ਅਕਸਰ ਲੋਕ ਦਾਰੂ ਪੀਣ ਤੋਂ ਪਹਿਲਾਂ ਜੋ ਗਲਾਸ 'ਚ ਉਂਗਲੀ ਡੁਬੋ ਕੇ ਤਿੰਨ-ਚਾਰ ਤੁਪਕੇ ਧਰਤੀ 'ਤੇ ਸਿੱਟਦੇ ਹਨ ਉਸ ਦਾ ਕੋਈ ਵਿਗਿਆਨਿਕ ਕਾਰਨ ਹੈ ਜਾਂ ਬਸ ਦੇਖਾ-ਦੇਖੀ ਇਸ ਤਰੀਕੇ ਦਾ ਹਾਰ ਵਿਹਾਰ ਕੀਤਾ ਜਾਂਦਾ ਹੈ। ਇਸ ਕਿਰਿਆ ਨੂੰ ਸ਼ਰਾਬੀ ਭਰਾ ਸੰਸਕਾਰ ਦੱਸਦੇ ਹਨ। ਕੁਝ ਸਿਆਣਿਆਂ ਦਾ ਕਹਿਣਾ ਨਹੀ ਪਹਿਲੇ ਸਮੇਂ ਵਿਚ ਅੰਗਰੇਜ਼ੀ ਦਾਰੂ ਨਹੀ ਹੁੰਦੀ ਸੀ। ਲੋਕ ਦੇਸੀ ਦਾਰੂ ਘਰ ਦੀ ਕੱਢੀ (ਰੁੜੀ ਮਾਰਕਾ) ਪੀਂਦੇ ਸੀ । ਦਾਰੂ ਦੀ ਕਪੈਸਟੀ ਚੈਕ ਕਰਨ ਲਈ ਧਰਤੀ ਤੇ ਦੋ ਤੁਪਕੇ ਸੁੱਟ ਕੇ ਚੈਕ ਕਰਦੇ ਸੀ ਜੇਕਰ ਮਿੱਟੀ ਦੇ ਬੁਲਬੁਲੇ ਬਣਨ ਲਗਗੇ ਤਾਂ ਦਾਰੂ ਤੇਜ਼ ਹੈ। ਜੇਕਰ ਬੁਲਬੁਲੇ ਘਟ ਬਣਨ ਤਾਂ ਦਾਰੂ ਤੇਜ਼ ਨਹੀ ਹੈ। ਇਕ ਕਿਸਮ ਦੀ ਪੇਂਡੂ ਲੋਕਾਂ ਦੀ ਦਾਰੂ ਚੈਕ ਕਰਨ ਦੀ ਲੈਬ (ਲੇਬੋਟਰੀ) ਹੈ। ਕੋਈ ਸੰਸਕਾਰ ਵਾਲੀ ਗ਼ਲ ਨਹੀ ਹੈ। ਹਰ ਇਕ ਪੁਰਾਣੀ ਗੱਲ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ, ਅਸੀਂ ਜਾਣੇ ਬਗ਼ੈਰ ਉਸ ਨੂੰ ਕਰਨ ਲਗ ਜਾਦੇ ਹਾਂ।


 


ਇਸ ਕਿਰਿਆ ਦਾ ਇਕ ਹੋਰ ਮਤਲਬ ਡਾ. ਰਣਜੀਤ ਸਿੰਘ ਪੰਨੂ ਨਾਮ ਤੋਂ ਇੰਸਟਾਗ੍ਰਾਮ ਪੇਜ ਚਲਾਉਂਦੇ ਸੱਜਣ ਨੇ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਤਣ ਸਮੇਂ ਵਿਚ ਜਦੋਂ ਰਾਜੇ ਮਹਾਰਾਜੇ ਕਿਸੇ ਦੇ ਘਰ ਖਾਣ-ਪੀਣ, ਭੋਜਨ ਕਰਨ ਜਾਂਦੇ ਸੀ ਤਾਂ ਇਹ ਖਤਰਾ ਬਣਿਆ ਰਹਿੰਦਾ ਸੀ ਕਿ ਕੋਈ ਜ਼ਹਿਰ ਜਾਂ ਹੋਰ ਚੀਜ ਮਿਲਾ ਕੇ ਉਨ੍ਹਾਂ ਨੂੰ ਪਿਆ ਨਾ ਦੇਵੇ। ਤੇ ਰਾਜੇ ਮਹਾਰਾਜੇ ਆਪਣੇ ਸਾਰੀਆਂ ਉਂਗਲਾਂ ਵਿਚ ਮੁੰਦਰੀਆਂ ਪਾ ਕੇ ਰੱਖਦੇ ਸਨ ਜਿਸ ਵਿਚ ਵੰਨ ਸੁਵੰਨੇ ਧਾਤ ਤੇ ਪਦਾਰਥ ਹੁੰਦੇ ਸਨ। ਜਿਵੇਂ ਕਿ ਸੋਨਾ-ਚਾਂਦੀ, ਨੀਲਮ ਤੇ ਹੋਰ ਵੀ ਬਹੁਤ ਕੁਝ। ਉਹ ਸ਼ਰਾਬ ਵਿਚ ਉਂਗਲ ਡੁਬੋ ਕੇ ਆਪਣੀਆਂ ਉਗਲਾਂ ਚ ਪਾਏ ਰਤਨਾਂ 'ਤੇ ਇਕ ਦੋ ਤੁਪਕਾ ਸ਼ਰਾਬ ਦਾ ਲਗਾ ਲੈਂਦੇ ਸਨ ਅਤੇ ਦੇਖਦੇ ਸਨ ਕਿ ਕੋਈ ਰਸਾਇਣਕ ਪ੍ਰਤੀਕ੍ਰਿਆ ਤਾਂ ਨਹੀਂ ਹੋ ਰਹੀ।






 


 


 


ਡਾ. ਪੰਨੂ ਦਾ ਕਹਿਣਾ ਹੈ ਕਿ ਇਸ ਕਿਰਿਆ ਦਾ ਅਸਲ ਕਾਰਨ ਇਹ ਸੀ। ਤੁਹਾਡੀ ਕੀ ਰਾਏ ਹੈ ਕੁਮੈਂਟ ਬਾਕਸ ਵਿਚ ਜਰੂਰ ਦੱਸਿਓ


 


ਨੋਟਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।