Promo: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁੱਕਦੀ ਗੱਲ
ਏਬੀਪੀ ਸਾਂਝਾ
Updated at:
04 Jun 2022 06:01 PM (IST)
ਏਬੀਪੀ ਸਾਂਝਾ ਦੇ ਖਾਸ ਪ੍ਰੋਗਰਾਮ ਮੁੱਕਦੀ ਗੱਲ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, " ਫੋਰਸ ਦੀ ਜ਼ਰੂਰਤ ਪੈਣ 'ਤੇ ਪਹਿਲਾਂ ਵੀ ਗਨਮੈਨ ਜਾਂਦੇ ਸੀ ਪਰ ਕਦੇ ਸੋਸ਼ਲ ਮੀਡੀਆ 'ਤੇ ਨਹੀਂ ਆਉਂਦਾ ਸੀ।ਹੁਣ ਪੰਜਾਬ ਪੁਲਿਸ ਦੀ ਸੁਰੱਖਿਆ ਨਹੀਂ ਚਾਹੀਦੀ।" ਜਥੇਦਾਰ ਨੇ ਕਿਹਾ, "ਕੇਂਦਰ ਨੇ ਜ਼ੈੱਡ ਸੁਰੱਖਿਆ ਕਵਰ ਭੇਜਿਆ ਹੈ ਪਰ ਧਰਮ ਪ੍ਰਚਾਰ ਦਾ ਕੰਮ ਇੰਨੇ ਸੁਰੱਖਿਆ ਘੇਰੇ 'ਚ ਨਹੀਂ ਹੋ ਸਕਦਾ।ਪਰ ਕੇਂਦਰ ਸਰਕਾਰ ਦਾ ਧੰਨਵਾਦ।"ਦਸ ਦੇਈਏਕ ਜਥੇਦਾਰ ਦੇ ਇਨਕਾਰ ਦੇ ਬਾਵਜੂਦ ਪੰਜਾਬ ਪੁਲਿਸ ਅਤੇ CISF ਦਾ ਸੁਰੱਖਿਆ ਕਵਰ ਜਥੇਦਾਰ ਦੇ ਨਾਲ ਹੈ।