Shocking Viral Video: ਦੁਨੀਆ ਵਿੱਚ ਹੁਨਰਮੰਦ ਲੋਕਾਂ ਦੀ ਕੋਈ ਕਮੀਂ ਨਹੀਂ ਹੈ। ਹਰ ਰੋਜ਼ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਦੇ ਅਨੋਖੇ ਟੈਲੇਂਟ ਅਤੇ ਕਾਰਨਾਮੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਇਕ ਔਰਤ ਆਪਣੇ ਕਮਾਲ ਦੇ ਹੁਨਰ ਨਾਲ ਸਭ ਨੂੰ ਹੈਰਾਨ ਕਰਦੀ ਨਜ਼ਰ ਆ ਰਹੀ ਹੈ। ਜਿਸ ਦਾ ਕਾਰਨਾਮਾ ਦੇਖ ਕੇ ਸਾਰੇ ਯੂਜ਼ਰਸ ਹੈਰਾਨ ਰਹਿ ਗਏ ਹਨ। ਆਮ ਤੌਰ 'ਤੇ ਜਿੱਥੇ ਲੋਕ ਆਪਣੀ ਕੁਰਸੀ 'ਤੇ ਬੈਠ ਕੇ ਚਾਹ ਅਤੇ ਕੌਫੀ ਪੀਣਾ ਪਸੰਦ ਕਰਦੇ ਹਨ। ਉੱਥੇ ਇਹ ਔਰਤ ਸਮੁੰਦਰ ਦੀਆਂ ਲਹਿਰਾਂ ਨਾਲ ਖੇਡਦੇ ਹੋਏ ਚਾਹ ਪੀਂਦੀ ਨਜ਼ਰ ਆ ਰਹੀ ਹੈ।
ਅਕਸਰ ਦੇਖਿਆ ਗਿਆ ਹੈ ਕਿ ਕਈ ਲੋਕ ਇੱਕ ਪਲੇਟ ਵਿੱਚ ਦੋ ਕੱਪ ਰੱਖ ਕੇ ਥੋੜੀ ਦੂਰ ਲੈ ਕੇ ਜਾਣ ਵਿੱਚ ਵੀ ਅਸਮਰਥ ਹੁੰਦੇ ਹਨ। ਉੱਥੇ ਹੀ ਜ਼ਿਆਦਾਤਰ ਲੋਕ ਇੱਕ ਥਾਂ ‘ਤੇ ਬੈਠ ਕੇ ਚਾਹ ਪੀਣਾ ਪਸੰਦ ਕਰਦੇ ਹਨ। ਅਜਿਹੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਔਰਤ ਨੂੰ ਸਮੁੰਦਰ ਦੀਆਂ ਲਹਿਰਾਂ ‘ਤੇ ਸਵਾਰ ਹੋ ਕੇ ਹੈਰਾਨ ਕਰਨ ਵਾਲੇ ਅੰਦਾਜ਼ ਵਿੱਚ ਕੇਤਲੀ ਤੋਂ ਕੱਪ ਵਿੱਚ ਚਾਹ ਪਾ ਕੇ ਪੀਂਦਿਆਂ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਕੁੜੀ ਸਰਫਿੰਗ ਬੋਰਡ ‘ਤੇ ਆਪਣਾ ਬੈਲੇਂਸ ਬਣਾ ਕੇ ਰੱਖਦੀ ਹੈ।
ਇਹ ਵੀ ਪੜ੍ਹੋ: ਹਿਜਾਬ ਪਾ ਕੇ ਬਣਾਉਂਦੀ ਸੀ ਅਸ਼ਲੀਲ ਵੀਡੀਓ, ਕਮਾਉਂਦੀ ਸੀ ਮੋਟੀ ਰਕਮ! ਡਿਲੀਟ ਹੋਇਆ ਸਾਰਾ Content ਤਾਂ ਪ੍ਰਧਾਨ ਮੰਤਰੀ ਤੋਂ ਮੰਗੀ ਮਦਦ
ਸਰਫਿੰਗ ਕਰਦਿਆਂ ਚਾਹ ਪੀਂਦੀ ਹੋਈ ਕੁੜੀ
ਵਾਇਰਲ ਹੋ ਰਿਹਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ਨੂੰ ਇੰਸਟਾਗ੍ਰਾਮ 'ਤੇ thebeautifulshorts ਨਾਮ ਦੀ ਪ੍ਰੋਫਾਈਲ ਤੋਂ ਪੋਸਟ ਕੀਤਾ ਗਿਆ ਹੈ। ਇਸ ਵੀਡੀਓ 'ਚ ਔਰਤ ਦੇ ਪਿੱਛੇ ਦੁਬਈ ਦੀ ਬੁਰਜ ਖਲੀਫਾ ਦੀ ਇਮਾਰਤ ਨਜ਼ਰ ਆ ਰਹੀ ਹੈ। ਵੀਡੀਓ 'ਚ ਔਰਤ ਦੁਬਈ 'ਚ ਸਮੁੰਦਰ ਦੇ ਕੰਢੇ ‘ਤੇ ਸਮੁੰਦਰੀ ਲਹਿਰਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਜਿਸ ਦੌਰਾਨ ਉਸ ਨੇ ਸਰਫਿੰਗ ਬੋਰਡ 'ਤੇ ਆਪਣਾ ਬੈਲੇਂਸ ਬਣਾ ਕੇ ਹੈਰਾਨੀਜਨਕ ਉਦਾਹਰਣ ਪੇਸ਼ ਕੀਤੀ ਹੈ।
ਵੀਡੀਓ ਵਿੱਚ, ਇੱਕ ਔਰਤ ਸਰਫਿੰਗ ਬੋਰਡ 'ਤੇ ਸਵਾਰ ਹੋ ਕੇ ਕੇਤਲੀ ਤੋਂ ਆਪਣੇ ਕੱਪ ਵਿੱਚ ਚਾਹ ਟ੍ਰਾਂਸਫਰ ਕਰਦੀ ਹੈ। ਜਿਸ ਤੋਂ ਬਾਅਦ ਉਹ ਸਰਫਿੰਗ ਕਰਦੇ ਹੋਏ ਕਾਫੀ ਆਰਾਮ ਨਾਲ ਚਾਹ ਦੀ ਚੁਸਕੀ ਲੈਂਦੀ ਨਜ਼ਰ ਆ ਰਹੀ ਹੈ। ਜਿਸ ਨੂੰ ਦੇਖ ਕੇ ਯੂਜ਼ਰਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਹਨ। ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 60 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 2 ਹਜ਼ਾਰ ਤੋਂ ਵੱਧ ਯੂਜ਼ਰਸ ਇਸ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ ਨੂੰ ਦੇਖ ਕੇ ਯੂਜ਼ਰਸ ਲਗਾਤਾਰ ਮਹਿਲਾ ਦੇ ਟੈਲੇਂਟ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: Shocking Viral Video: ਕਦੇ ਪੀਤੀ ਕੇਲੇ, ਸੇਬ ਤੇ ਚੀਕੂ ਵਾਲੀ ਚਾਹ! ਵੀਡੀਓ ਵਾਇਰਲ ਹੋਣ ਮਗਰੋਂ ਪਿੱਟ ਖਲੋਤੇ ਚਾਹ ਪ੍ਰੇਮੀ