ਕੰਗਣਾ ਦੇ ਦਫਤਰ 'ਤੇ ਚੱਲਿਆ BMC ਦਾ ਬਲਡੌਜ਼ਰ
Sarfaraz Singh | 09 Sep 2020 12:10 PM (IST)

ਬਾਲੀਵੁੱਡ ਐਕਟਰਸ ਕੰਗਨਾ ਰਨੌਤ ਦੇ ਦਫਤਰ 'ਤੇ ਬੀਐਮਸੀ ਦਾ ਬੁਲਡੋਜ਼ਰ ਚੱਲ ਗਿਆ। ਕੰਗਨਾ ਦੇ ਦਫਤਰ 'ਤੇ ਬੀਐਮਸੀ ਨੇ ਗੈਰ-ਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਉਸ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਨੋਟਿਸ ਅੱਜ ਸਵੇਰੇ ਹੀ ਲਾਇਆ ਗਿਆ ਸੀ। ਇਸ ਦੌਰਾਨ ਮੁੰਬਈ ਪੁਲਿਸ ਤੇ ਬੀਐਮਸੀ ਦੀ ਇੱਕ ਟੀਮ ਵੀ ਮੌਕੇ 'ਤੇ ਮੌਜੂਦ ਰਹੀ।ਬੀਐਮਸੀ ਦੇ ਇਸ ਕਦਮ 'ਤੇ ਕੰਗਨਾ ਨੇ ਟਵੀਟ ਕੀਤਾ, "ਮਨੀਕਰਣਿਕਾ ਫਿਲਮਾਂ 'ਚ ਪਹਿਲੀ ਫ਼ਿਲਮ ਅਯੁੱਧਿਆ ਦਾ ਐਲਾਨ ਹੋਇਆ, ਇਹ ਮੇਰੇ ਲਈ ਇਮਾਰਤ ਨਹੀਂ ਰਾਮ ਮੰਦਰ ਹੈ। ਅੱਜ ਬਾਬਰ ਉਥੇ ਆਇਆ ਹੈ, ਅੱਜ ਇਤਿਹਾਸ ਆਪਣੇ ਆਪ ਨੂੰ ਦੁਹਰਾਵੇਗਾ ਰਾਮ ਮੰਦਰ ਫਿਰ ਟੁੱਟੇਗਾ ਪਰ ਬਾਬਰ ਯਾਦ ਰੱਖੇ ਕਿ ਇਹ ਮੰਦਰ ਮੁੜ ਬਣੇਗਾ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।"