Trending News: ਹਰ ਕਿਸੇ ਦੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੈਟਲ ਹੋਣਾ ਪੈਂਦਾ ਹੈ। ਹਰ ਕੋਈ ਜਲਦੀ ਤੋਂ ਜਲਦੀ ਸਵੈ-ਨਿਰਭਰ ਬਣਨਾ ਚਾਹੁੰਦਾ ਹੈ ਤਾਂ ਜੋ ਨਾ ਸਿਰਫ ਆਪਣੇ ਲਈ ਪੈਸਾ ਕਮਾ ਸਕੇ ਬਲਕਿ ਇਸ ਨਾਲ ਦੂਜਿਆਂ ਦੀ ਵੀ ਮਦਦ ਕੀਤੀ ਜਾ ਸਕੇ। ਹਾਲਾਂਕਿ, ਅਮੀਰ ਪਰਿਵਾਰਾਂ ਵਿੱਚ ਪੈਦਾ ਹੋਏ ਬੱਚੇ ਅਕਸਰ ਅਜਿਹਾ ਨਹੀਂ ਸੋਚਦੇ। ਅਸੀਂ ਤੁਹਾਨੂੰ ਇੱਕ ਅਜਿਹੀ ਕੁੜੀ ਬਾਰੇ ਦੱਸ ਰਹੇ ਹਾਂ ਜਿਸ ਦੀ ਦੁਨੀਆ ਬਿੱਲਕੁਲ ਵੱਖਰੀ ਹੈ। ਉਸ ਨੇ ਹੁਣ ਤੱਕ ਨਾ ਤਾਂ ਕੋਈ ਨੌਕਰੀ ਕੀਤੀ ਤੇ ਨਾ ਹੀ ਉਹ ਭਵਿੱਖ ਵਿੱਚ ਕੋਈ ਨੌਕਰੀ ਕਰਨਾ ਚਾਹੁੰਦੀ ਹੈ।


ਇਸ ਲੜਕੀ ਦਾ ਨਾਂ ਕਲੋਏ ਲੀਮ (Chloe Liem) ਹੈ। ਉਹ ਸੋਸ਼ਲ ਮੀਡੀਆ ਇੰਫੂਲਐਂਸਰ ਹੈ। ਉਸ ਦਾ ਕਹਿਣਾ ਹੈ ਕਿ ਉਹ ਤਾਂ ਘਰੋਂ ਨਿਕਲਦੀ ਹੀ ਆਪਣੇ ਮਾਪਿਆਂ ਦੇ ਪੈਸੇ 'ਤੇ ਐਸ਼ ਕਰਨ ਲਈ ਹੈ। ਇਹ ਕਿਸੇ ਫੁੱਲ-ਟਾਈਮ ਨੌਕਰੀ ਤੋਂ ਘੱਟ ਨਹੀਂ। ਉਹ ਆਪਣਾ TikTok ਅਕਾਊਂਟ ਚਲਾਉਂਦੀ ਹੈ। ਉਸ ਦੇ ਕਾਫੀ ਫਾਲੋਅਰਸ ਹਨ, ਜਿਨ੍ਹਾਂ ਨੂੰ ਉਹ ਆਪਣੀ ਆਲੀਸ਼ਾਨ ਜ਼ਿੰਦਗੀ ਬਾਰੇ ਦੱਸਦੀ ਰਹਿੰਦੀ ਹੈ।



ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਕਲੋਏ ਲੀਮ ਬੜੇ ਮਾਣ ਨਾਲ ਦੱਸਦੀ ਹੈ ਕਿ ਉਹ ਕਿੰਨੀ ਸ਼ਾਨਦਾਰ ਜ਼ਿੰਦਗੀ ਜੀਅ ਰਹੀ ਹੈ। ਉਹ ਆਪਣੇ ਪਿਤਾ ਦੇ ਪੈਸੇ ਡਿਜ਼ਾਈਨਰ ਬੈਗਾਂ, ਗਹਿਣਿਆਂ ਤੇ ਆਪਣੇ ਅਮੀਰ ਦੋਸਤਾਂ ਨਾਲ ਖਾਣ-ਪੀਣ 'ਤੇ ਖਰਚ ਕਰਦੀ ਹੈ। ਉਸ ਨੇ ਆਪਣੇ ਇੱਕ ਵੀਡੀਓ ਵਿੱਚ ਦੱਸਿਆ ਕਿ ਉਸ ਨੇ ਇੱਕ ਦਿਨ ਵਿੱਚ 3,204.36 ਡਾਲਰ ਭਾਵ ਭਾਰਤੀ ਕਰੰਸੀ ਵਿੱਚ 2 ਲੱਖ 66 ਹਜ਼ਾਰ ਰੁਪਏ ਤੋਂ ਵੱਧ ਖਰਚ ਕੀਤੇ।


ਸਿੰਗਾਪੁਰ ਦੀ ਰਹਿਣ ਵਾਲੀ ਕਲੋਏ ਨੇ ਦੱਸਿਆ ਕਿ ਉਹ ਆਪਣੇ ਬ੍ਰੈਸਲੈੱਟ ਵਿੱਚ ਇੱਕ ਨਵਾਂ ਸਟ੍ਰਿੰਗ ਫਿੱਟ ਕਰਵਾਉਣਾ ਚਾਹੁੰਦੀ ਸੀ। ਹਾਲਾਂਕਿ ਇਹ ਕੰਮ ਮੁਫਤ 'ਚ ਹੋਣਾ ਸੀ ਪਰ ਉਥੇ ਉਸ ਨੇ ਮਹਿੰਗੀਆਂ ਈਅਰ ਰਿੰਗਸ ਖਰੀਦ ਲਈਆਂ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਦੁਪਹਿਰ ਦਾ ਖਾਣਾ ਖਾਣ ਗਈ, ਜਿਸ ਵਿੱਚ ਉਸ ਨੇ ਫਿਰ 66 ਹਜ਼ਾਰ ਰੁਪਏ ਖਰਚ ਕੀਤੇ। ਉਸ ਨੇ ਕੁਝ ਹੋਰ ਥਾਵਾਂ 'ਤੇ ਖਰਚ ਕੀਤਾ ਤੇ ਆਖਰਕਾਰ ਆਪਣੇ ਪਿਤਾ ਦੇ ਕ੍ਰੈਡਿਟ ਕਾਰਡ ਨਾਲ ਇੱਕ ਦਿਨ ਵਿੱਚ 3 ਲੱਖ ਰੁਪਏ ਦੀ ਖਰੀਦਦਾਰੀ ਕੀਤੀ।



ਇਸ ਵੀਡੀਓ ਨੂੰ ਦੇਖਣ ਵਾਲੇ ਲੋਕਾਂ ਨੇ ਕਿਹਾ ਕਿ ਇਹ ਜ਼ਿੰਦਗੀ ਬਹੁਤ ਵਧੀਆ ਹੈ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਜੇਕਰ ਉਹ ਵੀ ਕਿਸੇ ਅਮੀਰ ਪਰਿਵਾਰ 'ਚ ਪੈਦਾ ਹੋਏ ਹੁੰਦੇ ਤਾਂ ਉਹ ਵੀ ਅਜਿਹਾ ਹੀ ਕਰਦੇ। ਕੁਝ ਉਪਭੋਗਤਾਵਾਂ ਨੇ ਕਿਹਾ ਕਿ ਉਹ ਆਪਣੇ ਪਿਛੋਕੜ ਦੀ ਵਰਤੋਂ ਕਰਕੇ ਕੁਝ ਬਿਹਤਰ ਕਰ ਸਕਦੀ ਹੈ। ਕੁੜੀ ਸਿਰਫ਼ ਆਪਣੀ ਰਾਇਸੀ ਨੂੰ ਭੋਗਣ ਵਿੱਚ ਹੀ ਦਿਲਚਸਪੀ ਰੱਖਦੀ ਹੈ।