Trending Viral Video: ਸੜਕ 'ਤੇ ਚੱਲਣਾ ਹਮੇਸ਼ਾ ਖ਼ਤਰਿਆਂ ਤੋਂ ਖਾਲੀ ਨਹੀਂ ਹੁੰਦਾ। ਅਜਿਹੇ 'ਚ ਲੋਕਾਂ ਨੂੰ ਸੜਕ 'ਤੇ ਚੱਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ। ਮੌਜੂਦਾ ਸਮੇਂ 'ਚ ਇਨ੍ਹੀਂ ਦਿਨਾਂ 'ਚ ਸੜਕ 'ਤੇ ਚੱਲ ਰਿਹਾ ਟਰੱਕ ਯੂਜਰਸ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵੀਡੀਓ 'ਚ ਅੱਗੇ ਵਾਲੇ ਪਹੀਏ ਨਾ ਹੋਣ ਦੇ ਬਾਵਜੂਦ ਇੱਕ ਟਰੱਕ ਸੜਕ 'ਤੇ ਤੇਜ਼ ਰਫਤਾਰ ਨਾਲ ਦੌੜਦਾ ਦਿਖਾਈ ਦੇ ਰਿਹਾ ਹੈ।
ਆਮ ਤੌਰ 'ਤੇ ਸੜਕ 'ਤੇ ਚੱਲ ਰਹੇ ਵਾਹਨ ਆਪਣੇ ਪਹੀਆਂ ਦੀ ਮਦਦ ਨਾਲ ਸੜਕ 'ਤੇ ਪਕੜ ਬਣਾ ਕੇ ਅੱਗੇ ਵਧਦੇ ਦੇਖੇ ਜਾਂਦੇ ਹਨ। ਅਜਿਹੇ 'ਚ ਹਾਦਸੇ ਦਾ ਸ਼ਿਕਾਰ ਹੋਏ ਇੱਕ ਟਰੱਕ ਨੂੰ ਬਿਨਾਂ ਪਹੀਏ ਦੇ ਚਲਦੇ ਦੇਖਿਆ ਗਿਆ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਦੇ ਨਾਲ ਹੀ ਜ਼ਿਆਦਾਤਰ ਲੋਕ ਇਸ ਤਰੀਕੇ ਨਾਲ ਟਰੱਕ ਚਲਾਉਣ ਦੇ ਡਰਾਈਵਰ ਦੇ ਹੁਨਰ ਅਤੇ ਜੁਗਾੜ ਦੀ ਸ਼ਲਾਘਾ ਕਰ ਰਹੇ ਹਨ।
ਬਿਨਾਂ ਪਹੀਆ ਤੋਂ ਚਲ ਰਿਹਾ ਟਰੱਕ
ਦਰਅਸਲ, ਵਾਇਰਲ ਹੋ ਰਹੀ ਵੀਡੀਓ ਨੂੰ ਸੁਖਸ਼ਮ ਸ਼ਰਮਾ ਨਾਮ ਦੇ ਇੱਕ ਇੰਸਟਾਗ੍ਰਾਮ ਯੂਜਰਸ ਨੇ ਆਪਣੀ ਪ੍ਰੋਫਾਈਲ 'ਤੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਹਾਈਵੇ 'ਤੇ ਇੱਕ ਟਰੱਕ ਦੌੜਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਚੰਗੀ ਤਰ੍ਹਾਂ ਵੇਖਣ 'ਤੇ ਪਤਾ ਚੱਲਦਾ ਹੈ ਕਿ ਟਰੱਕ ਦੇ ਅਗਲੇ ਹਿੱਸੇ 'ਚ ਕੋਈ ਪਹੀਆ ਨਹੀਂ ਹੈ। ਇਸ ਦੇ ਬਾਵਜੂਦ ਟਰੱਕ ਡਰਾਈਵਰ ਆਰਾਮ ਨਾਲ ਆਪਣਾ ਵਾਹਨ ਚਲਾ ਰਿਹਾ ਹੈ।
ਵੀਡੀਓ ਨੂੰ 5 ਮਿਲੀਅਨ ਵਿਊਜ਼ ਮਿਲੇ
ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 5.4 ਮਿਲੀਅਨ ਤੋਂ ਵੱਧ ਵਿਊਜ਼ ਅਤੇ 4 ਲੱਖ 50 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਨੂੰ ਦੇਖਦੇ ਹੋਏ ਜ਼ਿਆਦਾਤਰ ਯੂਜ਼ਰਸ ਕਹਿ ਰਹੇ ਹਨ ਕਿ ਇਸ ਤਰ੍ਹਾਂ ਟਰੱਕ ਚਲਾਉਣਾ ਬਹੁਤ ਖਤਰਨਾਕ ਹੈ, ਉਥੇ ਹੀ ਕੁਝ ਯੂਜ਼ਰਸ ਨੇ ਇਸ 'ਤੇ ਕੁਮੈਂਟ ਕਰਦੇ ਹੋਏ ਲਿਖਿਆ 'ਪਾਵਰ ਆਫ ਇੰਡੀਅਨ ਡਰਾਈਵਰ'।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।