ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ ਦੀ ਡੋਰੀ 'ਤੇ ਟਿਕਿਆ ਹੁੰਦਾ ਹੈ। ਕਿਸੇ ਇਕ ਦੇ ਧੋਖਾ ਦੇਣ ਨਾਲ ਇਸ ਡੋਰੀ ਦਾ ਟੁੱਟਣਾ ਲਾਜ਼ਮੀ ਹੈ। ਲੋਕਾਂ ਨੂੰ ਜਦੋਂ ਆਪਣੇ ਜੀਵਨ ਸਾਥੀ ਬਾਰੇ ਸ਼ੱਕ ਹੁੰਦਾ ਹੈ ਤਾਂ ਉਨ੍ਹਾਂ ਦੀ ਜਾਸੂਸੀ ਕਰਨਾ ਇੱਕ ਸਦੀਆਂ ਪੁਰਾਣਾ ਰੁਝਾਨ ਹੈ। ਅੱਜ ਵੀ ਅਜਿਹਾ ਹੁੰਦਾ ਹੈ। ਪਰ ਚੀਨ ਦੇ ਇਕ ਵਿਅਕਤੀ ਨੇ ਉਸ ਸਮੇਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਉਸ ਨੇ ਆਪਣੀ ਪਤਨੀ ‘ਤੇ ਸ਼ੱਕ ਹੋਣ ‘ਤੇ ਨਿਗਰਾਨੀ ਰੱਖਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ। ਇੰਨਾ ਹੀ ਨਹੀਂ, ਜਾਂਚ ਦੌਰਾਨ ਉਸ ਨੇ ਜੋ ਦੇਖਿਆ, ਉਹ ਉਸ ਲਈ ਹੈਰਾਨ ਕਰਨ ਵਾਲਾ ਅਤੇ ਨਿਰਾਸ਼ਾਜਨਕ ਸੀ। ਪਰ ਇਹ ਪੂਰੀ ਕਹਾਣੀ ਯਕੀਨੀ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਇੱਕ ਟਰੈਂਡ ਬਣ ਗਈ ਹੈ।
ਚੀਨ ਦੇ ਮੱਧ ਹੁਬੇਈ ਪ੍ਰਾਂਤ ਦੇ ਸ਼ਿਆਨ ਵਿੱਚ ਰਹਿਣ ਵਾਲੇ 33 ਸਾਲਾ ਜਿੰਗ ਨੇ ਦੇਖਿਆ ਕਿ ਪਿਛਲੇ ਇੱਕ ਸਾਲ ਤੋਂ ਉਸਦੀ ਪਤਨੀ ਦਾ ਉਸਦੇ ਪ੍ਰਤੀ ਵਿਵਹਾਰ ਠੰਡਾ ਹੋ ਗਿਆ ਸੀ। ਜਿੰਗ ਨੇ ਕਿਹਾ ਕਿ ਉਸ ਨੇ ਕਈ ਵਾਰ ਜਾਣਬੁੱਝ ਕੇ ਉਸ ਨੂੰ ਨਜ਼ਰਅੰਦਾਜ਼ ਕੀਤਾ, ਨਿਊਜ਼ ਆਉਟਲੇਟ NetEase ਦੀ ਰਿਪੋਰਟ ਮੁਤਾਬਕ ਉਹ ਅਕਸਰ ਬਾਹਰ ਜਾਣਾ ਸ਼ੁਰੂ ਕਰ ਦਿੰਦੀ ਸੀ ਅਤੇ ਜ਼ਿਆਦਾਤਰ ਕਹਿੰਦੀ ਸੀ ਕਿ ਉਹ ਆਪਣੇ ਮਾਪਿਆਂ ਨੂੰ ਮਿਲਣ ਜਾ ਰਹੀ ਹੈ। ਅਜਿਹੀਆਂ ਘਟਨਾਵਾਂ ਨੇ ਉਸ ਦੀ ਚਿੰਤਾ ਵਧਾ ਦਿੱਤੀ ਸੀ।
ਉਸਦੀ ਪਤਨੀ ਦੇ ਜੀਵਨ ਵਿੱਚ ਕਈ ਅਸਾਧਾਰਨ ਘਟਨਾਵਾਂ, ਜਿਵੇਂ ਕਿ ਕੰਮ ‘ਤੇ ਉਸਦੀ ਪੋਸਟ ਵਿੱਚ ਤਬਦੀਲੀਆਂ ਅਤੇ ਉਸ ਦਾ ਵਾਰ-ਵਾਰ ਮਾਪਿਆਂ ਨੂੰ ਮਿਲਣ ਜਾਣਾ, ਨੇ ਜਿੰਗ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ। ਜਿੰਗ ਨੇ ਆਪਣੀ ਪਤਨੀ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਡਰੋਨ ਦੀ ਵਰਤੋਂ ਕੀਤੀ।
ਨਿਗਰਾਨੀ ਫੁਟੇਜ ਵਿੱਚ ਪਤਾ ਲੱਗਿਆ ਹੈ ਕਿ ਵੂ ਦੀ ਪਤਨੀ ਇੱਕ ਕਾਰ ਵਿੱਚ ਬੈਠ ਕੇ ਪਹਾੜਾਂ ਵੱਲ ਤੁਰ ਗਈ। ਉੱਥੇ ਉਹ ਇੱਕ ਹੋਰ ਆਦਮੀ ਦਾ ਹੱਥ ਫੜ ਕੇ ਤੁਰਨ ਲੱਗੀ ਅਤੇ ਇੱਕ ਪੁਰਾਣੇ ਕੱਚੇ ਘਰ ਵਿੱਚ ਵੜ ਗਈ। 20 ਮਿੰਟ ਬਾਅਦ ਉਹ ਘਰੋਂ ਬਾਹਰ ਆਈ ਅਤੇ ਫੈਕਟਰੀ ਵਾਪਸ ਚਲੀ ਗਈ।
ਜਿੰਗ ਦਾ ਕਹਿਣਾ ਹੈ ਕਿ ਉਸ ਨੇ ਡਰੋਨ ਰਾਹੀਂ ਜੋ ਸਬੂਤ ਇਕੱਠੇ ਕੀਤੇ ਹਨ, ਉਹ ਤਲਾਕ ਲੈਣ ਵਿਚ ਉਸ ਲਈ ਲਾਭਦਾਇਕ ਹੋਣਗੇ। ਉਸ ਨੇ ਦੱਸਿਆ ਕਿ ਦੂਜਾ ਵਿਅਕਤੀ ਉਸ ਦਾ ਬੌਸ ਸੀ। ਦੋਵਾਂ ਨੂੰ ਫੈਕਟਰੀ ਵਿਚ ਮਿਲਣਾ ਠੀਕ ਨਹੀਂ ਲੱਗਾ, ਇਸ ਲਈ ਬੌਸ ਨੇ ਉਸ ਦੀ ਪਤਨੀ ਨੂੰ ਜੰਗਲ ਵਿਚ ਮਿਲਣ ਲਈ ਜ਼ੋਰ ਪਾਇਆ।
ਇਹ ਪੂਰੀ ਘਟਨਾ ਚੀਨੀ ਸੋਸ਼ਲ ਮੀਡੀਆ ਦੇ ਵੇਬੋ ਪਲੇਟਫਾਰਮ ‘ਤੇ ਵਾਇਰਲ ਹੋ ਗਈ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਲੋਕਾਂ ਨੇ ਉਸ ਦੇ ਜੁਗਾੜ ਦੀ ਤਾਰੀਫ ਕੀਤੀ। ਇਕ ਯੂਜ਼ਰ ਨੇ ਕਮੈਂਟ ‘ਚ ਕਿਹਾ, ‘‘ਹਾਈ-ਟੈਕ ਦੇ ਇਸ ਦੌਰ ‘ਚ ਹਰ ਝੂਠ ਫੜਿਆ ਜਾਵੇਗਾ। ਇਸ ਲਈ ਜੋੜਿਆਂ ਨੂੰ ਵਫ਼ਾਦਾਰੀ ਬਣਾਈ ਰੱਖਣੀ ਚਾਹੀਦੀ ਹੈ।” ਇਸ ਘਟਨਾ ਨੇ ਡਰੋਨ ਦੀ ਅਸਾਧਾਰਨ ਵਰਤੋਂ ਪ੍ਰਤੀ ਲੋਕਾਂ ਦੀ ਦਿਲਚਸਪੀ ਵਧਾ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।