Overloaded Tractor Video : ਲੋਕ ਅਕਸਰ ਸੜਕਾਂ 'ਤੇ ਆਪਣੇ ਵਾਹਨਾਂ ਨਾਲ ਖ਼ਤਰਨਾਕ ਸਟੰਟ ਕਰਦੇ ਹੋਏ ਦੇਖੇ ਜਾਂਦੇ ਹਨ, ਜਿਸ ਦੀਆਂ ਕਈ ਵੀਡੀਓਜ਼ ਆਨਲਾਈਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਵੀਡੀਓਜ਼ ਅਕਸਰ ਅਪਲੋਡ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੰਦੇ ਹਨ। ਅਜਿਹਾ ਹੀ ਇੱਕ ਸ਼ੌਕਿੰਗ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਗੰਨੇ ਨਾਲ ਲੱਦਿਆ ਇੱਕ ਟਰੈਕਟਰ ਦਿਖਾਇਆ ਗਿਆ ਹੈ। ਇਸ ਟਰੈਕਟਰ 'ਤੇ ਗੰਨੇ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਇਸ ਦੇ ਭਾਰ ਕਾਰਨ ਟਰੈਕਟਰ ਸਾਹਮਣੇ ਤੋਂ ਉੱਠ ਜਾਂਦਾ ਹੈ। ਇਸ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ ਯੂਜਰਸ ਦੇ ਹੋਸ਼ ਉਡਾ ਦਿੱਤੇ ਹਨ।
ਇੰਟਰਨੈੱਟ ਵੀਡੀਓਜ਼ ਨਾਲ ਭਰਿਆ ਹੋਇਆ ਹੈ, ਜਿਸ 'ਚ ਲੋਕ ਵਾਹਨਾਂ 'ਤੇ ਸਾਮਾਨ ਲਿਜਾਣ ਲਈ ਬਹੁਤ ਜ਼ਿਆਦਾ ਜ਼ੋਖ਼ਮ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹੀ ਹੀ ਇੱਕ ਕਲਿੱਪ ਆਨਲਾਈਨ ਸਾਹਮਣੇ ਆਈ ਹੈ, ਜਿਸ 'ਚ ਇੱਕ ਟਰੈਕਟਰ ਸੜਕ 'ਤੇ ਹੌਲੀ-ਹੌਲੀ ਰੇਂਗਦਾ ਦੇਖਿਆ ਜਾ ਸਕਦਾ ਹੈ ਕਿਉਂਕਿ ਇਸ 'ਚ ਇੰਨੀ ਵੱਡੀ ਮਾਤਰਾ ਵਿੱਚ ਗੰਨਾ ਲੱਦਿਆ ਹੋਇਆ ਹੈ ਕਿ ਟਰੈਕਟਰ ਦੇ ਅਗਲੇ ਪਹੀਏ ਹਵਾ 'ਚ ਉੱਡ ਜਾਂਦੇ ਹਨ। ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਖ਼ਤਰਨਾਕ ਸਟੰਟ ਨੂੰ ਦੇਖ ਕੇ ਯੂਜ਼ਰਸ ਬੇਹੱਦ ਚਿੰਤਾ 'ਚ ਦਿਖਾਈ ਦੇ ਰਹੇ ਹਨ।
ਹਾਦਸਿਆਂ ਨੂੰ ਸੱਦਾ ਦੇ ਰਹੇ ਓਵਰਲੋਡ ਵਾਹਨ
ਇਸ ਵਾਇਰਲ ਵੀਡੀਓ ਨੇ ਟਵਿਟਰ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਯੂਜਰਸ ਨੇ ਟਿੱਪਣੀ ਕੀਤੀ ਹੈ ਕਿ ਅਜਿਹੇ ਓਵਰਲੋਡ ਟਰੈਕਟਰ ਸੜਕ 'ਤੇ ਸੁਰੱਖਿਆ ਦੇ ਨਜ਼ਰੀਏ ਤੋਂ ਕਿਵੇਂ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਅਜਿਹੇ ਸਟੰਟ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਵੀ ਕੀਤੀ ਹੈ। ਓਵਰਲੋਡਿੰਗ ਵਾਹਨਾਂ ਕਾਰਨ ਅਕਸਰ ਹਾਦਸੇ ਵਾਪਰਦੇ ਹਨ ਅਤੇ ਕਈ ਵਾਰ ਇਹ ਸੜਕਾਂ 'ਤੇ ਪਲਟ ਜਾਂਦੇ ਹਨ, ਜੋ ਡਰਾਈਵਰਾਂ ਦੇ ਨਾਲ-ਨਾਲ ਸਵਾਰੀਆਂ ਲਈ ਵੀ ਖ਼ਤਰਾ ਸਾਬਤ ਹੁੰਦੇ ਹਨ। ਇਨ੍ਹਾਂ ਓਵਰਲੋਡ ਵਾਹਨਾਂ ਨੂੰ ਓਵਰਟੇਕ ਕਰਦੇ ਸਮੇਂ ਵੀ ਹਾਦਸੇ ਵਾਪਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।