ਦੇਸ਼ 'ਚ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਬੈਨ, ਪਲਾਸਟਿਕ ਦੀਆਂ ਇਨ੍ਹਾਂ 19 ਚੀਜ਼ਾਂ ‘ਤੇ ਲੱਗਿਆ ਬੈਨ
ਏਬੀਪੀ ਸਾਂਝਾ
Updated at:
02 Jul 2022 03:57 PM (IST)
ਦੇਸ਼ 'ਚ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਬੈਨ ਲੱਗ ਗਿਆ ਹੈ। ਦੱਸ ਦਈਏ ਕਿ ਇਸ ਸਬੰਧੀ ਕੇਂਦਰੀ ਵਾਤਾਵਰਣ ਮੰਤਰਾਲੇ ਵੱਲੋਂ ਹੁਕਮ ਜਾਰੀ ਕੀਤੇ ਗਏ। ਸਰਕਾਰੀ ਹੁਕਮਾਂ ਮੁਤਾਬਕ ਪਲਾਸਟਿਕ ਦੀਆਂ 19 ਚੀਜ਼ਾਂ ‘ਤੇ ਬੈਨ ਲਾਇਆ ਗਿਆ। ਇਨ੍ਹਾਂ 'ਚ ਪਲਾਸਟਿਕ ਦੇ ਲਿਫ਼ਾਫੇ, ਗੁਬਾਰੇ ਦੀ ਡੰਡੀ, ਝੰਡਿਆਂ 'ਤੇ ਪਾਬੰਦੀ, ਪਲਾਸਟਿਕ ਦੀਆਂ ਪਲੇਟਾਂ, ਚਮਚਿਆਂ ਅਤੇ ਗਲਾਸਾਂ 'ਤੇ ਬੈਨ, ਪਲਾਸਟਿਕ ਦੀ ਸਟ੍ਰਾਅ, ਮਿਠਾਈ ਦੇ ਡਿੱਬਿਆਂ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਨ੍ਹਾਂ ਪਾਬੰਦੀ ਦੀ ਉਲੰਘਣਾ ਕਰਨ ਵਾਲੇ ‘ਤੇ ਕਾਰਵਾਈ ਅਤੇ 5 ਸਾਲ ਤੱਕ ਕੈਦ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਨਾਲ ਹੀ ਵਪਾਰਕ ਲਾਇਸੈਂਸ ਵੀ ਰੱਦ ਹੋ ਸਕਦਾ ਹੈ।