ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਕੁੱਤੇ ਅਚਾਨਕ ਘਾਹ ਖਾਣਾ ਸ਼ੁਰੂ ਕਰ ਦਿੰਦੇ ਹਨ ਪਰ ਉਹ ਅਜਿਹਾ ਕਿਉਂ ਕਰਦੇ ਹਨ, ਕੀ ਤੁਸੀਂ ਕਦੇ ਇਸ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਤੁਹਾਡੇ ਘਰ ਵਿੱਚ ਇੱਕ ਕੁੱਤਾ ਹੈ ਜਾਂ ਜੇਕਰ ਤੁਸੀਂ ਕੁੱਤਿਆਂ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ। ਦਰਅਸਲ, ਕੁੱਤੇ ਅਕਸਰ ਮੀਟ, ਦੁੱਧ, ਅੰਡੇ ਖਾਂਦੇ ਹਨ। ਇਸ ਦੇ ਨਾਲ ਹੀ ਉਹ ਹਰ ਉਹ ਚੀਜ਼ ਖਾਂਦੇ ਹਨ ਜੋ ਇਨਸਾਨ ਖਾਂਦੇ ਹਨ। ਇਸ ਲਈ ਜਦੋਂ ਕੁੱਤਾ ਘਾਹ ਖਾਣਾ ਸ਼ੁਰੂ ਕਰ ਦਿੰਦਾ ਹੈ ਤਾਂ ਲੋਕਾਂ ਨੂੰ ਇਹ ਦੇਖ ਕੇ ਅਜੀਬ ਮਹਿਸੂਸ ਹੋਣ ਲੱਗਦਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕੁੱਤੇ ਘਾਹ ਕਿਉਂ ਖਾਂਦੇ ਹਨ।

ਕੁੱਤੇ ਘਾਹ ਕਿਉਂ ਖਾਂਦੇ ਹਨ?


ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਕੁੱਤੇ ਘਾਹ ਓਦੋਂ ਖਾਂਦੇ ਹਨ , ਜਦੋਂ ਉਨ੍ਹਾਂ ਦੇ ਪੇਟ ਵਿੱਚ ਗੜਬੜੀ ਹੁੰਦੀ ਹੈ। ਇਹੀ ਕਾਰਨ ਹੈ ਕਿ ਕਈ ਵਾਰ ਘਾਹ ਖਾਣ ਤੋਂ ਬਾਅਦ ਕੁੱਤੇ ਉਲਟੀਆਂ ਕਰ ਦਿੰਦੇ ਹਨ। ਹਾਲਾਂਕਿ, ਹਰ ਕੁੱਤਾ ਅਜਿਹਾ ਨਹੀਂ ਕਰਦਾ। ਕੁਝ ਕੁੱਤੇ ਅਜਿਹੇ ਵੀ ਹੁੰਦੇ ਹਨ ,ਜੋ ਘਾਹ ਖਾਣ ਤੋਂ ਬਾਅਦ ਦੂਜੇ ਖਾਣਾ ਵੀ ਖਾਂਦੇ ਹਨ ਅਤੇ ਆਰਾਮ ਨਾਲ ਰਹਿੰਦੇ ਹਨ। 'ਦਿ ਗਾਰਡੀਅਨ' 'ਚ ਛਪੀ ਇਕ ਰਿਪੋਰਟ ਮੁਤਾਬਕ ਕੋਈ ਕੁੱਤਾ ਘਾਹ ਉਦੋਂ ਹੀ ਖਾਂਦਾ ਹੈ, ਜਦੋਂ ਉਹ ਕੁੱਝ ਅਜਿਹਾ ਖਾ ਲਵੇ , ਜਿਸ ਨਾਲ ਗੈਸ ਨਾਲ ਜੁੜੀ ਸਮੱਸਿਆ ਹੁੰਦੀ ਹੈ ਤਾਂ ਉਸ ਨੂੰ ਠੀਕ ਕਰਨ ਲਈ ਉਹ ਘਾਹ ਖਾਂਦਾ ਹੈ। ਦੂਜੇ ਪਾਸੇ, ਕੁਝ ਕੁੱਤੇ ਘਾਹ ਖਾਣਾ ਪਸੰਦ ਕਰਦੇ ਹਨ ਜਦੋਂ ਉਹ ਆਪਣੇ ਸਰੀਰ ਵਿੱਚ ਫਾਈਬਰ ਦੀ ਕਮੀ ਮਹਿਸੂਸ ਕਰਦੇ ਹਨ। ਇੱਕ ਖੋਜ ਦੇ ਅਨੁਸਾਰ ਜ਼ਿਆਦਾਤਰ ਕੁੱਤੇ ਜਦੋਂ ਭੁੱਖੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਖਾਣ ਲਈ ਕੁਝ ਨਹੀਂ ਮਿਲਦਾ ਤਾਂ ਉਹ ਘਾਹ ਖਾਂਦੇ ਹਨ।

 

ਕੀ ਪਾਲਤੂ ਕੁੱਤਿਆਂ ਦਾ ਘਾਹ ਖਾਣਾ ਹਰ ਵਾਰੀ ਸਹੀ ਹੁੰਦਾ ਹੈ?


ਗਾਰਡੀਅਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਕੁਝ ਖੋਜਾਂ ਨੇ ਦਿਖਾਇਆ ਹੈ ਕਿ 80 ਪ੍ਰਤੀਸ਼ਤ ਕੁੱਤੇ ਹਰ ਰੋਜ਼ ਘਾਹ ਖਾਂਦੇ ਹਨ ਪਰ ਕੀ ਕਿਸੇ ਪਾਲਤੂ ਕੁੱਤੇ ਲਈ ਹਰ ਰੋਜ਼ ਘਾਹ ਖਾਣਾ ਸਹੀ ਹੈ? ਇਸ ਵਿੱਚ ਦੋ ਪਹਿਲੂ ਹਨ, ਜੇਕਰ ਤੁਹਾਡਾ ਕੁੱਤਾ ਹਰ ਰੋਜ਼ ਥੋੜ੍ਹਾ ਜਿਹਾ ਘਾਹ ਖਾਵੇ ਤਾਂ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ। ਹਾਲਾਂਕਿ, ਕੁੱਤੇ ਦਾ ਘਾਹ ਖਾਂਦੇ ਸਮੇਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਉਸ ਘਾਹ 'ਤੇ ਕੋਈ ਕੀਟਨਾਸ਼ਕ ਨਾ ਛਿੜਕਿਆ ਗਿਆ ਹੋਵੇ, ਜੇਕਰ ਗਲਤੀ ਨਾਲ ਕੁੱਤਾ ਅਜਿਹਾ ਕੋਈ ਘਾਹ ਖਾ ਲੈਂਦਾ ਹੈ ਤਾਂ ਉਸ ਦੀ ਸਿਹਤ ਖਰਾਬ ਹੋ ਸਕਦੀ ਹੈ ਅਤੇ ਜੇਕਰ ਉਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ। ਉਸ ਦੀ ਜਾਨ ਵੀ ਜਾ ਸਕਦੀ ਹੈ।