✕
  • ਹੋਮ

ਸਤਿਕਾਰ ਕਮੇਟੀ ਤੇ SGPC ਦੀ ਟਾਸਕ ਫੋਰਸ ਵਿਚਾਲੇ ਝੜਪ, ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ

Sarfaraz Singh   |  15 Sep 2020 02:27 PM (IST)

ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਬੀਤੇ ਦਿਨ ਤੋਂ ਲਾਇਆ ਗਿਆ ਰੋਸ ਧਰਨਾ ਅੱਜ ਵੀ ਜਾਰੀ ਸੀ । ਇਸ ਦੋਰਾਨ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਪ੍ਰਦਰਸ਼ਨ ਕਰ ਰਹੇ ਸਿੱਖ ਜਥੇਬੰਦੀਆਂ ਵਿਚਾਲੇ ਹਿੰਸਕ ਝੜਪ ਹੋਈ। ਇਸ ਝੜਪ ਦੇ ਵਿਚ ਐਸ ਜੀ ਪੀ ਸੀ ਦੀ ਟਾਸਕ ਫੋਰਸ ਵਲੋ ਸਤਿਕਾਰ ਕਮੇਟੀ ਦੇ ਧਰਨਾਕਾਰੀਆ ਦੇ ਨਾਲ ਝੜਪ ਹੋਈ ਤੇ ਇਸ ਝੜਪ ਵਿਚ ਕੁਝ ਲੋਕ ਜਖਮੀ ਹੋਏ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਗੁਰਦਵਾਰਾ ਬਾਬਾ ਅਟੱਲ ਰਾਏ ਵਾਲੇ ਰਸਤੇ, ਗੁਰੂ ਰਾਮਦਾਸ ਸਰਾਂ ਦੇ ਨਜ਼ਦੀਕ ਅਤੇ ਮੰਜੀ ਸਾਹਿਬ ਦੀਵਾਨ ਹਾਲ ਨੂੰ ਜਾਂਦੇ ਰਸਤਿਆਂ 'ਤੇ ਟੀਨਾਂ ਨਾਲ ਬੈਰੀਕੇਡਿੰਗ ਕਰ ਦਿੱਤੀ ਗਈ ਸੀ ਤਾਂ ਕਿ ਆਮ ਸ਼ਰਧਾਲੂ ਰੋਸ ਧਰਨੇ ਵਾਲੇ ਪਾਸੇ ਨਾ ਜਾ ਸਕਣ। ਹੁਣ ਸਰਾਂ ਵਾਲੇ ਪਾਸਿਉਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਲੰਗਰ ਗੁਰੂ ਰਾਮਦਾਸ ਜੀ ਵਾਲੇ ਰਸਤੇ ਰਾਹੀਂ ਜਾਂ ਘੰਟਾ ਘਰ ਮਾਈ ਸੇਵਾ ਵਾਲਾ ਬਾਜ਼ਾਰ ਅਤੇ ਆਟਾ ਮੰਡੀ ਵਾਲੇ ਰਸਤਿਆਂ ਰਾਹੀਂ ਦਰਸ਼ਨ ਕਰਨ ਜਾ ਰਹੇ ਹਨ। ਰੋਸ ਧਰਨੇ ਤੇ ਬੈਠੇ ਸਤਿਕਾਰ ਕਮੇਟੀ ਵਲੋ ਜਥੇਬੰਦੀਆਂ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ ।
  • ਹੋਮ
  • ਟੀਵੀ ਸ਼ੋਅ
  • ਸਾਂਝਾ ਨੂਰ
  • ਸਤਿਕਾਰ ਕਮੇਟੀ ਤੇ SGPC ਦੀ ਟਾਸਕ ਫੋਰਸ ਵਿਚਾਲੇ ਝੜਪ, ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ

TRENDING VIDEOS

CM ਮਾਨ ਨੇ BJP ਆਹ ਕੀ ਇਲਜ਼ਾਮ ਲਾ ਦਿੱਤੇ ?4 Hour ago

People get sick after seeing Congress and Akalis: CM Mann4 Hour ago

ਅਕਾਲੀ ਦਲ ਸੇਵਾ ਦੇ ਨਾਮ ਤੇ ਖਾਂਦੀ ਹੈ ਮੇਵਾ : CM ਮਾਨ4 Hour ago

ਪੰਜਾਬੀਆਂ ਨੂੰ CM ਮਾਨ ਦੀ ਵੱਡੀ ਅਪੀਲ , ਅੱਜ ਹੀ ਚੁੱਕੋ ਫਾਇਦਾ4 Hour ago

About us | Advertisement| Privacy policy
© Copyright@2026.ABP Network Private Limited. All rights reserved.