Meaning of wood : ਜੇ ਤੁਸੀਂ ਫਿਲਮਾਂ ਦੇ ਸ਼ੌਕੀਨ ਹੋ ਜਾਂ ਤੁਹਾਨੂੰ ਉਨ੍ਹਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਹੈ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਭਾਰਤ ਵਿੱਚ ਤਿੰਨ ਤਰ੍ਹਾਂ ਦੀਆਂ ਫਿਲਮਾਂ ਸਭ ਤੋਂ ਵੱਧ ਪ੍ਰਸਿੱਧ ਹਨ। ਇਨ੍ਹਾਂ ਵਿੱਚ ਹਾਲੀਵੁੱਡ, ਬਾਲੀਵੁੱਡ ਤੇ ਟਾਲੀਵੁੱਡ ਦੀਆਂ ਫਿਲਮਾਂ ਸ਼ਾਮਲ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨ੍ਹਾਂ ਤਿੰਨਾਂ ਸ਼ਬਦਾਂ ਵਿੱਚ 'Wood' ਦਾ ਕੀ ਅਰਥ ਹੈ ਜੋ ਸਾਰਿਆਂ ਵਿੱਚ Common ਹੈ? ਆਓ ਅੱਜ ਦੇ ਇਸ ਲੇਖ ਵਿੱਚ ਤੁਹਾਨੂੰ ਇਸ ਦਾ ਮਤਲਬ ਦੱਸਦੇ ਹਾਂ।



'ਵੁੱਡ' ਸ਼ਬਦ ਦਾ ਕੀ ਹੈ ਅਰਥ



'ਵੁੱਡ' ਸ਼ਬਦ ਸਭ ਤੋਂ ਪਹਿਲਾਂ ਹਾਲੀਵੁੱਡ ਨਾਲ ਜੁੜਿਆ ਸੀ। ਦਰਅਸਲ ਅਮਰੀਕਾ ਵਿੱਚ ਇੱਕ ਜਗ੍ਹਾ ਦਾ ਨਾਮ ਹਾਲੀਵੁੱਡ ਹੈ। ਜਿਸ ਦਾ ਅਰਥ ਹੈ ਖੁਸ਼ਹਾਲੀ। ਹਾਲੀਵੁੱਡ ਨਾਮ ਦੀ ਇਹ ਜਗ੍ਹਾ ਅਮਰੀਕਾ ਦੇ ਇੱਕ ਸ਼ਹਿਰ ਲਾਸ ਏਂਜਲਸ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਅਮਰੀਕੀ ਉਦਯੋਗਪਤੀ ਐਚਜੇ ਵਿਟਲੇ, ਜਿਨ੍ਹਾਂ ਨੂੰ ਹਾਲੀਵੁੱਡ ਦਾ ਪਿਤਾਮਾ ਕਿਹਾ ਜਾਂਦਾ ਹੈ, ਨੇ ਅਮਰੀਕੀ ਫਿਲਮ ਇੰਡਸਟਰੀ ਦਾ ਨਾਂ ਇਸ ਸਥਾਨ ਦੇ ਨਾਂ 'ਤੇ ਰੱਖਿਆ ਹੈ। ਉਦੋਂ ਤੋਂ ਇਹ ਸ਼ਬਦ ਪੂਰੀ ਦੁਨੀਆ ਲਈ ਫਿਲਮ ਇੰਡਸਟਰੀ ਦੀ ਪਛਾਣ ਬਣ ਗਿਆ ਹੈ ਤੇ ਅੱਜ ਜਿੱਥੇ ਵੀ ਫਿਲਮਾਂ ਦੀ ਸ਼ੁਰੂਆਤ ਹੁੰਦੀ ਹੈ, ਉਸ ਜਗ੍ਹਾ ਨੂੰ ਇਸ ਨਾਲ ਜੋੜ ਕੇ ਵੇਖਿਆ ਜਾਂਦਾ ਹੈ।



ਬਾਲੀਵੁੱਡ ਵਿੱਚ ਵੁੱਡ ਕਿਉਂ ਜੁੜਿਆ 



ਜੇ ਬਾਲੀਵੁੱਡ ਦੀ ਗੱਲ ਕਰੀਏ ਤਾਂ ਭਾਰਤੀ ਇੰਡਸਟਰੀ ਨੂੰ ਸ਼ੁਰੂ ਤੋਂ ਹੀ ਬਾਲੀਵੁੱਡ ਨਹੀਂ ਕਿਹਾ ਜਾਂਦਾ ਸੀ, ਪਹਿਲਾਂ ਇਸ ਨੂੰ ਹਿੰਦੀ ਫਿਲਮ ਇੰਡਸਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਬਾਅਦ ਵਿੱਚ, ਹਿੰਦੀ ਇੰਡਸਟਰੀ ਦੀ ਜਗ੍ਹਾ ਹਾਲੀਵੁੱਡ ਦੇ ਪਹਿਲੇ ਅੱਖਰ ਨਾਲ ਹਟਾ ਕੇ ਦੇਸ਼ ਦੀ ਆਰਥਿਕ  ਰਾਜਧਾਨੀ ਮੁੰਬਈ ਦਾ ਪਹਿਲਾ ਨਾਮ 'ਬੰਬਈ' ਦਾ ਪਹਿਲਾ ਅੱਖਰ ਜੋੜ ਕੇ ਇਸ ਦਾ ਨਾਮ ਬਾਲੀਵੁੱਡ ਇੰਡਸਟਰੀ ਰੱਖ ਦਿੱਤਾ ਗਿਆ। ਉੱਥੇ ਹੀ ਦੇਸ਼ ਵਿੱਚ ਦੂਜੀਆਂ ਭਾਸ਼ਾਵਾਂ ਵਿੱਚ ਬਣਨ ਵਾਲੀਆਂ ਫਿਲਮਾਂ ਲਈ ਵੀ ਵੁੱਡ ਸ਼ਬਦ ਇਸਤੇਮਾਲ ਹੋਣ ਲੱਗਾ। ਇਹੀ ਵਜ੍ਹਾ ਹੈ ਕਿ ਅੱਜ ਦੇਸ਼ ਵਿੱਚ ਹਰ ਸੂਬੇ ਵੱਲੋਂ ਬਣਨ ਵਾਲੀਆਂ ਫਿਲਮਾਂ ਨੂੰ ਉਹਨਾਂ ਦੇ ਸੂਬੇ ਦੇ ਪਹਿਲੇ ਅੱਖਰ ਤੇ ਵੁੱਡ ਨਾਲ ਮਿਲਾ ਕੇ ਬਣੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਾਲੀਵੁੱਡ, ਟਾਲੀਵੁੱਡ ਤੇ ਸੈਂਡਲਵੁੱਡ।



ਹੋਰ ਕਿੱਥੇ ਹੈ ਵੁੱਡ ਸ਼ਬਦ 


ਇਹ ਪ੍ਰਥਾ ਭਾਰਤ ਵਿੱਚ ਹੀ ਨਹੀਂ ਸਗੋਂ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਵੀ ਹੈ। ਇੱਥੇ ਫਿਲਮ ਇੰਡਸਟਰੀ ਵੀ ਵੁੱਡ ਸ਼ਬਦ ਦੀ ਵਰਤੋਂ ਕਰਦੀ ਹੈ। ਪਾਕਿਸਤਾਨੀ ਫਿਲਮ ਉਦਯੋਗ ਵਿੱਚ ਵੀ ਵੁੱਡ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇੱਥੇ Lollywood ਅਤੇ Corrywood ਮਸ਼ਹੂਰ ਹਨ। Lollywood ਜਿੱਥੇ ਪੰਜਾਬੀ ਅਤੇ ਉਰਦੂ ਭਾਸ਼ਾਵਾਂ ਵਿੱਚ ਫ਼ਿਲਮਾਂ ਬਣਦੀਆਂ ਹਨ। ਜਦੋਂ ਕਿ Corrywood ਦਾ ਸਬੰਧ ਕਰਾਚੀ ਨਾਲ ਹੈ।