਤਾਂ ਉਸ ਨੂੰ ਇਸ ਬਾਰੇ ਦੱਸਿਆ ਗਿਆ। ਇਸ ਖ਼ਬਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।


24 ਸਾਲਾ ਝਾਂਗ ਜਿਲੋਂਗ ਨੇ ਸਥਾਨਕ ਮੀਡੀਆ ਨੂੰ ਦੱਸਿਆ ਹੈ ਕਿ ਉਸ ਦੇ ਕਰੋੜਪਤੀ ਪਿਤਾ ਝਾਂਗ ਯਾਓਡੁੰਗ ਨੇ 20 ਸਾਲਾਂ ਤੱਕ ਆਪਣੀ ਵਿੱਤੀ ਸਥਿਤੀ ਨੂੰ ਲੁਕੋ ਕੇ ਰੱਖਿਆ। ਤਾਂ ਜੋ ਉਹ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਦਾ ਰਹੇ।


ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਅਨੁਸਾਰ 51 ਸਾਲ ਦੇ ਝਾਂਗ ਸੀਨੀਅਰ ਹੁਨਾਨ ਮਸਾਲੇਦਾਰ ਗਲੂਟਨ ਲਾਟੀਆਓ ਬ੍ਰਾਂਡ ਮਾਲਾ ਪ੍ਰਿੰਸ ਦੇ ਸੰਸਥਾਪਕ ਅਤੇ ਚੇਅਰਮੈਨ ਹੈ, ਜੋ ਪ੍ਰਤੀ ਸਾਲ 600 ਮਿਲੀਅਨ ਯੂਆਨ (ਅਮਰੀਕੀ $83 ਮਿਲੀਅਨ) ਦੀਆਂ ਵਸਤਾਂ ਦਾ ਉਤਪਾਦਨ ਕਰਦਾ ਹੈ। ਇਹ ਬ੍ਰਾਂਡ ਉਸੇ ਸਾਲ ਬਣਾਇਆ ਗਿਆ ਸੀ ਜਦੋਂ ਝਾਂਗ ਜੂਨੀਅਰ ਦਾ ਜਨਮ ਹੋਇਆ ਸੀ। ਉਹ ਕਹਿੰਦਾ ਹੈ ਕਿ ਉਹ ਪਿੰਗਜ਼ਿਆਂਗ ਕਾਉਂਟੀ ਵਿੱਚ ਇੱਕ ਆਮ ਫਲੈਟ ਵਿੱਚ ਵੱਡਾ ਹੋਇਆ ਹੈ। ਇਹ ਸਥਾਨ ਮੱਧ ਚੀਨ ਦੇ ਹੁਨਾਨ ਸੂਬੇ ਵਿੱਚ ਹੈ। ਝਾਂਗ ਜੂਨੀਅਰ ਆਪਣੇ ਪਿਤਾ ਦੇ ਬ੍ਰਾਂਡ ਬਾਰੇ ਜਾਣਦਾ ਸੀ। ਪਰ ਉਸ ਨੂੰ ਦੱਸਿਆ ਗਿਆ ਕਿ ਉਸ ਨੇ ਕੰਪਨੀ ਚਲਾਉਣ ਲਈ ਵੱਡਾ ਕਰਜ਼ਾ ਲਿਆ ਸੀ।


ਆਪਣੇ ਪਰਿਵਾਰ ਦੀ ਦੌਲਤ ਦੀ ਵਰਤੋਂ ਕੀਤੇ ਬਿਨਾਂ, ਉਸਨੇ ਹੁਨਾਨ ਦੀ ਰਾਜਧਾਨੀ ਚਾਂਗਸ਼ਾ ਦੇ ਇੱਕ ਵਧੀਆ ਸੈਕੰਡਰੀ ਸਕੂਲ ਵਿੱਚ ਦਾਖਲਾ ਲਿਆ। ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਝਾਂਗ ਜੂਨੀਅਰ ਦਾ ਸੁਪਨਾ ਇੱਕ ਅਜਿਹੀ ਨੌਕਰੀ ਲੱਭਣ ਦਾ ਸੀ ਜਿਸ ਵਿੱਚ ਪ੍ਰਤੀ ਮਹੀਨਾ ਲਗਭਗ 6,000 ਯੂਆਨ (US$800) ਮਿਲ ਸਕਣ। ਉਹ ਇਸ ਨੌਕਰੀ ਤੋਂ ਮਿਲੀ ਤਨਖ਼ਾਹ ਵਿੱਚੋਂ ਕਰਜ਼ਾ ਮੋੜਨਾ ਚਾਹੁੰਦਾ ਸੀ।


ਇਹ ਵੀ ਪੜ੍ਹੋ: Social Media Bans: 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਬੱਚਿਆਂ ਨੂੰ ਮਾਪਿਆਂ ਦੀ ਮਨਜ਼ੂਰੀ ਦੀ ਹੋਵੇਗੀ ਲੋੜ


ਗ੍ਰੈਜੂਏਸ਼ਨ ਤੋਂ ਬਾਅਦ ਝਾਂਗ ਸੀਨੀਅਰ ਨੇ ਆਪਣੇ ਬੇਟੇ ਨੂੰ ਦੱਸਿਆ ਕਿ ਪਰਿਵਾਰ ਅਸਲ ਵਿੱਚ ਬਹੁਤ ਅਮੀਰ ਹੈ ਅਤੇ ਉਹ ਇੱਕ ਨਵੇਂ ਘਰ ਵਿੱਚ ਵੀ ਚਲੇ ਗਏ। ਜਿਸ ਦੀ ਕੀਮਤ 1.4 ਮਿਲੀਅਨ ਡਾਲਰ ਹੈ। ਹੁਣ ਪੁੱਤਰ ਆਪਣੇ ਪਿਤਾ ਦੇ ਕਾਰੋਬਾਰ ਨੂੰ ਅੱਗੇ ਲਿਜਾਣ ਲਈ ਕੰਮ ਸ਼ੁਰੂ ਕਰਨ ਵਾਲਾ ਹੈ।


ਇਹ ਵੀ ਪੜ੍ਹੋ: Fake Apps: ਇਸ ਤਰ੍ਹਾਂ ਕਰੋ ਨਕਲੀ ਅਤੇ ਖਤਰਨਾਕ ਐਪਸ ਦੀ ਪਛਾਣ, ਹੈਕਰ ਵੀ ਨਹੀਂ ਕਰ ਸਕਣਗੇ ਕੋਈ ਨੁਕਸਾਨ