Sana Ramchand Gulwani: ਸਨਾ ਰਾਮਚੰਦ ਗੁਲਵਾਨੀ ਪਹਿਲੀ ਹਿੰਦੂ ਔਰਤ ਹੈ ਜੋ ਪਾਕਿਸਤਾਨ ਵਿੱਚ ਸਹਾਇਕ ਕਮਿਸ਼ਨਰ ਬਣੀ ਹੈ। ਉਸ ਨੂੰ ਪੰਜਾਬ ਸੂਬੇ ਵਿੱਚ ਸਹਾਇਕ ਕਮਿਸ਼ਨਰ ਅਤੇ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਗਿਆ ਹੈ। ਸਨਾ ਨੇ 2020 ਵਿੱਚ ਸੈਂਟਰਲ ਸੁਪੀਰੀਅਰ ਸਰਵਿਸ (CSS) ਪਾਸ ਕੀਤੀ ਸੀ। ਸਨਾ ਪੇਸ਼ੇ ਤੋਂ ਐਮਬੀਬੀਐਸ ਡਾਕਟਰ ਵੀ ਹੈ। ਉਹ 2020 ਵਿੱਚ ਸੈਂਟਰਲ ਸੁਪੀਰੀਅਰ ਸਰਵਿਸਿਜ਼ (CSS) ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (PAS) ਵਿੱਚ ਸ਼ਾਮਲ ਹੋਣ ਵਾਲੀ ਹਿੰਦੂ ਭਾਈਚਾਰੇ ਦੀ ਪਹਿਲੀ ਔਰਤ ਬਣ ਗਈ। ਗੁਲਵਾਨੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਪ੍ਰੀਖਿਆ ਪਾਸ ਕੀਤੀ ਹੈ।


2016 ਵਿੱਚ, ਉਸਨੇ ਸ਼ਹੀਦ ਮੋਹਤਰਮਾ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ ਤੋਂ ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ (MBBS) ਡਿਗਰੀ ਦੇ ਨਾਲ ਯੂਰੋਲੋਜਿਸਟ ਵਜੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਹੀ ਉਸਨੇ ਸੀਐਸਐਸ ਦੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ ਅਤੇ ਇਸ ਵਿੱਚ ਸਫ਼ਲ ਹੋ ਗਈ।


ਆਪਣੀ ਸਫਲਤਾ 'ਤੇ, ਉਸਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਮੈਂ ਪਹਿਲੀ ਹਾਂ ਜਾਂ ਨਹੀਂ, ਪਰ (ਮੈਂ) ਕਦੇ ਵੀ ਮੇਰੇ ਭਾਈਚਾਰੇ ਦੀ ਕਿਸੇ (ਔਰਤ) ਦੇ ਇਮਤਿਹਾਨ ਵਿੱਚ ਸ਼ਾਮਲ ਹੋਣ ਬਾਰੇ ਨਹੀਂ ਸੁਣਿਆ ਹੈ।"


ਅਟਕ ਜ਼ਿਲ੍ਹੇ ਦੇ ਵਸਨੀਕ


'ਡਾਨ' ਅਖਬਾਰ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਕਸਬੇ ਵਿੱਚ ਸਹਾਇਕ ਕਮਿਸ਼ਨਰ ਅਤੇ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲ ਲਿਆ ਹੈ। ਰਿਪੋਰਟਾਂ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਗੁਲਵਾਨੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਪ੍ਰੀਖਿਆ ਪਾਸ ਕੀਤੀ ਹੈ। ਉਥੋਂ ਦੇ ਹਿੰਦੂ ਭਾਈਚਾਰੇ ਦੇ ਕਈ ਕਾਰਕੁੰਨ ਦੱਸਦੇ ਹਨ ਕਿ ਵੰਡ ਤੋਂ ਬਾਅਦ ਇਹ ਇਮਤਿਹਾਨ ਪਾਸ ਕਰਨ ਵਾਲੀ ਉਹ ਭਾਈਚਾਰੇ ਦੀ ਪਹਿਲੀ ਪਾਕਿਸਤਾਨੀ ਔਰਤ ਬਣ ਗਈ ਹੈ।


ਦੱਸ ਦੇਈਏ ਕਿ ਪਾਕਿਸਤਾਨ ਵਿੱਚ ਹਿੰਦੂ ਸਭ ਤੋਂ ਵੱਡੀ ਘੱਟ ਗਿਣਤੀ ਭਾਈਚਾਰਾ ਹੈ। ਸਰਕਾਰੀ ਅਨੁਮਾਨ ਅਨੁਸਾਰ ਦੇਸ਼ ਵਿੱਚ 75 ਲੱਖ ਹਿੰਦੂ ਰਹਿੰਦੇ ਹਨ। ਪਾਕਿਸਤਾਨ ਦੀ ਜ਼ਿਆਦਾਤਰ ਹਿੰਦੂ ਆਬਾਦੀ ਸਿੰਧ ਪ੍ਰਾਂਤ ਵਿੱਚ ਵਸਦੀ ਹੈ।


ਪਾਕਿਸਤਾਨ ਦੇ ਅੰਕੜਾ ਬਿਊਰੋ ਦੇ ਅੰਕੜਿਆਂ ਅਨੁਸਾਰ 1998 ਵਿੱਚ ਇੱਥੇ ਕੁੱਲ ਆਬਾਦੀ 132.3 ਮਿਲੀਅਨ ਸੀ। ਇਸ ਵਿੱਚੋਂ 1.6% ਭਾਵ 21.11 ਲੱਖ ਹਿੰਦੂ ਆਬਾਦੀ ਸੀ। 1998 ਵਿੱਚ, ਪਾਕਿਸਤਾਨ ਦੀ 96.3% ਆਬਾਦੀ ਮੁਸਲਿਮ ਅਤੇ 3.7% ਗੈਰ-ਮੁਸਲਿਮ ਸੀ। ਜਦੋਂ ਕਿ 2017 ਵਿੱਚ ਪਾਕਿਸਤਾਨ ਦੀ ਆਬਾਦੀ 20.77 ਕਰੋੜ ਤੋਂ ਵੱਧ ਹੋ ਗਈ ਹੈ। ਜਦੋਂ ਕਿ ਮਾਰਚ 2017 ਵਿੱਚ ਲੋਕ ਸਭਾ ਵਿੱਚ ਦਿੱਤੇ ਇੱਕ ਜਵਾਬ ਵਿੱਚ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ 1998 ਦੀ ਮਰਦਮਸ਼ੁਮਾਰੀ ਅਨੁਸਾਰ ਪਾਕਿਸਤਾਨ ਵਿੱਚ ਹਿੰਦੂ ਆਬਾਦੀ 1.6% ਯਾਨੀ ਕਰੀਬ 30 ਲੱਖ ਹੈ।