Moose Video: ਸੋਸ਼ਲ ਮੀਡੀਆ (Social Media) 'ਤੇ ਅਕਸਰ ਕੁਝ ਹੈਰਾਨੀਜਨਕ ਅਤੇ ਰੌਂਗਟੇ ਖੜ੍ਹੇ ਕਰਨ ਵਾਲੇ ਵੀਡੀਓ (Amazing Video) ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਇਕ ਵਾਰ ਦੇਖ ਕੇ ਭਰੋਸਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀਡੀਓ ਯੂਜ਼ਰਸ ਦਾ ਧਿਆਨ ਖਿੱਚਣ ਦੇ ਨਾਲ ਹੀ ਕਾਫੀ ਸਮੇਂ ਤੱਕ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇਕ ਵੀਡੀਓ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਯੂਜ਼ਰਸ ਦੀ ਨੀਂਦ ਉਡਾ ਦਿੱਤੀ ਹੈ।

Continues below advertisement


ਅਕਸਰ ਦੇਖਿਆ ਗਿਆ ਹੈ ਕਿ ਪਾਣੀ 'ਚ ਜਾਣ ਨਾਲ ਕੋਈ ਵੀ ਚੀਜ਼ ਉਸ 'ਚ ਡੁੱਬ ਜਾਂਦੀ ਹੈ ਜਾਂ ਉਸ ਦੀ ਸਤ੍ਹਾ ਤੋਂ ਹੇਠਾਂ ਚਲੀ ਜਾਂਦੀ ਹੈ। ਉੱਥੇ ਹੀ ਕਿਸ਼ਤੀਆਂ, ਪਾਣੀ ਦੇ ਜਹਾਜ਼ ਅਤੇ ਕੁਝ ਪੰਛੀ ਇਸ ਦੀ ਸਤ੍ਹਾ 'ਤੇ ਤੈਰਦੇ ਹਨ। ਮੌਜੂਦਾ ਸਮੇਂ 'ਚ ਕਿਸੇ ਵੀ ਜੀਵ ਨੂੰ ਪਾਣੀ 'ਤੇ ਤੁਰਦਾ ਨਹੀਂ ਦੇਖਿਆ ਹੋਵੇਗਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ ਇਸ ਮਿੱਥ ਨੂੰ ਤੋੜਦਾ ਨਜ਼ਰ ਆ ਰਿਹਾ ਹੈ।


ਵਾਇਰਲ ਹੋ ਰਹੀ ਵੀਡੀਓ 'ਚ ਇਕ ਜੀਵ ਪਾਣੀ ਦੀ ਸਤ੍ਹਾ 'ਤੇ ਤੇਜ਼ੀ ਨਾਲ ਦੌੜਦਾ ਦਿਖਾਈ ਦੇ ਰਿਹਾ ਹੈ, ਜਿਸ ਦੌਰਾਨ ਉਹ ਪਾਣੀ 'ਚ ਡੁੱਬਦਾ ਵੀ ਨਹੀਂ ਹੈ। ਵੀਡੀਓ 'ਚ ਦਿਖਾਈ ਦੇਣ ਵਾਲੇ ਜੀਵ ਦਾ ਨਾਂ ਮੂਜ਼ ਦੱਸਿਆ ਜਾ ਰਿਹਾ ਹੈ, ਜਿਸ ਨੂੰ ਅਲਾਸਕਾ 'ਚ ਇਕ ਨਦੀ ਉੱਪਰ ਇਕ ਔਰਤ ਦੀ ਕਿਸ਼ਤੀ ਦੇ ਨੇੜੇ ਦੌੜਦਾ ਦੇਖਿਆ ਜਾ ਸਕਦਾ ਹੈ।



ਵੀਡੀਓ ਨੂੰ ਯੂਨੀਲੈਡ ਨਾਂਅ ਦੇ ਇੰਸਟਾਗ੍ਰਾਮ (Instagram) ਪੇਜ਼ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਜ਼ਿਆਦਾਤਰ ਯੂਜ਼ਰਸ ਦਾ ਦਿਮਾਗ ਘੁੰਮ ਜਾਂਦਾ ਹੈ। ਮੂਜ਼  (Moose) ਨੂੰ ਪਾਣੀ 'ਤੇ ਤੈਰਨ ਦੀ ਬਜਾਏ ਦੌੜਦਾ ਦੇਖ ਕੇ ਹਰ ਕੋਈ ਹੈਰਾਨ ਹੈ। ਇਹੀ ਕਾਰਨ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਤੇਜ਼ੀ ਨਾਲ ਵਾਇਰਲ (Viral Video) ਹੋ ਰਿਹਾ ਹੈ। ਖਬਰ ਲਿਖੇ ਜਾਣ ਤੱਕ 23 ਲੱਖ ਤੋਂ ਵੱਧ ਯੂਜ਼ਰਸ ਇਸ ਨੂੰ ਦੇਖ ਚੁੱਕੇ ਹਨ ਅਤੇ 1 ਲੱਖ ਯੂਜ਼ਰਾਂ ਨੇ ਇਸ ਨੂੰ ਲਾਈਕ ਕੀਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।