Accident Viral Video: ਸੋਸ਼ਲ ਮੀਡੀਆ (Social Media) 'ਤੇ ਆਏ ਦਿਨ ਹਾਦਸਿਆਂ ਦੀਆਂ ਕਈ ਵੀਡੀਓਜ਼ (Accident Video) ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਨੂੰ ਦੇਖ ਕੇ ਵੱਡੀ ਗਿਣਤੀ 'ਚ ਯੂਜ਼ਰਸ ਸਹਿਮ ਜਾਂਦੇ ਹਨ। ਦੇਸ਼ 'ਚ ਸੜਕ 'ਤੇ ਚੱਲਦੇ ਸਮੇਂ (Road Accident) ਕਈ ਹਾਦਸੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਹਾਦਸੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹੁੰਦੇ ਹਨ।


ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਜ਼ਿਆਦਾਤਰ ਯੂਜ਼ਰਸ ਦੇ ਪਸੀਨੇ ਛੁੱਟ ਗਏ ਹਨ। ਦੇਸ਼ ਭਰ ਦੇ ਨੌਜਵਾਨ ਸਪੋਰਟਸ ਬਾਈਕ ਲਈ ਦੀਵਾਨੇ ਹੁੰਦੇ ਨਜ਼ਰ ਆ ਰਹੇ ਹਨ। ਜਿਸ 'ਤੇ ਖ਼ਤਰਨਾਕ ਸਟੰਟ ਜਾਂ ਇਸ ਨੂੰ ਪੂਰੀ ਰਫ਼ਤਾਰ 'ਤੇ ਚਲਾਉਂਦੇ ਨਜ਼ਰ ਆਉਂਦੇ ਹਨ। ਅਜਿਹੇ 'ਚ ਕਈ ਮੌਕਿਆਂ 'ਤੇ ਉਹ ਵਾਹਨ 'ਤੇ ਕੰਟਰੋਲ ਗੁਆ ਬੈਠਣ ਨਾਲ ਹਾਦਸਿਆਂ ਦਾ ਸ਼ਿਕਾਰ ਹੁੰਦੇ ਨਜ਼ਰ ਆਉਂਦੇ ਹਨ।


ਤੇਜ਼ ਰਫ਼ਤਾਰ ਬਾਈਕ ਦੀ ਕਾਰ ਨਾਲ ਟੱਕਰ


ਵਾਇਰਲ ਹੋ ਰਹੀ ਵੀਡੀਓ 'ਚ ਵੀ ਕੁੱਝ ਅਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਇਕ ਬਾਈਕ ਸਵਾਰ ਆਪਣੀ ਬਾਈਕ ਨੂੰ ਪੂਰੀ ਰਫ਼ਤਾਰ ਨਾਲ ਸੜਕ 'ਤੇ ਚਲਾ ਰਿਹਾ ਹੈ। ਇਸ ਦੌਰਾਨ ਸੜਕ 'ਤੇ ਥੋੜ੍ਹਾ ਅੱਗੇ ਜਾਣ 'ਤੇ ਉਹ ਅਚਾਨਕ ਮੋੜ 'ਤੇ ਆ ਰਹੇ ਵਾਹਨ ਨਾਲ ਟਕਰਾ ਗਿਆ। ਬਾਈਕ ਦੀ ਰਫ਼ਤਾਰ ਤੇਜ਼ ਹੋਣ ਕਾਰਨ ਵਿਅਕਤੀ ਉਸ 'ਤੇ ਕਾਬੂ ਨਹੀਂ ਰੱਖ ਪਾਉਂਦਾ ਅਤੇ ਕਾਰ ਦੇ ਬੋਨਟ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ।



ਟੱਕਰ ਤੋਂ ਬਾਅਦ ਬਾਈਕ ਦੇ ਉੱਡੇ ਪਰਖੱਚੇ


ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਬਾਈਕ ਦੇ ਟੁਕੜੇ ਹੋ ਜਾਂਦੇ ਹਨ ਅਤੇ ਬਾਈਕ ਸਵਾਰ ਦੂਰ ਤੱਕ ਡਿੱਗਦਾ ਹੋਇਆ ਚਲਾ ਜਾਂਦਾ ਹੈ। ਵੀਡੀਓ ਨੂੰ ਦੇਖ ਕੇ ਯੂਜ਼ਰਸ ਲਗਾਤਾਰ ਸੜਕ 'ਤੇ ਚੱਲਦੇ ਸਮੇਂ ਸਪੀਡ ਨੂੰ ਕੰਟਰੋਲ 'ਚ ਰੱਖ ਕੇ ਗੱਡੀ ਚਲਾਉਣ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਵੀਡੀਓ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।