Shocking Viral Video: ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਸੜਕ ਤੋਂ ਲੈ ਕੇ ਮੋਲ (Mall) ਜਾਂ ਦੁਕਾਨਾਂ ਦੇ ਅੰਦਰ ਕਿਸੇ ਵੀ ਗੱਲ 'ਤੇ ਬਹਿਸ ਕਰਦੇ ਹਨ ਅਤੇ ਫਿਰ ਲੜਦੇ ਹਨ। ਬਹਿਸ ਦੌਰਾਨ ਅਕਸਰ ਦੇਖਿਆ ਜਾਂਦਾ ਹੈ ਕਿ ਤਕੜਾ ਵਿਅਕਤੀ ਦੂਜੇ 'ਤੇ ਹਾਵੀ ਹੋ ਜਾਂਦਾ ਹੈ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਕੁਝ ਨੌਜਵਾਨ ਲੜਕੇ ਰੈਸਟੋਰੈਂਟ ਦੇ ਅੰਦਰ ਕਿਸੇ ਵੱਡੀ ਉਮਰ ਦੇ ਵਿਅਕਤੀ ਨਾਲ ਲੜਦੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਕਰਮਾਂ ਦਾ ਫਲ ਮਿਲਦਾ ਨਜ਼ਰ ਆ ਰਿਹਾ ਹੈ।


ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ। ਜਿਸ ਨੂੰ ਦੇਖ ਕੇ ਸਾਨੂੰ ਕਾਫੀ ਮਨੋਰੰਜਨ ਵੀ ਹੁੰਦਾ ਹੈ ਅਤੇ ਸਿੱਖਣ ਨੂੰ ਵੀ ਮਿਲਦਾ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਕੁਝ ਨੌਜਵਾਨ ਲੜਕੇ ਇੱਕ ਬਜ਼ੁਰਗ ਵਿਅਕਤੀ ਨਾਲ ਭਿੜਦੇ ਅਤੇ ਫਿਰ ਨਤੀਜੇ ਭੁਗਤਦੇ ਨਜ਼ਰ ਆ ਰਹੇ ਹਨ। ਫਿਲਹਾਲ ਇਹ ਵੀਡੀਓ ਯੂਜ਼ਰਸ ਨੂੰ ਸਿਖਾ ਰਹੀ ਹੈ ਕਿ ਕਿਸੇ ਨੂੰ ਵੀ ਜਾਣ ਬੁੱਝ ਕੇ ਘੱਟ ਨਾ ਸਮਝਿਆ ਜਾਵੇ, ਨਹੀਂ ਤਾਂ ਉਹ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ।


ਇਹ ਵੀ ਪੜ੍ਹੋ: ਜੇ ਆਹ ਸੋਚਿਆ ਤਾਂ ਤੁਸੀਂ ਵੀ ਗ਼ਲਤ ਹੋ ! ਕੁੜੀ ਦਾ ਅੱਧਾ ਸਰੀਰ ਜ਼ਮੀਨ ਦੇ ਅੰਦਰ ਹੈ ?


ਇੱਕ ਹੀ ਮੁੱਕੇ 'ਚ ਢੇਰ ਹੋਏ ਨੌਜਵਾਨ


ਵੀਡੀਓ ਨੂੰ ਟਵਿਟਰ 'ਤੇ ਫਾਈਟ ਹੈਵਨ ਨਾਂ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਇਸ ਵੀਡੀਓ 'ਚ ਤਿੰਨ ਨੌਜਵਾਨ ਦੋਸਤ ਰੈਸਟੋਰੈਂਟ ਦੇ ਅੰਦਰ ਕਿਸੇ ਵਿਅਕਤੀ ‘ਤੇ ਭੜਕਦੇ ਅਤੇ ਉਸ ਨਾਲ ਭਿੜਦੇ ਹੋਏ ਨਜ਼ਰ ਆ ਰਹੇ ਹਨ। ਉਦੋਂ ਹੀ ਉਹ ਵਿਅਕਤੀ ਤੇਜ਼ੀ ਨਾਲ ਅੱਗੇ ਆਉਂਦਾ ਹੈ, ਤਾਂ ਤਿੰਨਾਂ ਨੌਜਵਾਨਾਂ 'ਚੋਂ ਇਕ ਨੌਜਵਾਨ ਖੜ੍ਹਾ ਹੋ ਕੇ ਉਸ ਨੂੰ ਕੁਝ ਕਹਿੰਦਾ, ਉਸ ਵੇਲੇ ਹੀ ਉਹ ਵਿਅਕਤੀ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੰਦਾ ਹੈ। ਮੁੱਕਾ ਮਾਰਦਿਆਂ ਹੀ ਉਹ ਪਲਟ ਕੇ ਡਿੱਗ ਪੈਂਦਾ ਹੈ। ਉਸੇ ਸਮੇਂ, ਵਿਅਕਤੀ ਤੋਂ ਡਰਦੇ ਹੋਏ, ਉਸ ਦੇ ਸਾਥੀ ਇੱਕ ਕਦਮ ਪਿੱਛੇ ਹਟ ਜਾਂਦੇ ਹਨ ਅਤੇ ਆਪਣੇ ਦੋਸਤ ਨੂੰ ਸੰਭਾਲਣ ਲੱਗ ਜਾਂਦੇ ਹਨ।



ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 14 ਲੱਖ ਤੋਂ ਵੱਧ ਭਾਵ 14 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ 17 ਹਜ਼ਾਰ ਤੋਂ ਵੱਧ ਯੂਜ਼ਰਜ਼ ਨੇ ਪਸੰਦ ਕੀਤਾ ਹੈ। ਵੀਡੀਓ ਨੂੰ ਦੇਖਦੇ ਹੋਏ ਯੂਜ਼ਰਸ ਲਗਾਤਾਰ ਕਮੈਂਟ ਕਰ ਰਹੇ ਹਨ ਕਿ ਜਿਸ ਵਿਅਕਤੀ ਦੀ ਕੁੱਟਮਾਰ ਹੋਈ ਹੈ, ਉਸ ਨੂੰ ਨਵੇਂ ਅਤੇ ਚੰਗੇ ਦੋਸਤਾਂ ਦੀ ਲੋੜ ਹੈ। ਦੂਜੇ ਪਾਸੇ ਕੁਝ ਕਹਿੰਦੇ ਹਨ ਕਿ ਬਿਨਾਂ ਸੋਚੇ ਸਮਝੇ ਕਿਸੇ ਨਾਲ ਲੜਨਾ ਨਹੀਂ ਚਾਹੀਦਾ।


ਇਹ ਵੀ ਪੜ੍ਹੋ: Shocking News: 7 ਸਾਲ ਦੇ ਮਤਰੇਏ ਪੁੱਤਰ ਨੂੰ ਪਾਲਣ ਪੋਸ਼ਣ ਕਰ ਕੀਤਾ ਜਵਾਨ, ਫਿਰ ਉਸ ਤੋਂ ਦੋ ਵਾਰ ਹੋਈ ਗਰਭਵਤੀ, ਪਹਿਲੇ ਪਤੀ ਨੇ ਕਿਹਾ- ਪਾਪੀ