ਜਥੇਦਾਰ ਦੀ ਜ਼ੁਬਾਨੀ ਸੁਣੋ ਕਿਉਂ ਕੀਤੀ SGPC ਤਲਬ
Sarfaraz Singh | 18 Sep 2020 06:16 PM (IST)
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਦੇਸ਼ ਜਾਰੀ ਕਰਦਿਆਂ ਕਿਹਾ ਕਿ 2016 ਵਾਲੀ ਅੰਤਰਿੰਗ ਕਮੇਟੀ ਦੇ ਮੈਂਬਰ ਇੱਕ ਸਾਲ ਤੱਕ ਕੋਈ ਵੀ ਅਹੁਦਾ ਹਾਸਲ ਨਹੀਂ ਕਰਨਗੇ। ਭਾਈ ਰਜਿੰਦਰ ਸਿੰਘ ਮਹਿਤਾ ਹੁਣ ਵਾਲੀ ਅੰਤਰਿੰਗ ਕਮੇਟੀ 'ਚ ਬਤੌਰ ਸੀਨੀਅਰ ਮੀਤ ਪ੍ਰਧਾਨ ਸੇਵਾਵਾਂ ਨਿਭਾਅ ਰਹੇ ਸਨ, ਜੋ ਹੁਣ ਆਪਣੇ ਅਹੁਦੇ ਨੂੰ ਛੱਡਣਗੇ।ਇਸ ਤੋਂ ਇਲਾਵਾ ਇਹ ਮੈਂਬਰ ਭੁੱਲ ਬਖਸ਼ਾਉਣ ਲਈ ਸਹਿਜ ਪਾਠ ਕਰਨਗੇ। ਚੁਫੇਰਿਓਂ ਘਿਰਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਭੁੱਲ ਬਖਸ਼ਾਉਣ ਲਈ ਪੇਸ਼ ਹੋਏ। ਉਹ ਭੁੱਲ ਬਖਸ਼ਾਉਣ ਲਈ ਅਖੰਡ ਪਾਠ ਸਾਹਿਬ ਕਰਵਾਉਣਗੇ।ਲੌਂਗੋਵਾਲ ਸਾਰਾਗੜ੍ਹੀ ਸਰਾਂ ਤੋਂ ਦਰਸ਼ਨੀ ਡਿਉੜੀ ਤੱਕ ਝਾੜੂ ਸੇਵਾ ਕਰਨਗੇ। ਇਸ ਤੋਂ ਇਲਾਵਾ ਦਸਤਾਰ ਲਾਹੁਣ ਵਾਲੇ ਟਾਸਕ ਫੋਰਸ ਦੇ ਮੈਂਬਰ ਵੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ।