✕
  • ਹੋਮ

ਸੰਗਤ ਦੀ ਚਾਹ, ਛੇਤੀ ਖੁੱਲ੍ਹੇ 'ਕਰਤਾਰ' ਦਾ ਰਾਹ

Sarfaraz Singh   |  10 Nov 2020 02:12 PM (IST)

ਬਾਬਾ ਨਾਨਕ ਦੀ ਰਾਹ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਸੋਮਵਾਰ 9 ਨਵੰਬਰ ਨੂੰ 1 ਸਾਲ ਪੂਰਾ ਹੋ ਗਿਆ। ਇਸ ਲਾਂਘੇ ਦਾ ਉਦਘਾਟਨ ਭਾਰਤ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਪਾਸਿਓਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ ਸੀ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਅਤੇ ਉਨ੍ਹਾਂ ਦੇ ਪਾਕਿਸਤਾਨ ਦੇ ਹਮਰੁਤਬਾ ਇਮਰਾਨ ਖ਼ਾਨ (Imran Khan) ਨੇ ਪਿਛਲੇ ਸਾਲ 9 ਨਵੰਬਰ ਨੂੰ ਸਰਹੱਦ ਦੇ ਦੋਵੇਂ ਪਾਸਿਓਂ ਕਰਤਾਰਪੁਰ ਲਾਂਘੇ (Kartarpur Corridor) ਦਾ ਉਦਘਾਟਨ ਕੀਤਾ ਸੀ। 9 ਕਿਲੋਮੀਟਰ ਦਾ ਲਾਂਘਾ, ਜਿਸ ਦਾ 4.7 ਕਿਲੋਮੀਟਰ ਦਾ ਹਿੱਸਾ ਪਾਕਿਸਤਾਨ ਵਿਚ ਹੈ, ਭਾਰਤ ਦੇ ਪੰਜਾਬ ਵਿਚ ਡੇਰਾ ਬਾਬਾ ਨਾਨਕ (Dera Baba Nanak) ਨੂੰ ਦਰਬਾਰ ਸਾਹਿਬ ਨਾਲ ਜੋੜਦਾ ਹੈ। ਜਿਸ ਨੂੰ ਕਰਤਾਰਪੁਰ ਸਾਹਿਬ ਵੀ ਕਿਹਾ ਜਾਂਦਾ ਹੈ। ਗੁਆਂਢੀ ਦੇਸ਼ ਵਿਚ ਨਾਰੋਵਾਲ ਜ਼ਿਲ੍ਹੇ ‘ਚ ਗੁਰੂ ਨਾਨਕ ਦੇਵ ਜੀ ਦਾ ਅੰਤਮ ਆਰਾਮ ਸਥਾਨ ਹੈ।

ਕਰਤਾਰਪੁਰ ਲਾਂਘੇ ਨੂੰ ਖੁਲ੍ਹੇ ਇੱਕ ਸਾਲ ਬੀਤ ਚੁੱਕਿਆ ਹੈ, ਪਰ ਦੁਖ ਦੀ ਗੱਲ ਇਹ ਹੈ ਕਿ ਇਸ ਇੱਕ ਸਾਲ ਵਿਚ ਇਹ ਲਾਂਘਾ ਸਿਰਫ ਚਾਰ ਮਹੀਨੇ ਹੀ ਖੁੱਲ੍ਹ ਸਕਿਆ। 9 ਨਵੰਬਰ, 2019 ਨੂੰ ਖੁਲ੍ਹੇ ਕੌਰੀਡੋਰ ਜ਼ਰੀਏ, ਸੰਗਤ ਨੇ ਦਰਸ਼ਨ ਦੀਦਾਰ ਲਈ ਜਾਣਾ ਸ਼ੁਰੂ ਕੀਤਾ ਸੀ ਕਿ ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਕਰਕੇ ਦੋਵਾਂ ਮੁਲਕਾਂ ਦੀ ਸਰਕਾਰਾਂ ਨੇ ਲਾਂਘਾ 15 ਮਾਰਚ, 2020 ਨੂੰ ਮੁੜਬੰਦ ਕਰ ਦਿੱਤਾ। ਜਿਸ ਦੇ ਇੱਕ ਵਾਰ ਫੇਰ ਖੁਲ੍ਹਣ ਦੀ ਉਮੀਦ ਸਿੱਖ ਸੰਗਤਾਂ ਨੂੰ ਬੇਸਬਰੀ ਨਾਲ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ 4 ਮਹੀਨਿਆਂ ਵਿੱਚ 62,939 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਇਸ ਅਸਥਾਨ ਦੇ ਦਰਸ਼ਨ ਕੀਤੇ। ਕੋਰੋਨਾ ਕਰਕੇ ਬੰਦ ਹੋਣ ਤੋਂ ਪਹਿਲਾਂ ਆਖਰੀ ਜੱਥੇ ਵਿੱਚ 1 ਤੋਂ 15 ਮਾਰਚ ਤੱਕ 7641 ਸ਼ਰਧਾਲੂਆਂ ਨੇ ਇੱਥੇ ਦੌਰਾ ਕੀਤਾ।

ਪਰ ਇਸ ਵਾਰ 30 ਨਵੰਬਰ ਨੂੰ ਗੁਰੁਪਰਵ ‘ਤੇ ਲਾਂਘਾ ਖੋਲ੍ਹਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਇਸ ਵਾਰ 28 ਤੋਂ 30 ਨਵੰਬਰ ਤੱਕ ਬਹੁਤ ਸਾਰੇ ਸਮੂਹ ਅਤੇ ਸੰਗਤ ਜੀਰੋ ਲਾਈਨ ਨੇੜੇ ਬਾਬਾ ਦੀ ਅਰਦਾਸ ਕਰਨਗੇ। ਇਸ ਸੰਬੰਧੀ ਡੀਸੀ ਨਾਲ ਇੱਕ ਮੀਟਿੰਗ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਪਾਰਟੀਆਂ ਅਤੇ ਸੰਸਥਾਵਾਂ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਗੁਰੂ ਰੂਪ ਵਿਚ ਲਾਂਘਾ ਖੋਲ੍ਹਣ ਲਈ ਪੱਤਰ ਲਿਖਿਆ ਹੈ।

ਉਧਰ ਇਸੇ ਮਹੀਨੇ 3 ਨਵੰਬਰ ਨੂੰ ਪਾਕਿਸਤਾਨ ਸਰਕਾਰ ਵੱਲੋਂ ਚੁੱਕੇ ਗਏ ਅਹਿਮ ਕਦਮ ਕਰਕੇ ਸਿੱਖ ਸੰਗਤ ਬਹੁਤ ਨਾਰਾਜ਼ ਹੋਈ। ਦਰਅਸਲ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਬਾਹਰੀ ਖੇਤਰ ਦੇ ਪ੍ਰਬੰਧ ਲਈ ਇੱਕ ਨਵੀਂ ਬਾਡੀ (ਪ੍ਰੋਜੈਕਟ ਮੈਨੇਜਮੈਂਟ ਯੂਨਿਟ) ਬਣਾਈ ਗਈ ਸੀ, ਜਿਸ ਨੇ ਪਾਕਿਸਤਾਨ ਸਰਕਾਰ ਪ੍ਰਤੀ ਕਈ ਸ਼ੰਕੇ ਖੜ੍ਹੇ ਕੀਤੇ। ਹਾਲਾਂਕਿ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੇ ਮੁਖੀ ਸਤਵੰਤ ਸਿੰਘ ਅਤੇ ਪਾਕਿਸਤਾਨ ਏਕਟੂ ਪ੍ਰਾਪਰਟੀ ਟਰੱਸਟ ਨੇ ਕਿਹਾ ਹੈ ਕਿ ਨਵੀਂ ਸੰਸਥਾ ਵਿੱਚ ਸਿਰਫ ਪ੍ਰਬੰਧਨ, ਲੇਖਾਕਾਰੀ ਅਤੇ ਜ਼ਮੀਨੀ ਰੱਖ-ਰਖਾਅ ਲਈ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਧਾਰਮਿਕ ਸਨਮਾਨ ਦਾ ਕੰਮ ਪੀਐਸਜੀਪੀਸੀ ਵਲੋਂ ਹੀ ਕੀਤਾ ਜਾਵੇਗਾ। ਸਿੱਖ ਸੰਗਤ ਅਤੇ ਭਾਰਤ ਵੱਲੋਂ ਇਤਰਾਜ਼ ਜਤਾਉਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਵੀ ਤੁਰੰਤ ਨਵੀਂ ਸੰਸਥਾ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਸੋਧ ਕੀਤੀ।
  • ਹੋਮ
  • ਟੀਵੀ ਸ਼ੋਅ
  • ਸਾਂਝਾ ਨੂਰ
  • ਸੰਗਤ ਦੀ ਚਾਹ, ਛੇਤੀ ਖੁੱਲ੍ਹੇ 'ਕਰਤਾਰ' ਦਾ ਰਾਹ

TRENDING VIDEOS

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ11 Day ago

ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ11 Day ago

ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ11 Day ago

Kanchanpreet Kaur Arrest21 Day ago

About us | Advertisement| Privacy policy
© Copyright@2025.ABP Network Private Limited. All rights reserved.