Most Dirty Trains in India:  ਭਾਰਤੀ ਰੇਲਵੇ (Indian Railways) ਵੱਲੋਂ ਹਰ ਰੋਜ਼ ਸੈਂਕੜੇ ਟਰੇਨਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਵੀ ਰੇਲਵੇ ਵੱਲੋਂ ਹੀ ਕੀਤੀ ਜਾਂਦੀ ਹੈ, ਪਰ ਇਸ ਤੋਂ ਬਾਅਦ ਵੀ ਕਈ ਰੇਲ ਗੱਡੀਆਂ ਬਹੁਤ ਗੰਦੀਆਂ ਹਨ।
ਅੱਜ ਅਸੀਂ ਤੁਹਾਨੂੰ ਰੇਲਵੇ ਦੀਆਂ 10 ਸਭ ਤੋਂ ਗੰਦੀ ਟਰੇਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਰੇਲਵੇ ਨੂੰ ਸਭ ਤੋਂ ਵੱਧ ਸ਼ਿਕਾਇਤਾਂ ਮਿਲਦੀਆਂ ਹਨ। ਜੇ ਤੁਸੀਂ ਵੀ ਆਉਣ ਵਾਲੇ ਦਿਨਾਂ 'ਚ ਇਨ੍ਹਾਂ 'ਚੋਂ ਕਿਸੇ ਟਰੇਨ 'ਚ ਸਫਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਕ ਵਾਰ ਫਿਰ ਤੋਂ ਸੋਚ ਲੈਣਾ-



ਸੂਚੀ ਵਿੱਚ ਪਹਿਲੇ ਨੰਬਰ 'ਤੇ ਕਿਹੜੀ ਹੈ ਰੇਲਗੱਡੀ?



ਜੇ ਰੇਲਵੇ ਦੀਆਂ ਸਭ ਤੋਂ ਗੰਦੀਆਂ ਟਰੇਨਾਂ ਦੀ ਗੱਲ ਕਰੀਏ ਤਾਂ ਇਸ ਲਿਸਟ 'ਚ ਸਹਰਸਾ-ਅੰਮ੍ਰਿਤਸਰ ਗਰੀਬ ਰੱਥ ਟਰੇਨ ਦਾ ਨਾਂ ਪਹਿਲੇ ਨੰਬਰ 'ਤੇ ਹੈ। ਇਹ ਟਰੇਨ ਪੰਜਾਬ ਤੋਂ ਸਹਰਸਾ ਜਾਂਦੀ ਹੈ। ਇਸ ਰੇਲਗੱਡੀ ਵਿੱਚ ਭੀੜ ਦੀ ਗੱਲ ਕਰੀਏ ਤਾਂ ਇਹ ਬਹੁਤ ਜ਼ਿਆਦਾ ਰਹਿੰਦੀ ਹੈ। ਇਸ ਨਾਲ ਹੀ ਹੁਣ ਤੱਕ ਇਸ ਟਰੇਨ ਵਿੱਚ ਗੰਦਗੀ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ।



ਕੋਚ ਤੋਂ ਲੈ ਕੇ ਟਾਇਲਟ ਤੱਕ ਫੈਲੀ ਗੰਦਗੀ



 ਦੱਸ ਦੇਈਏ ਕਿ ਟਰੇਨਾਂ 'ਚ ਕੋਚ ਤੋਂ ਲੈ ਕੇ ਸਿੰਕ ਅਤੇ ਟਾਇਲਟ ਸੀਟ ਤੱਕ ਅਤੇ ਕੈਬਿਨ 'ਚ ਗੰਦਗੀ ਫੈਲੀ ਰਹਿੰਦੀ ਹੈ। ਇਸ ਟਰੇਨ ਦਾ ਨਾਂ ਸਭ ਤੋਂ ਗੰਦੀ ਟਰੇਨ ਦੀ ਸੂਚੀ 'ਚ ਸ਼ਾਮਲ ਹੈ।



ਕਈ ਟਰੇਨਾਂ ਬਾਰੇ ਮਿਲ ਰਹੀਆਂ ਹਨ ਸ਼ਿਕਾਇਤਾਂ 



ਇਸ ਤੋਂ ਇਲਾਵਾ ਕਈ ਅਜਿਹੀਆਂ ਗੱਡੀਆਂ ਹਨ ਜੋ ਗੰਦਗੀ ਨਾਲ ਭਰੀਆਂ ਹੋਈਆਂ ਹਨ। ਜੋਗਬਣੀ-ਆਨੰਦ ਵਿਹਾਰ ਸੀਮਾਂਚਲ ਐਕਸਪ੍ਰੈਸ ਰੇਲਗੱਡੀ, ਸ਼੍ਰੀ ਮਾਤਾ ਵੈਸ਼ਨੋ ਦੇਵੀ-ਬਾਂਦਰਾ ਸਵਰਾਜ ਐਕਸਪ੍ਰੈਸ ਰੇਲਗੱਡੀ, ਬਾਂਦਰਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਸਵਰਾਜ ਐਕਸਪ੍ਰੈਸ ਰੇਲਗੱਡੀ, ਫ਼ਿਰੋਜ਼ਪੁਰ-ਅਗਰਤਲਾ ਤ੍ਰਿਪੁਰਾ ਸੁੰਦਰੀ ਐਕਸਪ੍ਰੈੱਸ ਰੇਲਗੱਡੀ ਸਮੇਤ ਕਈ ਹੋਰ ਰੇਲ ਗੱਡੀਆਂ ਦੇ ਨਾਂ ਵੀ ਗੰਦਗੀ ਵਿੱਚ ਸਭ ਤੋਂ ਅੱਗੇ ਹਨ। ਰੇਲਵੇ ਨੂੰ ਇਨ੍ਹਾਂ ਟਰੇਨਾਂ ਬਾਰੇ ਕਾਫੀ ਸ਼ਿਕਾਇਤਾਂ ਮਿਲਦੀਆਂ ਹਨ।



ਇਨ੍ਹਾਂ ਟਰੇਨਾਂ ਦੇ ਨਾਂ ਵੀ ਸ਼ਾਮਲ 



ਇਸ ਤੋਂ ਇਲਾਵਾ ਆਨੰਦ ਵਿਹਾਰ-ਜੋਗਬਨੀ ਸੀਮਾਂਚਲ ਐਕਸਪ੍ਰੈਸ, ਅੰਮ੍ਰਿਤਸਰ ਕਲੋਨ ਸਪੈਸ਼ਲ ਟਰੇਨ, ਅਜਮੇਰ-ਜੰਮੂ ਤਵੀ ਪੂਜਾ ਐਕਸਪ੍ਰੈਸ ਟਰੇਨ, ਨਵੀਂ ਦਿੱਲੀ-ਡਿਬਰੂਗੜ੍ਹ ਰਾਜਧਾਨੀ ਐਕਸਪ੍ਰੈਸ ਟਰੇਨ ਵਿੱਚ ਵੀ ਗੰਦਗੀ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਟਰੇਨਾਂ ਵਿੱਚ ਗੰਦਗੀ ਦੀਆਂ 1000 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ।



ਇਸ ਟਰੇਨ ਦੀ ਵੀ ਆਈ ਹੈ ਸ਼ਿਕਾਇਤ 



ਦੱਸ ਦੇਈਏ ਕਿ ਗੰਦਗੀ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਪੂਰਬੀ ਭਾਰਤ ਵੱਲ ਜਾਣ ਵਾਲੀਆਂ ਟਰੇਨਾਂ ਤੋਂ ਆਈਆਂ ਹਨ। ਗੰਦਗੀ ਦੀ ਗੱਲ ਕਰੀਏ ਤਾਂ ਟਾਪ 10 ਟਰੇਨਾਂ ਵਿੱਚ 7 ​​ਟਰੇਨਾਂ ਉੱਤਰੀ ਅਤੇ ਪੂਰਬੀ ਭਾਰਤ ਨੂੰ ਜੋੜ ਰਹੀਆਂ ਸਨ। ਜਦੋਂ ਕਿ ਮੁੰਬਈ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੀਆਂ ਟਰੇਨਾਂ ਵੀ ਗੰਦੀਆਂ ਪਾਈਆਂ ਗਈਆਂ। ਐਕਸਪ੍ਰੈਸ ਗੱਡੀਆਂ ਦੇ ਨਾਲ-ਨਾਲ ਲੋਕਾਂ ਨੇ ਰਾਜਧਾਨੀ ਐਕਸਪ੍ਰੈਸ ਟਰੇਨ ਵਿੱਚ ਵੀ ਗੰਦਗੀ ਦੀ ਸ਼ਿਕਾਇਤ ਕੀਤੀ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੰਦਗੀ ਹਟਾਉਣ ਲਈ ਹੁਣ ਟਰੇਨਾਂ 'ਚ ਆਨ ਬੋਰਡ ਹਾਊਸ ਕੀਪਿੰਗ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਜਿਵੇਂ ਹੀ ਸ਼ਿਕਾਇਤ ਮਿਲਦੀ ਹੈ, ਉਸ ਦਾ ਤੁਰੰਤ ਰੇਲ ਗੱਡੀ ਵਿੱਚ ਨਿਪਟਾਰਾ ਕਰ ਦਿੱਤਾ ਜਾਂਦਾ ਹੈ।