Stunt Viral Video: ਇਨ੍ਹੀਂ ਦਿਨੀਂ ਨੌਜਵਾਨਾਂ ਦੇ ਸਿਰ 'ਤੇ ਸਟੰਟ ਕਰਨ ਅਤੇ ਖਤਰਨਾਕ ਐਡਵੈਂਚਰ ਕਰਨ ਦਾ ਭੂਤ ਸਵਾਰ ਹੈ। ਅਜਿਹੇ 'ਚ ਅਸੀਂ ਸੋਸ਼ਲ ਮੀਡੀਆ 'ਤੇ ਸਟੰਟਿੰਗ ਦੇ ਕਈ ਖਤਰਨਾਕ ਵੀਡੀਓ ਦੇਖਦੇ ਰਹਿੰਦੇ ਹਾਂ। ਜਿਸ 'ਚ ਕਈ ਨੌਜਵਾਨ ਹੈਰਾਨੀਜਨਕ ਕਾਰਨਾਮੇ ਕਰਦੇ ਨਜ਼ਰ ਆਉਂਦੇ ਹਨ, ਜਦਕਿ ਕੁਝ ਛੋਟੀਆਂ-ਮੋਟੀਆਂ ਗਲਤੀਆਂ ਕਰਕੇ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।


ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਇੱਕ ਵਿਅਕਤੀ ਇੱਕ ਭੀੜ-ਭੜੱਕੇ ਵਾਲੀ ਸੜਕ ਵਿਚਕਾਰ ਪੂਰੀ ਰਫ਼ਤਾਰ ਨਾਲ ਆਪਣੀ ਬਾਈਕ ਭਜਾਉਂਦੇ ਦਿਖਾਈ ਦੇ ਰਿਹਾ ਹੈ। ਅਚਾਨਕ ਕੰਟਰੋਲ ਗੁਆ ਦੇਣ 'ਤੇ ਅਤੇ ਸਾਹਮਣੇ ਖੜ੍ਹੀ ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਸਟੰਟ ਕਰਨ ਵਾਲਾ ਵਿਅਕਤੀ ਹਵਾ 'ਚ ਗਲੋਟਣਿਆਂ ਖਾਂਦੇ ਨਜ਼ਰ ਆ ਰਿਹਾ ਹੈ।



ਸੜਕ 'ਤੇ ਦਿਖਾਇਆ ਸਟੰਟ


ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲਵਲੀ ਸਟੱਫ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਇਸ 'ਚ ਇਕ ਸ਼ਖ਼ਸ ਨੂੰ ਸੜਕ 'ਤੇ ਪੂਰੀ ਰਫ਼ਤਾਰ ਨਾਲ ਬਾਈਕ ਚਲਾਉਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਪਿੱਛੇ ਤੋਂ ਇੱਕ ਵਿਅਕਤੀ ਆਪਣੀ ਬਾਈਕ ਨੂੰ ਪਿਛਲੇ ਪਹੀਏ 'ਤੇ ਖੜ੍ਹਾ ਕਰਦਾ ਹੈ ਅਤੇ ਫਿਰ ਤੇਜ਼ੀ ਨਾਲ ਅੱਗੇ ਦੌੜਦਾ ਹੈ।


ਵੀਡੀਓ ਹੋ ਰਿਹਾ ਵਾਇਰਲ


ਇਸ ਦੌਰਾਨ ਉਹ ਬਾਈਕ ਤੋਂ ਕੰਟਰੋਲ ਗੁਆ ਬੈਠਾ ਅਤੇ ਫਿਰ ਸਿਗਨਲ 'ਤੇ ਖੜ੍ਹੇ ਇਕ ਹੋਰ ਬਾਈਕ ਸਵਾਰ ਨਾਲ ਟਕਰਾ ਜਾਂਦਾ ਹੈ। ਤੇਜ਼ ਰਫ਼ਤਾਰ ਹੋਣ ਕਾਰਨ ਉਸ ਦੀ ਬਾਈਕ ਹਵਾ 'ਚ ਉਛਲਦੀ ਹੈ ਅਤੇ ਵਿਅਕਤੀ ਵੀ ਹਵਾ 'ਚ ਉਛਲ ਜਾਂਦਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖਦੇ ਹੋਏ ਯੂਜ਼ਰਸ ਸੜਕ 'ਤੇ ਸਟੰਟ ਵਿਖਾਉਣ ਦੀ ਬਜਾਏ ਸਾਵਧਾਨੀ ਨਾਲ ਚੱਲਣ ਦੀ ਗੱਲ ਕਰ ਰਹੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।