Shocking Viral Video: ਦੁਨੀਆ ਭਰ 'ਚ ਸੱਪਾਂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਕੁਝ ਜ਼ਹਿਰੀਲੇ ਹੁੰਦੇ ਹਨ, ਜਦਕਿ ਕੁਝ 'ਚ ਜ਼ਹਿਰ ਨਹੀਂ ਹੁੰਦਾ। ਇਸ ਦੇ ਨਾਲ ਹੀ ਕੁਝ ਸੱਪ ਅਜਿਹੇ ਵੀ ਹਨ, ਜਿਨ੍ਹਾਂ 'ਚ ਜ਼ਹਿਰ ਤਾਂ ਨਹੀਂ ਪਾਇਆ ਜਾਂਦਾ ਪਰ ਆਕਾਰ 'ਚ ਵੱਡੇ ਅਤੇ ਭਾਰੇ ਹੋਣ ਕਾਰਨ ਉਹ ਆਪਣੇ ਸ਼ਿਕਾਰ ਨੂੰ ਜਿਉਂਦਾ ਹੀ ਨਿਗਲ ਲੈਂਦੇ ਹਨ। ਇਨ੍ਹਾਂ ਨੂੰ ਅਜਗਰ ਅਤੇ ਪਾਈਥਨ ਕਿਹਾ ਜਾਂਦਾ ਹੈ।
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ। ਇਸ 'ਚ ਇੱਕ ਘਰ ਦੀ ਛੱਤ 'ਚ ਇੱਕ ਵਿਸ਼ਾਲ ਅਜਗਰ ਲੁਕਿਆ ਹੋਇਆ ਨਜ਼ਰ ਆ ਰਿਹਾ ਹੈ। ਘਰ ਦੀ ਛੱਤ 'ਤੇ ਅਜਗਰ ਨੂੰ ਦੇਖ ਕੇ ਮਾਲਕ ਨੇ ਤੁਰੰਤ ਬਚਾਅ ਟੀਮ ਨੂੰ ਸੂਚਨਾ ਦਿੱਤੀ। ਵੀਡੀਓ 'ਚ ਬਚਾਅ ਟੀਮ ਦੇ ਮੈਂਬਰ ਅਜਗਰ ਨੂੰ ਬਚਾਉਣ ਲਈ ਘਰ ਦੀ ਛੱਤ ਨੂੰ ਤੋੜਦੇ ਹੋਏ ਦੇਖੇ ਜਾ ਸਕਦੇ ਹਨ। ਇਸ ਦੌਰਾਨ ਕੁਝ ਅਜੀਬੋ-ਗਰੀਬ ਹੁੰਦਾ ਦੇਖ ਕੇ ਯੂਜ਼ਰਸ ਦੇ ਰੌਂਗਟੇ ਖੜ੍ਹੇ ਹੋ ਗਏ।
ਛੱਤ ਤੋੜ ਕੇ ਨਿਕਲੇ ਤਿੰਨ ਅਜਗਰ
ਦਰਅਸਲ, ਇਸ ਵਾਇਰਲ ਵੀਡੀਓ 'ਚ ਜਦੋਂ ਬਚਾਅ ਦਲ ਦਾ ਮੈਂਬਰ ਘਰ ਦੀ ਛੱਤ ਤੋੜ ਰਿਹਾ ਹੈ, ਉਸੇ ਸਮੇਂ ਤਿੰਨ ਮੋਟੇ ਵਿਸ਼ਾਲ ਅਜਗਰਾਂ ਦੇ ਹੋਣ ਕਾਰਨ ਛੱਤ ਅਚਾਨਕ ਟੁੱਟ ਗਈ। ਇਸ ਕਾਰਨ ਛੱਤ ਦਾ ਇੱਕ ਹਿੱਸਾ ਅਚਾਨਕ ਹੇਠਾਂ ਆ ਡਿੱਗਦਾ ਹੈ ਅਤੇ ਉਸ 'ਚ ਛੁਪੇ ਤਿੰਨ ਅਜਗਰਾਂ ਨੂੰ ਦੇਖ ਕੇ ਬਚਾਅ ਟੀਮ ਦੇ ਮੈਂਬਰ ਵੀ ਡਰ ਜਾਂਦੇ ਹਨ। ਇਸ ਤੋਂ ਬਾਅਦ ਤਿੰਨੋਂ ਅਜਗਰ ਤੇਜ਼ੀ ਨਾਲ ਦੂਜੇ ਕਮਰੇ ਵੱਲ ਚਲੇ ਜਾਂਦੇ ਹਨ।
ਵੀਡੀਓ ਨੂੰ ਮਿਲੇ 17 ਮਿਲੀਅਨ ਵਿਊਜ਼
ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇਸ ਨੂੰ @BornAKang ਨਾਮ ਦੇ ਟਵਿੱਟਰ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 17 ਲੱਖ ਤੋਂ ਵੱਧ ਵਿਊਜ਼ ਅਤੇ 1 ਲੱਖ 31 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਦੂਜੇ ਪਾਸੇ ਵੀਡੀਓ ਦੇਖਣ ਤੋਂ ਬਾਅਦ ਕਈ ਯੂਜ਼ਰਸ ਨੇ ਇਸ ਨੂੰ ਬੇਹੱਦ ਡਰਾਉਣਾ ਦੱਸਿਆ ਹੈ ਅਤੇ ਕਈਆਂ ਨੇ ਇਸ ਨੂੰ ਬੇਹੱਦ ਖੌਫ਼ਨਾਕ ਤੇ ਰੌਂਗੜੇ ਖੜ੍ਹੇ ਕਰ ਦੇਣ ਵਾਲਾ ਦੱਸਿਆ ਹੈ। ਇਸ ਦੇ ਨਾਲ ਹੀ ਕੁਝ ਯੂਜ਼ਰਸ ਬਚਾਅ ਦਲ ਦੀ ਹਿੰਮਤ ਦੀ ਤਾਰੀਫ਼ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।