Women vs Men: ਜੇ ਤੁਸੀਂ ਮੰਨਦੇ ਹੋ ਕਿ ਔਰਤਾਂ ਨਾਲੋਂ ਮਰਦ ਜ਼ਿਆਦਾ ਤਾਕਤਵਰ ਤੇ ਮਜ਼ਬੂਤ ਹੁੰਦੇ ਹਨ, ਤਾਂ ਤੁਹਾਡਾ ਇਹ ਭਰਮ ਟੁੱਟਣ ਵਾਲਾ ਹੈ। ਵਿਗਿਆਨੀਆਂ ਦੁਆਰਾ ਕੀਤੇ ਗਏ ਅਧਿਐਨਾਂ ਅਨੁਸਾਰ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਮਜ਼ਬੂਤ ​​ਹੁੰਦੀਆਂ ਹਨ। ਬੇਸ਼ੱਕ ਇਹ ਦਾਅਵਾ ਸੁਣ ਕੇ ਤੁਹਾਨੂੰ ਯਕੀਨ ਨਾ ਹੋਏ, ਕਿਉਂਕਿ ਅਕਸਰ ਹੀ ਮਰਦਾਂ ਨੂੰ ਮਜ਼ਬੂਤ ਤੇ ਤਾਕਤਵਰ ਮੰਨਿਆ ਜਾਂਦਾ ਹੈ। ਆਓ ਜਾਣਗੇ ਹਾਂ ਕਿ ਔਰਤ ਨੂੰ ਮਰਦਾਂ ਨਾਲੋਂ ਮਜ਼ਬੂਤ ਕਿਉਂ ਮੰਨਿਆ ਜਾਂਦਾ ਹੈ।


ਰਿਪੋਰਟ ਮੁਤਾਬਕ ਔਰਤਾਂ ਦੇ ਜ਼ਿਆਦਾ ਤਾਕਤਵਰ ਤੇ ਮਜ਼ਬੂਤ ​​ਹੋਣ ਦਾ ਕਾਰਨ ਉਨ੍ਹਾਂ ਦੇ ਸਰੀਰ ਦੇ ਸੈੱਲਾਂ ਦੀ ਮਜ਼ਬੂਤੀ ਨੂੰ ਦੱਸਿਆ ਗਿਆ ਹੈ। ਬਹੁਤੇ ਲੋਕਾਂ ਦੇ ਮਨਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਮਰਦ ਔਰਤਾਂ ਨਾਲੋਂ ਜ਼ਿਆਦਾ ਕੰਮ ਕਰ ਸਕਦੇ ਹਨ ਤੇ ਉਨ੍ਹਾਂ ਨਾਲੋਂ ਜ਼ਿਆਦਾ ਭਾਰ ਚੁੱਕ ਸਕਦੇ ਹਨ ਪਰ ਖੋਜ ਵਿੱਚ ਹੋਏ ਖੁਲਾਸੇ ਅਨੁਸਾਰ, ਵਿਗਿਆਨੀਆਂ ਦਾ ਮੰਨਣਾ ਹੈ ਕਿ ਔਰਤਾਂ ਸਰੀਰਕ ਤੌਰ 'ਤੇ ਮਜ਼ਬੂਤ ​​​​ਹੁੰਦੀਆਂ ਹਨ ਤੇ ਉਨ੍ਹਾਂ ਦੀ ਸਹਿਣਸ਼ੀਲਤਾ ਪੁਰਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ।


ਬਿਹਤਰ Survivors ਹੁੰਦੀਆਂ ਔਰਤਾਂ


ਔਰਤਾਂ ਮਰਦਾਂ ਨਾਲੋਂ ਬਿਹਤਰ Survivors ਹੁੰਦੀਆਂ ਹਨ। ਔਰਤਾਂ ਸਰੀਰਕ ਤੇ ਮਾਨਸਿਕ ਤੌਰ 'ਤੇ ਮਰਦਾਂ ਨਾਲੋਂ ਮਜ਼ਬੂਤ ​​ਹੁੰਦੀਆਂ ਹਨ। ਔਰਤਾਂ ਬਿਮਾਰੀਆਂ ਤੇ ਮੁਸੀਬਤਾਂ ਨਾਲ ਲੜਨ ਦੇ ਮਾਮਲੇ ਵਿੱਚ ਵੀ ਮਰਦਾਂ ਨਾਲੋਂ ਜ਼ਿਆਦਾ ਸਮਰੱਥ ਹੁੰਦੀਆਂ ਹਨ।


ਮਰਦਾਂ ਨਾਲੋਂ ਜ਼ਿਆਦਾ ਸਮਾਂ ਜਿਉਂਦੀਆਂ ਔਰਤਾਂ


ਕੁਝ ਸਮਾਂ ਪਹਿਲਾਂ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਕੀਤੀ ਗਈ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਕਿ ਔਰਤਾਂ ਦੀ ਉਮਰ ਪੁਰਸ਼ਾਂ ਦੇ ਮੁਕਾਬਲੇ 5 ਫੀਸਦੀ ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਔਰਤਾਂ ਦੇ ਸਰੀਰ 'ਚ ਪਾਇਆ ਜਾਣ ਵਾਲਾ ਐਸਟ੍ਰੋਜਨ ਨਾਂ ਦਾ ਹਾਰਮੋਨ ਹੈ, ਜੋ ਐਨਜ਼ਾਈਮ 'ਤੇ ਅਸਰ ਪਾਉਂਦਾ ਹੈ, ਜਿਸ ਨਾਲ ਉਮਰ ਦਾ ਅਸਰ ਘੱਟ ਹੋ ਜਾਂਦਾ ਹੈ।


ਇਹ ਵੀ ਪੜ੍ਹੋ: Viral Video: ਇਨਸਾਨ ਤਾਂ ਇਨਸਾਨ... ਜਾਨਵਰਾਂ ਨੂੰ ਵੀ ਦਰਦਨਾਕ ਮੌਤ ਦੇ ਰਹੇ ਹਮਾਸ ਦੇ ਲੜਾਕੇ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral Video: ਸਪਾਈਡਰਮੈਨ ਵਾਂਗ ਚੱਲਦੀ ਮੈਟਰੋ 'ਤੇ ਦੌੜਨ ਲੱਗਾ ਵਿਅਕਤੀ, ਵੀਡੀਓ ਦੇਖ ਕੇ ਰੁਕ ਜਾਵੇਗਾ ਸਾਹ!