ਸੰਨੀ ਦਿਓਲ ਨੇ ਸੁਰੇਸ਼ ਰੈਨਾ ਨੂੰ ਦਿੱਤਾ ਭਰੋਸਾ
ਏਬੀਪੀ ਸਾਂਝਾ | 06 Sep 2020 09:48 PM (IST)

ਬੀਤੇ ਦਿਨੀਂ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰ ਕੁਝ ਅਣਪਛਾਤੇ ਲੋਕਾਂ ਨੇ ਲੁੱਟ-ਖੋਹ ਦੇ ਮਕਸਦ ਨਾਲ ਹਮਲਾ ਕੀਤਾ। ਇਸ 'ਚ ਸੁਰੇਸ਼ ਦੇ ਫੁੱਫੜ ਦੀ ਮੌਕੇ 'ਤੇ ਹੀ ਮੌਤ ਹੋ ਗਈ, ਤੇ ਗੰਭੀਰ ਜ਼ਖ਼ਮੀ ਹਸਪਤਾਲ ਦਾਖਲ ਸੀ। ਇਸ ਤੋਂ ਬਾਅਦ ਰੈਨਾ ਦੇ ਕਜ਼ਨ ਭਰਾ ਦੀ ਵੀ ਮੌਤ ਹੋ ਗਈ। ਸੰਨੀ ਦਿਓਲ ਨੇ ਸੁਰੇਸ਼ ਰੈਨਾ ਨੂੰ ਭਰੋਸਾ ਦਿੱਤਾ ਤੇ ਕਿਹਾ ਜਲਦ ਹੀ ਪਰਿਵਾਰ ਨੂੰ ਨਿਆਂ ਮਿਲੇਗਾ ।