Exclusive: Punjab Congress ਦੇ ਭਵਿੱਖ ਬਾਰੇ Captain Amarinder Singh ਦਾ ਦਾਅਵਾ ABP Sanjha ਦੇ ਖਾਸ Show Mukdi Gal 'ਚ
ਏਬੀਪੀ ਸਾਂਝਾ | 30 Sep 2022 10:19 AM (IST)
Exclusive Interviews of Captain Amarinder Singh: 'ਹਰੀਸ਼ ਚੌਧਰੀ ਨੇ ਪੰਜਾਬ 'ਚ ਕਾਂਗਰਸ ਨੂੰ ਡੋਬਿਆ' ਇਹ ਬਿਆਨ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਏਬੀਪੀ ਸਾਂਝਾ ਦੇ ਖਾਸ ਪ੍ਰੋਗਰਾਮ 'ਚ ਦਿੱਤਾ ਹੈ। ਬੀਜੇਪੀ 'ਚ ਸ਼ਾਮਲ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਏਬੀਪੀ ਸਾਂਝਾ ਦੇ ਖਾਸ ਪ੍ਰੋਗਰਾਮ ਮੁੱਕਦੀ ਗੱਲ 'ਚ ਪਹੁੰਚੇ। ਕੈਪਟਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੂੰ BJP ਦਾ ਪੰਜਾਬ 'ਚ ਕੀ ਭਵਿੱਖ ਲੱਗਦਾ ਹੈ ਤਾਂ ਉਨ੍ਹਾਂ ਕਿਹਾ ਕਿ 'BJP ਦਾ ਪੰਜਾਬ 'ਚ ਭਵਿੱਖ ਸੁਨਹਿਰਾ' ਹੈ। ਕੈਪਟਨ ਨੇ ਕਿਹਾ ਕਿ 'ਪੰਜਾਬ ਦੇ ਵਿਕਾਸ ਲਈ BJP ਬਹੁਤ ਜ਼ਰੂਰੀ' ਹੈ।ਚੋਣ ਲੜਨ 'ਤੇ ਬੋਲਦੇ ਹੋਏ ਕੈਪਟਨ ਨੇ ਕਿਹਾ 'ਮੈਂ ਲੋਕ ਸਭਾ ਜਾਂ ਵਿਧਾਨ ਸਭਾ ਚੋਣ ਨਹੀਂ ਲੜਾਂਗਾ', ਪਰ 'ਹੋ ਸਕਦਾ ਪਤਨੀ ਅਤੇ ਬੱਚੇ ਚੋਣ ਲੜਨ'। BJP ਦੇ ਇੱਕ ਟਿਕਟ-ਇੱਕ ਪਰਿਵਾਰ ਦੇ ਰੂਲ 'ਤੇ ਬੋਲਦੇ ਕੈਪਟਨ ਨੇ ਕਿਹਾ 'ਮੈਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲ ਕਰਾਂਗਾ'। 'ਮੈਂ ਪ੍ਰਨੀਤ ਕੌਰ ਨੂੰ BJP ਚੁਣਨ ਬਾਰੇ ਕਹਾਂਗਾ'।