Restaurant Booking: ਅਕਸਰ ਲੋਕ ਖਾਣਾ ਖਾਣ ਲਈ ਰੈਸਟੋਰੈਂਟ ਜਾਂਦੇ ਹਨ। ਬਾਹਰਲੇ ਖਾਣੇ ਦਾ ਸਵਾਦ ਵੱਖਰਾ ਹੀ ਹੁੰਦਾ ਹੈ ਅਤੇ ਹਰ ਰੈਸਟੋਰੈਂਟ ਦਾ ਸਵਾਦ ਵੀ ਇੱਕ-ਦੂਜੇ ਤੋਂ ਵੱਖਰਾ ਹੁੰਦਾ ਹੈ। ਇਸ ਦੇ ਨਾਲ ਹੀ ਕਈ ਵਾਰ ਖਾਣਾ ਖਾਣ ਲਈ ਰੈਸਟੋਰੈਂਟ ਜਾਉ ਤੇ ਜੇ ਪਹਿਲਾਂ ਬੁਕਿੰਗ ਨਾ ਕੀਤੀ ਹੋਵੇ ਤਾਂ ਤੁਹਾਨੂੰ ਥੋੜੀ ਉਡੀਕ ਕਰਨੀ ਪੈਂਦੀ ਹੈ।



ਇਹ ਵੇਟਿੰਗ ਪੀਰੀਅਡ ਕੁੱਝ ਮਿੰਟ ਜਾਂ ਕੁੱਝ ਘੰਟਿਆਂ ਦਾ ਹੋ ਸਕਦਾ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਰੈਸਟੋਰੈਂਟ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਜੇ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਜਾਂ ਦੋ ਘੰਟੇ ਨਹੀਂ ਸਗੋਂ ਚਾਰ ਸਾਲ ਤੱਕ ਉਡੀਕ ਕਰਨੀ ਪੈਂਦੀ ਹੈ। ਆਓ ਜਾਣਦੇ ਹਾਂ ਇਸ ਬਾਰੇ...



ਲੰਬਾ ਇੰਤਜ਼ਾਰ 



ਇਹ ਰੈਸਟੋਰੈਂਟ ਯੂਕੇ ਦਾ ਕਾਫੀ ਮਸ਼ਹੂਰ ਰੈਸਟੋਰੈਂਟ ਹੈ। ਇਹ ਇੱਕ ਅਜਿਹਾ ਰੈਸਟੋਰੈਂਟ ਹੈ, ਜਿੱਥੇ ਖਾਣਾ ਖਾਣ ਲਈ ਟੇਬਲ ਲੈਣਾ ਬਾਕੀ ਰੈਸਟੋਰੈਂਟਾਂ ਜਿੰਨਾ ਆਸਾਨ ਨਹੀਂ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੇਂਦਰੀ ਬ੍ਰਿਸਟਲ ਵਿੱਚ ਬੈਂਕ ਟੇਵਰਨ ਨੇ ਦੁਨੀਆ ਭਰ ਦੇ ਸਖ਼ਤ ਮੁਕਾਬਲੇ ਨੂੰ ਪਛਾੜਦੇ ਹੋਏ ਸਭ ਤੋਂ ਲੰਬੀ ਉਡੀਕ ਸੂਚੀ ਵਾਲੇ ਰੈਸਟੋਰੈਂਟ ਦਾ ਤਾਜ ਆਪਣੇ ਨਾਮ ਕੀਤਾ ਹੈ। ਇਸ ਰੈਸਟੋਰੈਂਟ ਦਾ ਵੇਟਿੰਗ ਟਾਈਮ (waiting time) ਦੁਨੀਆ ਦਾ ਸਭ ਤੋਂ ਜ਼ਿਆਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਰੈਸਟੋਰੈਂਟ 'ਚ ਐਤਵਾਰ ਦੇ ਖਾਣੇ ਲਈ ਰਿਜ਼ਰਵੇਸ਼ਨ ਲਈ ਚਾਰ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।



ਇੰਨੀ ਹੈ ਕੀਮਤ 



ਇੱਥੇ ਦਾ ਮੀਨੂ (menu) ਵੀ ਬੇਹੱਦ ਵੱਖਰਾ ਹੈ ਅਤੇ ਗਾਹਕਾਂ ਨੂੰ three-course meal ਦੇ ਖਾਣੇ ਲਈ 26.95 ਪਾਊਂਡ (ਲਗਭਗ 2,850 ਰੁਪਏ) ਜਾਂ two-course meal ਲਈ 21.95 ਪਾਊਂਡ (ਲਗਭਗ 2,320 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਅਜਿਹੇ 'ਚ ਜੇ ਤੁਸੀਂ ਇਸ ਰੈਸਟੋਰੈਂਟ 'ਚ ਖਾਣਾ ਖਾਣ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਾਫੀ ਸਮਾਂ ਇੰਤਜ਼ਾਰ ਵੀ ਕਰਨਾ ਪਵੇਗਾ।


ਇੰਝ ਅਜ਼ਮਾ ਸਕਦੇ ਹੋ ਤੁਸੀਂ ਆਪਣੀ ਕਿਮਸਤ



ਇਸ ਦੇ ਨਾਲ ਹੀ, ਰੈਸਟੋਰੈਂਟ ਵਿੱਚ ਐਤਵਾਰ ਦੇ ਖਾਣੇ ਲਈ ਬੁਕਿੰਗ ਫਿਲਹਾਲ ਬੰਦ ਹੈ ਤੇ ਰਾਤ ਦੇ ਖਾਣੇ ਲਈ ਬੁਕਿੰਗ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਖਾਲੀ ਟੇਬਲ ਲਈ ਆਪਣੀ ਕਿਸਮਤ ਅਜ਼ਮਾਉਣ ਲਈ ਹਫ਼ਤੇ ਦੌਰਾਨ ਸਿੱਧੇ ਰੈਸਟੋਰੈਂਟ ਵਿੱਚ ਆ ਜਾਣ, ਕੀ ਪਤਾ ਉਹਨਾਂ ਨੂੰ ਖਾਲੀ ਟੇਲਮ ਮਿਲ ਜਾਵੇ।