ਭਾਰੀ ਸਰੱਖਿਆ 'ਚ ਕੰਗਨਾ ਹੋਈ ਚੰਡੀਗੜ ਤੋਂ ਮਨਾਲੀ ਲਈ ਰਵਾਨਾ
Sarfaraz Singh | 14 Sep 2020 03:24 PM (IST)
ਅਭਿਨੇਤਰੀ ਕੰਗਨਾ ਰਨੌਤ ਮੁੰਬਈ 'ਚ ਕਰੀਬ 5 ਦਿਨ ਬਿਤਾਉਣ ਤੋਂ ਬਾਅਦ ਅੱਜ ਮਨਾਲੀ ਲਈ ਰਵਾਨਾ ਹੋ ਗਈ ਹੈ। ਕੰਗਨਾ ਦੇ ਇਸ ਸਫ਼ਰ 'ਚ ਉਸ ਦੀ ਭੈਣ ਰੰਗੋਲੀ ਚੰਦੇਲ ਅਤੇ ਇਕ ਹੋਰ ਸਹਿਯੋਗੀ ਮੌਜੂਦ ਹੈ.. ਅਜੇ ਸਵੇਰੇ ਕੰਗਨਾ ਰਣੌਤ ਮੁੰਬਈ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਤੇ ਕੁਝ ਸਮਾਂ ਪਹਿਲਾ ਹੀ ਚੰਡੀਗੜ੍ਹ ਏਅਰਪੋਰਟ ਪਹੁੰਚੀ , ਹੁਣ ਕੰਗਨਾ ਚੰਡੀਗੜ੍ਹ ਤੋਂ ਮਨਾਲੀ ਤਕ ਦਾ ਸਫ਼ਰ by road ਤਹਿ ਕਰੇਗੀ | ਮੁੰਬਈ ਛੱਡਣ ਤੋਂ ਪਹਿਲਾਂ, ਉਸਨੇ ਮਹਾਰਾਸ਼ਟਰ ਦੇ ਰਾਜੇਅਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਰਾਜੇਅਪਾਲ ਨੂੰ ਅਪੀਲ ਕੀਤੀ ਕਿ ਉਹ ਬੀਐਮਸੀ ਵਿਵਾਦ ਵਿੱਚ ਇਨਸਾਫ ਦਿਵਾਉਣ । ਮੁੰਬਈ ਤੋਂ ਨਿਕਲਦੇ ਹੋਏ ਕੰਗਨਾ ਨੇ ਕਿਹਾ ਕਿ ਜਦੋਂ ਉਹ ਮੁੰਬਈ ਤੋਂ ਰਵਾਨਾ ਹੁੰਦਾ ਹੈ ਤਾਂ ਉਹ ਦੁਖੀ ਹੁੰਦੀ ਹੈ।