Trending News: ਕੁਦਰਤ ਨਾਲ ਮਨੁੱਖ ਦਾ ਸੰਘਰਸ਼ ਨਿੱਤ ਨਵੀਆਂ ਮੁਸੀਬਤਾਂ ਸਹੇੜ ਰਿਹਾ ਹੈ। ਹੁਣ ਅਸਮਾਨ ਵਿੱਚ ਪਲਾਸਟਿਕ ਦੇ ਬੱਦਣ ਛਾਉਣ ਲੱਗੇ ਹਨ। ਜੇਕਰ ਇਨ੍ਹਾਂ ਤੋਂ ਬਾਰਸ਼ ਹੋਣ ਲੱਗਾ ਤਾਂ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਦਰਅਸਲ ਜਾਪਾਨ ਵਿੱਚ ਵਿਗਿਆਨੀਆਂ ਦੀ ਇੱਕ ਟੀਮ ਨੇ ਬੱਦਲਾਂ ਵਿੱਚ ਤੈਰਦੇ ਹੋਏ ਨੌਂ ਕਿਸਮ ਦੇ ਪੌਲੀਮਰ ਤੇ ਇੱਕ ਰਬੜ ਦੀ ਖੋਜ ਕੀਤੀ ਹੈ।


ਵਿਗਿਆਨੀ ਇਸ ਨੂੰ ਜਲਵਾਯੂ ਲਈ ਚਿੰਤਾਜਨਕ ਸੰਕੇਤ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਲਾਸਟਿਕ ਇਕੱਠਾ ਹੋ ਗਿਆ ਤਾਂ ਧਰਤੀ ਦਾ ਵਾਯੂਮੰਡਲ ਖ਼ਤਰੇ ਵਿੱਚ ਪੈ ਸਕਦਾ ਹੈ। ਇਸ ਤਰ੍ਹਾਂ ਦੀ ਰਿਪੋਰਟ ਪਹਿਲੀ ਵਾਰ ਸਾਹਮਣੇ ਆਈ ਹੈ। ਵਿਗਿਆਨੀਆਂ ਨੇ ਇਸ ਬਾਰੇ ਚੇਤਾਵਨੀ ਦਿੱਤੀ ਹੈ।


ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਖੋਜਕਰਤਾਵਾਂ ਦੀ ਟੀਮ ਨੇ ਮਾਊਂਟ ਫੂਜੀ ਤੇ ਮਾਊਂਟ ਓਯਾਮਾ ਦੀਆਂ ਚੋਟੀਆਂ ਨੂੰ ਢੱਕਣ ਵਾਲੀ ਧੁੰਦ ਤੋਂ ਪਾਣੀ ਇਕੱਠਾ ਕੀਤਾ ਤੇ ਇਸ 'ਤੇ ਖੋਜ ਕੀਤੀ। ਕੰਪਿਊਟਰ ਇਮੇਜਿੰਗ ਤਕਨੀਕ ਦੀ ਮਦਦ ਨਾਲ ਸਾਰੇ ਸੈਂਪਲਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਵਿਗਿਆਨੀਆਂ ਨੇ ਪਾਇਆ ਕਿ ਬਾਦਲ ਤੋਂ ਲਏ ਗਏ ਹਰ ਲੀਟਰ ਪਾਣੀ ਵਿੱਚ ਪਲਾਸਟਿਕ ਦੇ 6.7 ਤੋਂ 13.9 ਟੁਕੜੇ ਹਨ। ਉਨ੍ਹਾਂ ਦਾ ਮਾਪ 7.1 ਮਾਈਕ੍ਰੋਮੀਟਰ ਤੋਂ 94.6 ਮਾਈਕ੍ਰੋਮੀਟਰ ਤੱਕ ਸੀ। ਇਨ੍ਹਾਂ ਦਾ ਵਿਆਸ ਇੱਕ ਮਨੁੱਖੀ ਵਾਲ ਦੇ ਬਰਾਬਰ ਸੀ।


ਐਨਵਾਇਰਮੈਂਟਲ ਕੈਮਿਸਟਰੀ ਲੈਟਰਸ ਵਿੱਚ ਪ੍ਰਕਾਸ਼ਿਤ ਖੋਜ ਅਨੁਸਾਰ ਇਨ੍ਹਾਂ ਪਾਣੀ ਦੀਆਂ ਬੂੰਦਾਂ ਵਿੱਚ ਹਾਈਡ੍ਰੋਫਿਲਿਕ ਪੌਲੀਮਰ ਦੀ ਸਭ ਤੋਂ ਵੱਧ ਮਾਤਰਾ ਪਾਈ ਗਈ। ਹਾਈਡ੍ਰੋਫਿਲਿਕ ਪੌਲੀਮਰ ਵੱਡੀ ਮਾਤਰਾ ਵਿੱਚ ਪਾਣੀ ਜਾਂ ਜਲਮਈ ਘੋਲ ਨੂੰ ਜਜ਼ਬ ਕਰਕੇ ਫੁੱਲ ਜਾਂਦੇ ਹਨ। ਇਹ ਪਾਣੀ ਨੂੰ ਫੜ ਕੇ ਰੱਖਦੇ ਹਨ ਪਰ ਸੂਰਜ ਤੋਂ ਆਉਣ ਵਾਲੀ ਯੂਵੀ ਰੇਡੀਏਸ਼ਨ ਇਨ੍ਹਾਂ ਜ਼ਹਿਰੀਲੇ ਪੌਲੀਮਰਾਂ ਦੇ ਬੰਧਨ ਨੂੰ ਤੋੜ ਦਿੰਦੀ ਹੈ। ਇਸ ਨਾਲ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਵਰਗੀਆਂ ਗ੍ਰੀਨਹਾਊਸ ਗੈਸਾਂ ਦੀ ਮਾਤਰਾ ਵਧ ਜਾਂਦੀ ਹੈ। ਇਸ ਲਈ ਬੱਦਲਾਂ ਵਿੱਚ ਵੱਡੀ ਮਾਤਰਾ ਵਿੱਚ ਉਨ੍ਹਾਂ ਦੀ ਮੌਜੂਦਗੀ ਇੱਕ ਬਹੁਤ ਖਤਰਨਾਕ ਸੰਕੇਤ ਹੈ।


ਮੀਂਹ ਦੇ ਚੱਕਰ ਨੂੰ ਵਿਗਾੜ ਸਕਦਾ


ਵਾਸੇਡਾ ਯੂਨੀਵਰਸਿਟੀ ਦੇ ਮੁੱਖ ਖੋਜੀ ਹਿਰੋਸ਼ੀ ਓਕੋਚੀ ਨੇ ਕਿਹਾ, ਇਹ ਪਲਾਸਟਿਕ ਦੇ ਕਣ ਪ੍ਰਦੂਸ਼ਣ ਕਾਰਨ ਸਾਡੇ ਵਾਯੂਮੰਡਲ ਵਿੱਚ ਦਾਖਲ ਹੋਏ ਹਨ। ਜੇਕਰ ਇਸ ਸਮੱਸਿਆ ਨਾਲ ਨਜਿੱਠਿਆ ਨਹੀਂ ਗਿਆ ਤਾਂ ਇਹ ਬਰਸਾਤ ਦੇ ਚੱਕਰ ਨੂੰ ਵਿਗਾੜ ਸਕਦੀ ਹੈ। ਇਸ ਨਾਲ ਭਵਿੱਖ ਵਿੱਚ ਸੋਕਾ ਪੈ ਸਕਦਾ ਹੈ। ਇਸ ਤਰ੍ਹਾਂ ਦੀ ਰਿਪੋਰਟ ਪਹਿਲੀ ਵਾਰ ਸਾਹਮਣੇ ਆਈ ਹੈ।


ਇਹ ਵੀ ਪੜ੍ਹੋ: Facebook ਅਤੇ ਇੰਸਟਾਗ੍ਰਾਮ ਚਲਾਉਣ ਲਈ ਤੁਹਾਨੂੰ ਹਰ ਮਹੀਨੇ ਦੇਣੇ ਪੈਣਗੇ 1,665 ਰੁਪਏ, ਇਹ ਕੰਪਨੀ ਦਾ ਨਵਾਂ ਪਲਾਨ


ਵਿਗਿਆਨੀਆਂ ਮੁਤਾਬਕ ਮਾਈਕ੍ਰੋਪਲਾਸਟਿਕਸ ਅਜਿਹੇ ਕਣ ਹਨ, ਜਿਨ੍ਹਾਂ ਦਾ ਆਕਾਰ 5 ਮਿਲੀਮੀਟਰ ਤੋਂ ਘੱਟ ਹੈ, ਉਹ ਕਾਫੀ ਘਾਤਕ ਹਨ। ਇਹ ਸਾਡੇ ਪੀਣ ਵਾਲੇ ਪਾਣੀ ਤੇ ਭੋਜਨ ਦੀ ਸਪਲਾਈ ਤੋਂ ਲੈ ਕੇ ਮਨੁੱਖੀ ਅੰਗਾਂ ਤੇ ਇੱਥੋਂ ਤੱਕ ਕਿ ਮਾਂ ਦੇ ਭਰੂਣ ਤੱਕ ਸਭ ਕੁਝ ਪਹੁੰਚ ਸਕਦਾ ਹੈ। ਇਸ ਨਾਲ ਹਰ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।


ਇਹ ਵੀ ਪੜ੍ਹੋ: Viral Video: ਕੀ ਤੁਸੀਂ ਵੀ ਮੋਬਾਈਲ ਦੇ ਕਵਰ ਵਿੱਚ ਰੱਖਦੇ ਹੋ ਪੈਸੇ? ਜਾਣੋ ਅਜਿਹਾ ਕਿਉਂ ਨਹੀਂ ਕਰਨਾ ਚਾਹੀਦਾ- ਵੀਡੀਓ