Punjab Mail Show 'ਚ ਵੇਖੋ ਅਗਨੀਪੱਥ 'ਤੇ ਕੇਂਦਰ ਤੇ ਪੰਜਾਬ ਆਹਮੋ-ਸਾਹਮਣੇ, ਪੰਜਾਬ 'ਚ ਲਾਰੈਂਸ ਤੇ ਵਿਦੇਸ਼ 'ਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਨੂੰ ਸਤਾਉਣ ਲੱਗਾ ਜਾਨ ਦਾ ਖ਼ਤਰਾ
Vidhan Sabha Session on Agneepath: ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਪ੍ਰਸਤਾਵਿਤ ‘ਅਗਨੀਪੱਥ’ ਸਕੀਮ ਦੀ ਮੁਖਾਲਫ਼ਤ ਕਰਨ ਲਈ ਸੂਬਾ ਸਰਕਾਰ ਵਿਧਾਨ ਸਭਾ ਵਿੱਚ ਮਤਾ ਲਿਆਵੇਗੀ। ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਠਾਏ ਗਏ ਮੁੱਦੇ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀ ਅਗਨੀਪੱਥ ਸਕੀਮ ਤਰਕਹੀਣ ਅਤੇ ਅਣਉਚਿਤ ਕਦਮ ਹੈ ਜੋ ਭਾਰਤੀ ਫੌਜ ਦੇ ਮੁਢਲੇ ਸਰੂਪ ਨੂੰ ਤਬਾਹ ਕਰ ਦੇਵੇਗਾ, ਜਦੋਕਿ ਬੀਜੇਪੀ ਮਾਨ ਸਰਕਾਰ ਦੇ ਇਸ ਫੈਸਲਾ ਦਾ ਵਿਰੋਧ ਕੀਤਾ ਹੈ।
ASR Lawrence peshi: ਲੌਰੇਂਸ ਬਿਸ਼ਨੋਈ ਦੀ ਜਾਨ ਨੂੰ ਖਤਰਾ ! ਸੁਰੱਖਿਆ ਕਾਰਨਾਂ ਕਰਕੇ ਅੰਮ੍ਰਿਤਸਰ ਤੋਂ ਖਰੜ ਸਿਫਟ, ਖਰੜ CIA ਸਟਾਫ ‘ਚ ਹੀ ਅੰਮ੍ਰਿਤਸਰ ਪੁਲਿਸ ਕਰੇਗੀ ਪੁੱਛ-ਗਿੱਛ, ਪਹਿਲਾ ਲੌਰੇਂਸ ਨੂੰ ਅੰਮ੍ਰਿਤਸਰ ਦੇ SSOC ਰੱਖਿਆ ਗਿਆ ਸੀ।
Shaganpreet In High Court: ਵਿਦੇਸ਼ ਵਿੱਚ ਬੈਠੇ ਸ਼ਗੁਨਪ੍ਰੀਤ ਨੂੰ ਜਾਨ ਦਾ ਖਤਰਾ ਹੈ। ਸ਼ਗੁਨਪ੍ਰੀਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਸ਼ਗੁਨਪ੍ਰੀਤ ਨੇ ਮੰਗ ਕੀਤੀ ਹੈ ਕਿ ਪੰਜਾਬ ਆਉਣ ਤੇ ਉਸ ਨੂੰ ਸੁਰੱਖਿਆ ਦਿੱਤੀ ਜਾਵੇ। ਇਸ ਦੇ ਨਾਲ-ਨਾਲ ਐਂਟੀ ਸਪੇਟਰੀ ਬੇਲ ਲਈ ਵੀ ਪਟੀਸ਼ਨ ਪਾਈ ਗਈ। ਪੰਜਾਬ ਪੁਲਿਸ ਨੇ ਵਿੱਕੀ ਮਿੱਡੂਖੇੜਾ ਕਤਲ ਕੇਸ ਵਿੱਚ ਸ਼ਗੁਨਪ੍ਰੀਤ ਨੂੰ ਨਾਮਜ਼ਦ ਕੀਤਾ ਹੋਇਆ ਹੈ।