Viral Video : ਜੇਕਰ ਤੁਸੀਂ ਮੁੰਬਈ ਤੋਂ ਬਾਹਰ ਦੇ ਹੋ ਅਤੇ ਇੱਥੇ ਲੋਕਲ ਟਰੇਨ 'ਚ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਇਹ ਇਕ ਵੱਡੀ ਚੁਣੌਤੀ ਹੁੰਦੀ ਹੈ। ਇੰਝ ਲੱਗਦਾ ਹੈ ਜਿਵੇਂ ਸਟੇਸ਼ਨ 'ਤੇ ਲੋਕਾਂ ਦਾ ਸੈਲਾਬ ਆ ਗਿਆ ਹੋਵੇ। ਪਲਕ ਝਪਕਦਿਆਂ ਹੀ ਲੋਕਾਂ ਦੀ ਭੀੜ ਗਾਇਬ ਹੋ ਜਾਂਦੀ ਹੈ ਅਤੇ ਫਿਰ ਲੋਕ ਅਗਲੀ ਟਰੇਨ ਦਾ ਇੰਤਜ਼ਾਰ ਕਰਨ ਲਈ ਇਕੱਠੇ ਹੋ ਜਾਂਦੇ ਹਨ। ਇੱਥੇ ਰੇਲ ਗੱਡੀ 'ਚ ਚੜ੍ਹਨ ਲਈ ਧੱਕਾ-ਮੁੱਕੀ ਹੋਣੀ ਆਮ ਗੱਲ ਹੈ। ਸੀਟ ਦੀ ਗੱਲ ਤਾਂ ਛੱਡੋ ਜੇਕਰ ਤੁਸੀਂ ਰੇਲਗੱਡੀ 'ਤੇ ਚੜ੍ਹ ਵੀ ਗਏ ਤਾਂ ਸਮਝ ਲਓ ਤੁਸੀਂ ਖੁਸ਼ਕਿਸਮਤ ਹੋ। ਇਨ੍ਹੀਂ ਦਿਨੀਂ ਮੁੰਬਈ ਮੈਟਰੋ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਔਰਤਾਂ ਸੀਟ ਨੂੰ ਲੈ ਕੇ ਆਪਸ 'ਚ ਭਿੜ ਗਈਆਂ। ਇਸ ਝੜਪ 'ਚ ਇੱਕ ਮਹਿਲਾ ਕਾਂਸਟੇਬਲ ਵੀ ਜ਼ਖ਼ਮੀ ਹੋ ਗਈ।


ਵੀਡੀਓ 'ਚ ਔਰਤਾਂ ਹਮਲਾਵਰ ਤਰੀਕੇ ਨਾਲ ਇਕ-ਦੂਜੇ ਨੂੰ ਥੱਪੜ ਮਾਰਦੀਆਂ ਅਤੇ ਫਿਰ ਇਕ-ਦੂਜੇ ਦੇ ਵਾਲ ਖਿੱਚਦੀਆਂ ਨਜ਼ਰ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਇਕ ਪੁਲਿਸ ਮੁਲਾਜ਼ਮ ਸਮੇਤ ਘੱਟੋ-ਘੱਟ 3 ਔਰਤਾਂ ਜ਼ਖ਼ਮੀ ਹੋ ਗਈਆਂ।



ਰੱਜ ਕੇ ਹੋਈ ਕੁੱਟਮਾਰ


ਜਾਣਕਾਰੀ ਮੁਤਾਬਕ ਇਹ ਟਰੇਨ ਠਾਣੇ ਤੋਂ ਪਨਵੇਲ ਜਾ ਰਹੀ ਸੀ। ਨਵੀਂ ਮੁੰਬਈ ਦੇ ਤੁਰਭੇ ਸਟੇਸ਼ਨ 'ਤੇ ਟਰੇਨ 'ਚ ਸੀਟ ਨੂੰ ਲੈ ਕੇ ਦੋ ਮਹਿਲਾ ਮੁਸਾਫ਼ਰਾਂ ਵਿਚਾਲੇ ਝਗੜਾ ਹੋ ਗਿਆ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ 3 ਔਰਤਾਂ ਆਪਸ 'ਚ ਲੜ ਰਹੀਆਂ ਹਨ। ਮਾਮਲਾ ਵਧਦਾ ਦੇਖ ਕੇ ਡੱਬੇ 'ਚ ਮੌਜੂਦ ਕੁਝ ਔਰਤਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇੱਕ ਮਹਿਲਾ ਪੁਲਿਸ ਕਰਮਚਾਰੀ ਉੱਥੇ ਪਹੁੰਚੀ, ਪਰ ਲੜਾਈ 'ਚ ਉਹ ਵੀ ਜ਼ਖ਼ਮੀ ਹੋ ਗਈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


ਦਿੱਲੀ ਮੈਟਰੋ 'ਚ ਵੀ ਮਾਰਕੁੱਟ


ਹਾਲ ਹੀ 'ਚ ਦਿੱਲੀ ਮੈਟਰੋ 'ਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ 2 ਔਰਤਾਂ ਸੀਟ ਨੂੰ ਲੈ ਕੇ ਆਪਸ 'ਚ ਲੜਦੀਆਂ ਨਜ਼ਰ ਆਈਆਂ ਸਨ। ਸੀਟ ਨੂੰ ਲੈ ਕੇ ਇੱਥੇ ਵੀ ਜ਼ਬਰਦਸਤ ਡਰਾਮਾ ਹੋਇਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।