Delhi Metro: ਦਿੱਲੀ ਮੈਟਰੋ ਪਿਛਲੇ ਕੁਝ ਮਹੀਨਿਆਂ ਤੋਂ ਵਾਇਰਲ ਵੀਡੀਓਜ਼ ਕਾਰਨ ਹਮੇਸ਼ਾ ਸੁਰਖੀਆਂ 'ਚ ਰਹੀ ਹੈ। ਇਸ ਵਾਰ ਇਕ ਲੜਕਾ ਸੋਸ਼ਲ ਮੀਡੀਆ 'ਤੇ ਵੀਡੀਓ ਬਣਾਉਣ ਦੌਰਾਨ ਅਸਫਲ ਹੋ ਗਿਆ ਅਤੇ ਉਸ ਦੀ ਵੀਡੀਓ ਕਿਸੇ ਹੋਰ ਯੂਜ਼ਰ ਨੇ ਬਣਾ ਕੇ ਪੋਸਟ ਕਰ ਦਿੱਤੀ। ਹੁਣ ਇਸ ਨੂੰ ਤੇਜ਼ੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਦਿੱਲੀ ਮੈਟਰੋ ਦੇ ਅੰਦਰ ਇੱਕ ਵਿਅਕਤੀ ਨੇ ਬੈਕਫਲਿਪ ਵਾਲੇ ਸਟੰਟ ਨੂੰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਦਰਦਨਾਕ ਅਤੇ ਸ਼ਰਮਨਾਕ ਅਸਫਲਤਾ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਇੱਕ ਯੂਜ਼ਰ ਦੇ ਕੈਮਰੇ ਵਿੱਚ ਕੈਦ ਹੋ ਗਈ ਅਤੇ ਹੁਣ ਵਾਇਰਲ ਹੋ ਗਈ ਹੈ। ਇਸ ਨੂੰ ਇੰਸਟਾਗ੍ਰਾਮ 'ਤੇ 1.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।



ਬੈਕਫਲਿਪ ਫਲਾਪ ਵੀਡੀਓ ਵਾਇਰਲ ਹੋ ਗਿਆ
ਇੰਸਟਾਗ੍ਰਾਮ ਪ੍ਰੋਫਾਈਲ 'ਚਮਨ ਫਲਿੱਪਰ' 'ਤੇ ਸ਼ੇਅਰ ਕੀਤੀ ਗਈ ਵੀਡੀਓ, ਵਿਅਕਤੀ ਨੂੰ ਬੈਕਫਲਿਪ ਕਰਨ ਦੀ ਤਿਆਰੀ ਕਰਦੇ ਹੋਏ ਦਿਖਾਇਆ ਗਿਆ ਹੈ ਜਦੋਂ ਕਿ ਬਾਕੀ ਦੇ ਯਾਤਰੀ ਧਿਆਨ ਨਾਲ ਦੇਖਦੇ ਹਨ। 


ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਚੱਲਦੀ ਮੈਟਰੋ ‘ਚ ਗੇਟ ਦੇ ਕੋਲ ਬੈਠਾ ਹੈ ਅਤੇ ਬੈਕਫਲਿਪ ਕਰਨ ਬਾਰੇ ਸੋਚ ਰਿਹਾ ਹੈ। ਉਹ ਸਭ ਤੋਂ ਪਹਿਲਾਂ ਇਹ ਦੇਖਣ ਲਈ ਆਲੇ-ਦੁਆਲੇ ਦੇਖਦਾ ਹੈ ਕਿ ਕਿਤੇ ਕੋਈ ਹੈ ਜਾਂ ਨਹੀਂ, ਜਿਸ ਕਾਰਨ ਉਸ ਨੂੰ ਸਟੰਟ ਕਰਨ ‘ਚ ਕੋਈ ਦਿੱਕਤ ਆ ਸਕਦੀ ਹੈ। ਜਦੋਂ ਉਹ ਦੇਖਦਾ ਹੈ ਕਿ ਆਸ-ਪਾਸ ਕੋਈ ਨਹੀਂ ਹੈ, ਤਾਂ ਉਹ ਝੱਟ ਪਲਟਦਾ ਹੈ ਅਤੇ ਬੈਕਫਲਿਪ ਵਾਲਾ ਸਟੰਟ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਨੌਜਵਾਨ ਪੂਰੀ ਤਰ੍ਹਾਂ ਨਾਲ ਮੁੜਨ ਤੋਂ ਅਸਮਰੱਥ ਹੁੰਦਾ ਹੈ ਅਤੇ ਬੁਰੀ ਤਰ੍ਹਾਂ ਦੇ ਨਾਲ ਸਿਰ ਦੇ ਭਾਰ ਹੀ ਡਿੱਗ ਜਾਂਦਾ ਹੈ।


 






ਤੁਹਾਨੂੰ ਦੱਸ ਦੇਈਏ ਕਿ ਦਿੱਲੀ ਮੈਟਰੋ ਨੇ ਵੀਡੀਓ ਨਾ ਬਣਾਉਣ ਨੂੰ ਲੈ ਕੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਬਾਅਦ ਵੀ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਬਣਾ ਰਹੇ ਹਨ।


ਲੋਕ ਕਹਿ ਰਹੇ ਹਨ ਕਿ ਇਹ ਗਲਤ ਹੈ
ਇਹ ਘਟਨਾ ਜਨਤਕ ਥਾਵਾਂ 'ਤੇ ਸਟੰਟ ਕਰਨ ਦੀ ਕੋਸ਼ਿਸ਼ ਨਾਲ ਜੁੜੇ ਜੋਖਮਾਂ ਦੀ ਯਾਦ ਦਿਵਾਉਂਦੀ ਹੈ, ਖਾਸ ਤੌਰ 'ਤੇ ਦਿੱਲੀ ਮੈਟਰੋ ਵਰਗੀਆਂ ਭੀੜ-ਭੜੱਕੇ ਵਾਲੀਆਂ ਅਤੇ ਤੇਜ਼ੀ ਨਾਲ ਚੱਲਣ ਵਾਲੀਆਂ ਥਾਵਾਂ 'ਤੇ। ਲੋਕਾਂ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ 'ਤੇ ਜੁਰਮਾਨਾ ਕਿਵੇਂ ਲਗਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਾਥੀ ਯਾਤਰੀਆਂ ਦੀ ਸੁਰੱਖਿਆ ਲਈ ਵੀ ਖਤਰਾ ਬਣਦੇ ਹਨ। ਕੁਝ ਯੂਜ਼ਰਸ ਇਸ ਨੌਜਵਾਨ ਨੂੰ ਲਿਖ ਰਹੇ ਨੇ ਕਿ ਹੁਣ ਬੈਠ ਜਾ..ਕਰਵਾ ਲਈ ਬੇਇੱਜ਼ਤੀ। ਇਸ ਤਰ੍ਹਾਂ ਲੋਕ ਆਪੋੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।