ਮੱਧ ਇੰਡੋਨੇਸ਼ੀਆ ‘ਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਿੰਡ ਮੱਕੜ ਦੀ ਇੱਕ ਔਰਤ ਕਿਸੇ ਕੰਮ ਲਈ ਖੇਤਾਂ ਵਿੱਚ ਗਈ ਸੀ, ਪਰ ਰਾਤ ਤੱਕ ਵਾਪਸ ਨਹੀਂ ਆਈ। ਇਸ ਤੋਂ ਬਾਅਦ ਉਸ ਦੇ ਪਤੀ ਨੇ ਭਾਲ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਪਤਾ ਲੱਗਾ ਕਿ ਔਰਤ ਨੂੰ ਇੱਕ ਵੱਡੇ ਸੱਪ ਨੇ ਜ਼ਿੰਦਾ ਨਿਗਲ ਲਿਆ ਸੀ। ਲੋਕਾਂ ਵੱਲੋਂ ਲਗਾਤਾਰ ਕੀਤੀ ਗਈ ਭਾਲ ਦੇ ਚੱਲਦਿਆਂ 3 ਦਿਨਾਂ ਬਾਅਦ ਅਜਗਰ ਦੇ ਢਿੱਡ ਵਿੱਚੋਂ ਔਰਤ ਨੂੰ ਮ੍ਰਿਤਕ ਪਾਇਆ ਗਿਆ। ਇੱਕ ਸਥਾਨਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ 45 ਸਾਲਾ ਫਰੀਦਾ ਦੇ ਪਤੀ ਅਤੇ ਦੱਖਣੀ ਸੁਲਾਵੇਸੀ ਸੂਬੇ ਦੇ ਕਾਲੇਮਪਾਂਗ ਪਿੰਡ ਦੇ ਨਿਵਾਸੀਆਂ ਨੇ ਸ਼ੁੱਕਰਵਾਰ ਨੂੰ ਉਸ ਨੂੰ ਵਿਸ਼ਾਲ ਅਜਗਰ ਦੇ ਪੇਟ ਦੇ ਅੰਦਰ ਪਾਇਆ, ਜੋ ਕਿ ਲਗਭਗ ਪੰਜ ਮੀਟਰ (16 ਫੁੱਟ) ਲੰਬਾ ਸੀ।
ਚਾਰ ਬੱਚਿਆਂ ਦੀ ਮਾਂ ਵੀਰਵਾਰ ਰਾਤ ਤੋਂ ਲਾਪਤਾ ਹੋ ਗਈ ਸੀ ਅਤੇ ਘਰ ਵਾਪਸ ਨਹੀਂ ਆਈ। ਮੀਡੀਆ ਰਿਪੋਰਟਾਂ ਮੁਤਾਬਕ ਪਿੰਡ ਦੇ ਮੁਖੀ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਸ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਉਣੀ ਪਈ।ਪਿੰਡ ਦੇ ਮੁਖੀ ਨੇ ਦੱਸਿਆ ਕਿ ਔਰਤ ਦੇ ਪਤੀ ਨੂੰ ਉਸ ਦਾ ਕੁਝ ਸਮਾਨ ਮਿਲਿਆ, ਜਿਸ ਕਾਰਨ ਉਸ ਨੂੰ ਸ਼ੱਕ ਹੋਇਆ। ਫਿਰ ਪਿੰਡ ਵਾਸੀਆਂ ਨੇ ਇਲਾਕੇ ਦੀ ਤਲਾਸ਼ੀ ਲਈ। ਉਨ੍ਹਾਂ ਨੇ ਜਲਦੀ ਹੀ ਇੱਕ ਵੱਡੇ ਢਿੱਡ ਵਾਲਾ ਅਜਗਰ ਦੇਖਿਆ। ਉਹ ਅਜਗਰ ਦਾ ਪੇਟ ਕੱਟਣ ਲਈ ਤਿਆਰ ਹੋ ਗਏ। ਜਿਵੇਂ ਹੀ ਉਨ੍ਹਾਂ ਨੇ ਅਜਿਹਾ ਕੀਤਾ, ਇਕਦਮ ਫਰੀਦਾ ਦਾ ਸਿਰ ਦਿਖਾਈ ਦੇਣ ਲੱਗਾ। ਫਰੀਦਾ ਅਜਗਰ ਦੇ ਪੇਟ ਦੇ ਅੰਦਰ ਪੂਰੀ ਤਰ੍ਹਾਂ ਕੱਪੜੇ ਪਾਈ ਹੋਈ ਸੀ।
ਇੰਡੋਨੇਸ਼ੀਆ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਘੱਟ ਮੰਨੀਆਂ ਜਾਂਦੀਆਂ ਹਨ। ਪਰ ਹਾਲ ਹੀ ਦੇ ਸਾਲਾਂ ਵਿੱਚ ਇੰਡੋਨੇਸ਼ੀਆ ਵਿੱਚ ਬਹੁਤ ਸਾਰੇ ਲੋਕ ਅਜਗਰ ਵੱਲੋਂ ਨਿਗਲ ਜਾਣ ਤੋਂ ਬਾਅਦ ਮਰ ਚੁੱਕੇ ਹਨ। ਪਿਛਲੇ ਸਾਲ ਦੱਖਣ-ਪੂਰਬੀ ਸੁਲਾਵੇਸੀ ਦੇ ਤਿਨੰਗੀਆ ਜ਼ਿਲ੍ਹੇ ਦੇ ਵਸਨੀਕਾਂ ਨੇ ਇੱਕ ਅੱਠ ਮੀਟਰ ਲੰਬੇ ਅਜਗਰ ਨੂੰ ਮਾਰ ਦਿੱਤਾ ਜਿਸ ਨੇ ਇੱਕ ਪਿੰਡ ਵਿੱਚ ਇੱਕ ਕਿਸਾਨ ਦਾ ਗਲਾ ਘੁੱਟ ਕੇ ਖਾ ਲਿਆ ਸੀ। 2018 ਵਿੱਚ ਇੱਕ 54 ਸਾਲਾ ਔਰਤ ਦੱਖਣ-ਪੂਰਬੀ ਸੁਲਾਵੇਸੀ ਦੇ ਮੁਨਾ ਸ਼ਹਿਰ ਵਿੱਚ ਸੱਤ ਮੀਟਰ ਲੰਬੇ ਅਜਗਰ ਦੇ ਪੇਟ ਦੇ ਅੰਦਰ ਮਰੀ ਹੋਈ ਮਿਲੀ ਸੀ। ਇੱਕ ਸਾਲ ਪਹਿਲਾਂ ਪੱਛਮੀ ਸੁਲਾਵੇਸੀ ਵਿੱਚ ਇੱਕ ਕਿਸਾਨ ਲਾਪਤਾ ਹੋ ਗਿਆ ਸੀ। ਜਿਸ ਨੂੰ ਪਾਮ ਆਇਲ ਦੇ ਬਾਗ ਵਿੱਚ ਚਾਰ ਮੀਟਰ ਲੰਬੇ ਅਜਗਰ ਨੇ ਜ਼ਿੰਦਾ ਖਾ ਲਿਆ ਸੀ।