ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦਾ ਵਿਆਹ
Sarfaraz Singh | 30 Nov 2020 06:21 PM (IST)
ਪਲੇਅਬੈਕ ਸਿੰਗਰ ਉਦਿਤ ਨਾਰਾਇਣ ਦੇ ਬੇਟੇ , ਹੋਸਟ ਤੇ ਸਿੰਗਰ ਆਦਿਤਿਆ ਨਾਰਾਇਣ ਆਪਣੀ ਲੌਂਗ ਟਾਈਮ ਗਰਲਫਰੈਂਡ ਸ਼ਵੇਤਾ ਅਗਰਵਾਲ ਨਾਲ 1 ਦਸੰਬਰ ਨੂੰ ਵਿਆਹ ਕਰਨ ਜਾ ਰਹੇ ਹਨ . 29 ਨਵੰਬਰ ਨੂੰ ਦੋਹਾਂ ਦੀ ਤਿਲਕ ਸੈਰੇਮਨੀ ਹੋਈ ਸੀ, ਜਿਸ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਅਤੇ ਆਦਿਤਿਆ ਟਰਡੀਸ਼ਨਲ ਆਊਟਫਿਟ 'ਚ ਰੋਮਾਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਕ ਤਸਵੀਰ 'ਚ ਸ਼ਵੇਤਾ ਆਦਿਤਿਆ ਨਾਰਾਇਣ ਦੇ ਪੇਰੈਂਟਸ ਨਾਲ ਨਜ਼ਰ ਆ ਰਹੀ ਹੈ ।