Viral Video: ਕਿੰਗ ਕੋਬਰਾ ਨੂੰ ਸਭ ਤੋਂ ਖਤਰਨਾਕ ਸੱਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਅਜਿਹਾ ਸੱਪ ਹੈ ਜੋ ਇੱਕ ਵਾਰ ਆਪਣੇ ਸ਼ਿਕਾਰ ਨੂੰ ਡੱਸ ਲਵੇ ਤਾਂ ਇਸ ਦਾ ਬਚਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਇੱਕ ਹੀ ਹਮਲੇ ਵਿੱਚ ਛੋਟੇ ਜਾਨਵਰਾਂ ਨੂੰ ਮਾਰਦਾ ਹੈ। ਪਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਤੁਹਾਨੂੰ ਸੱਚਮੁੱਚ ਹੈਰਾਨ ਕਰ ਦੇਵੇਗੀ। ਦਰਅਸਲ ਕਿੰਗ ਕੋਬਰਾ ਨੇ ਬਾਂਦਰ ਦੇ ਸਾਹਮਣੇ ਆਉਣ ਦੀ ਗਲਤੀ ਕੀਤੀ ਸੀ। ਉਸ ਤੋਂ ਬਾਅਦ ਕੋਬਰੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਬਾਂਦਰ ਉਸ ਨੂੰ ਇਸ ਤਰ੍ਹਾਂ ਕੁੱਟੇਗਾ।
ਬਾਂਦਰ ਦੇ ਸਾਹਮਣੇ ਪੈ ਗਿਆ ਕਿੰਗ ਕੋਬਰਾ
ਵੱਖ-ਵੱਖ ਪਲੇਟਫਾਰਮਾਂ 'ਤੇ ਧਮਾਲ ਮਚਾ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਖਤਰਨਾਕ ਸੱਪ ਕਿੰਗ ਕੋਬਰਾ ਆਰਾਮ ਕਰ ਰਿਹਾ ਹੈ। ਪਰ ਉਸ ਨੂੰ ਕੀ ਪਤਾ ਸੀ ਕਿ ਕੁਝ ਹੀ ਸਕਿੰਟਾਂ 'ਚ ਉਸ 'ਤੇ ਵੱਡੀ ਮੁਸੀਬਤ ਆਉਣ ਵਾਲੀ ਹੈ। ਦਰਅਸਲ, ਅਗਲੇ ਹੀ ਪਲ ਸ਼ਰਾਰਤੀ ਬਾਂਦਰ ਕਿੰਗ ਕੋਬਰਾ ਦੇ ਨੇੜੇ ਆ ਗਿਆ। ਹੈਰਾਨੀ ਦੀ ਗੱਲ ਹੈ ਕਿ ਉਹ ਸੱਪਾਂ ਤੋਂ ਬਿਲਕੁਲ ਨਹੀਂ ਡਰਦਾ ਸੀ ਤੇ ਉਲਟਾ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਗਿਆ।
ਇਸ ਵਿੱਚ ਸੱਪ ਨੇ ਸਿੱਧੇ ਹੀ ਕੋਬਰਾ ਦੀ ਪੂਛ ਨੂੰ ਫੜ ਲਿਆ ਅਤੇ ਉਸ ਨੂੰ ਖਿੱਚ ਲਿਆ ਅਤੇ ਇਧਰ-ਉਧਰ ਭੱਜਣ ਲੱਗ ਗਿਆ। ਉੱਥੇ ਹੀ ਕੋਬਰੇ ਨੂੰ ਵੀ ਗੁੱਸਾ ਆਇਆ ਤੇ ਉਹ ਵੀ ਆਪਣਾ ਗੁੱਸਾ ਦਿਖਾਉਣ ਲਈ ਬਾਂਦਰ ਨੂੰ ਡੱਸਣ ਦੀ ਕੋਸ਼ਿਸ਼ ਕਰਨ ਲੱਗ ਗਿਆ। ਪਰ ਬਾਂਦਰ ਉਸ ਤੋਂ ਵੀ ਤੇਜ਼ ਨਿਕਲਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਕੋਬਰੇ ਨੇ ਬਾਂਦਰ ਨੂੰ ਡੱਸਣ ਲਈ ਆਪਣਾ ਕੁੰਡਾ ਚੁੱਕਿਆ ਤਾਂ ਬਾਂਦਰ ਨੇ ਤੁਰੰਤ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਬਾਂਦਰ ਨੇ ਵੇਚਾਰੇ ਕੋਬਰੇ ਦਾ ਕੁੱਟ-ਕੁੱਟ ਕੇ ਬੂਰਾ ਹਾਲ ਕਰ ਦਿੱਤਾ।
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਧਮਾਲ ਮਚਾ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਦੋਂ ਹੀ ਦੂਜਾ ਸੱਪ ਬਾਂਦਰ 'ਤੇ ਹਮਲਾ ਕਰਨ ਪਹੁੰਚ ਗਿਆ। ਪਰ ਬਾਂਦਰ ਦੀ ਚੁਸਤੀ ਸਾਹਮਣੇ ਉਸ ਨੇ ਵੀ ਹਥਿਆਰ ਸੁੱਟ ਦਿੱਤੇ। ਬਾਂਦਰ ਉਸ ਨੂੰ ਵੀ ਪਰੇਸ਼ਾਨ ਕਰਨ ਲੱਗ ਗਿਆ। ਬਾਂਦਰ ਅਤੇ ਸੱਪ ਦੀ ਲੜਾਈ 'ਤੇ ਨੈੱਟਿਜ਼ਨ ਵੀ ਕਮੈਂਟ ਕਰ ਰਹੇ ਹਨ।