Katha Vichar : Gyani Jagtar Singh ( ਹਰ ਸਾਹ ਨਾਲ ਤੇਰੀ ਉਮਰ ਘੱਟ ਰਹੀ ਹੈ )
Sarfaraz Singh | 16 Sep 2020 03:33 PM (IST)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ‘ਮਹਲਾ ੯’ ਦੇ ਸਿਰਲੇਖ ਹੇਠਾਂ 15 ਰਾਗਾਂ ਵਿਚ 59 ਸ਼ਬਦਾਂ ਦੇ ਰੂਪ ਵਿਚ ਦਰਜ ਹੈ, ਜਿਸ ਦਾ ਵੇਰਵਾ ਇਉਂ ਹੈ : ਰਾਗ ਗਉੜੀ ’ਚ 9 ਸ਼ਬਦ, ਰਾਗ ਆਸਾ ’ਚ 1 ਸ਼ਬਦ, ਰਾਗ ਦੇਵਗੰਧਾਰੀ ’ਚ 3 ਸ਼ਬਦ, ਰਾਗ ਬਿਹਾਗੜਾ ’ਚ 1 ਸ਼ਬਦ, ਰਾਗ ਸੋਰਠਿ ’ਚ 12 ਸ਼ਬਦ, ਰਾਗ ਧਨਾਸਰੀ ’ਚ 4 ਸ਼ਬਦ, ਰਾਗ ਜੈਤਸਰੀ ’ਚ 3 ਸ਼ਬਦ, ਰਾਗ ਟੋਡੀ ’ਚ 1 ਸ਼ਬਦ, ਰਾਗ ਤਿਲੰਗ ’ਚ 3 ਸ਼ਬਦ, ਰਾਗ ਰਾਮਕਲੀ ’ਚ 3 ਸ਼ਬਦ, ਰਾਗ ਮਾਰੂ ’ਚ 3 ਸ਼ਬਦ, ਰਾਗ ਬਿਲਾਵਲ ’ਚ 3 ਸ਼ਬਦ, ਰਾਗ ਬਸੰਤੁ ’ਚ 5 ਸ਼ਬਦ, ਰਾਗ ਸਾਰੰਗ ’ਚ 4 ਸ਼ਬਦ, ਰਾਗ ਜੈਜਾਵੰਤੀ ’ਚ 4 ਸ਼ਬਦ। ਇਨ੍ਹਾਂ ਸ਼ਬਦਾਂ ਤੋਂ ਇਲਾਵਾ ਸੁਤੰਤਰ ਰੂਪ ਵਿਚ 57 ਸਲੋਕ ਹਨ, ਜੋ ‘ਸਲੋਕ ਵਾਰਾਂ ਤੇ ਵਧੀਕ’ ਤੋਂ ਬਾਅਦ ਵਿਚ ਦਰਜ ਹਨ। r