ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੁੰਦੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਵਾਲੀਆਂ ਜ਼ਿਆਦਾਤਰ ਵੀਡੀਓਜ਼ ਡਾਂਸ ਜਾਂ ਲੜਾਈ ਦੀਆਂ ਹੁੰਦੀਆਂ ਹਨ। ਸੋਸ਼ਲ ਮੀਡੀਆ ਦੀ ਦੁਨੀਆ ਬੜੀ ਅਜੀਬ ਹੈ। ਇੱਥੇ ਕਿਸ ਦਿਨ ਕੀ ਦੇਖਣ ਨੂੰ ਮਿਲੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੁੰਦੇ ਹਨ ਜੋ ਲੋਕਾਂ ਨੂੰ ਹੈਰਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹਸਾ ਵੀ ਦਿੰਦੇ ਹਨ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਇਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਸਕੋਗੇ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਸਮਝ ਜਾਓਗੇ ਕਿ ਜ਼ਿਆਦਾ ਮੇਕਅੱਪ ਕਰਨ ਦੇ ਕੀ ਨੁਕਸਾਨ ਹਨ। ਆਓ ਤੁਹਾਨੂੰ ਦੱਸਦੇ ਹਾਂ ਵਾਇਰਲ ਵੀਡੀਓ ਬਾਰੇ।
ਮਾਈਕ੍ਰੋ ਬਲੌਗਿੰਗ ਪਲੇਟਫਾਰਮ ਐਕਸ ‘ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਇਕ ਬੱਚਾ ਸੋਫੇ ‘ਤੇ ਬੈਠਾ ਰੋ ਰਿਹਾ ਹੈ। ਕੋਲ ਖੜ੍ਹੀ ਉਸਦੀ ਮਾਂ ਉਸਨੂੰ ਸਮਝਾਉਂਦੀ ਹੈ ਕਿ ਪੁੱਤਰ ਮੈਂ ਮਾਂ ਹਾਂ। ਪਰ ਬੱਚਾ ਇਹ ਨਹੀਂ ਮੰਨਦਾ ਅਤੇ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ। ਬੱਚਾ ਆਪਣੀ ਮਾਂ ਕੋਲ ਜਾਣ ਤੋਂ ਵੀ ਇਨਕਾਰ ਕਰਦਾ ਹੈ। ਪੂਰੀ ਵੀਡੀਓ ‘ਚ ਔਰਤ ਆਪਣੇ ਬੱਚੇ ਨੂੰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਉਸ ਦੀ ਮਾਂ ਹੈ ਪਰ ਹਰ ਵਾਰ ਬੱਚਾ ਇਨਕਾਰ ਕਰ ਦਿੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਔਰਤ ਨੇ ਪਾਰਲਰ ‘ਚ ਆਪਣਾ ਮੇਕਅੱਪ ਕਰਵਾਇਆ ਹੁੰਦਾ ਹੈ ਅਤੇ ਇਸ ਤੋਂ ਬਾਅਦ ਬੱਚਾ ਆਪਣੀ ਮਾਂ ਨੂੰ ਪਛਾਣ ਨਹੀਂ ਪਾਉਂਦਾ।
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X ‘ਤੇ @HasnaZaruriHai ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਪਾਰਲਰ ਮਾਲਕਾਂ ਨੂੰ ਬੇਨਤੀ ਹੈ ਕਿ ਉਹ ਸਿਰਫ ਇੰਨਾ ਮੇਕਅੱਪ ਕਰਨ ਕਿ ਬੱਚਾ ਪਛਾਣ ਸਕੇ।’ ਉਹ ਤਾ ਇਨਸਾਨ ਨੂੰ ਪੂਰਾ ਇੰਝ ਬਦਲ ਦਿੰਦੇ ਹਨ ਕਿ ਕੋਈ ਵੀ ਆਪਣਾ ਪਛਾਣ ਹੀ ਨਾ ਪਾਏ। ਥੋੜ੍ਹਾ ਜਿਹਾ ਸਾਵਧਾਨੀ ਨਾਲ makeup ਕਰਿਆ ਕਰਨ parlour ਵਾਲੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।