✕
  • ਹੋਮ

ਜਯਾ ਬੱਟਨ ਦੇ ਇਸ ਬਿਆਨ 'ਤੇ ਕੰਗਨਾ ਦਾ ਤਿੱਖਾ ਹਮਲਾ

Sarfaraz Singh  |  15 Sep 2020 01:32 PM (IST)
ABP News
ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚੋਂ ਨਿਕਲੇ ਨਸ਼ਿਆਂ ਦੇ ਕੇਸ ਵਿੱਚ ਜੇਲ੍ਹ ਜਾਣਾ ਪਿਆ ਹੈ। ਕੰਗਨਾ ਰਨੌਤ ਨੇ ਸੁਸ਼ਾਂਤ ਮਾਮਲੇ ਵਿੱਚ ਬਾਲੀਵੁੱਡ ਬਾਰੇ ਕਈ ਖੁਲਾਸੇ ਕੀਤੇ। ਉਸ ਨੇ ਕਿਹਾ ਸੀ ਕਿ ਬਾਲੀਵੁੱਡ ਵਿੱਚ 99 ਪ੍ਰਤੀਸ਼ਤ ਲੋਕ ਨਸ਼ਿਆਂ ਦੀ ਵਰਤੋਂ ਕਰਦੇ ਹਨ। ਰੀਆ ਨੇ ਐਨਸੀਬੀ ਨੂੰ ਦਿੱਤੇ ਬਿਆਨ ਵਿੱਚ 25 ਬਾਲੀਵੁੱਡ ਮਸ਼ਹੂਰ ਹਸਤੀਆਂ ਦਾ ਨਾਂ ਵੀ ਲਿਆ।
ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਗੋਰਖਪੁਰ ਤੋਂ ਸੰਸਦ ਮੈਂਬਰ ਤੇ ਐਕਟਰ ਰਵੀ ਕਿਸ਼ਨ ਨੇ ਦੇਸ਼ ਤੇ ਬਾਲੀਵੁੱਡ ਵਿੱਚ ਵਧ ਰਹੇ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਅੱਜ ਸਾਂਸਦ ਜਯਾ ਬੱਚਨ ਨੇ ਇਸ 'ਤੇ ਪ੍ਰਤੀਕ੍ਰਿਆ ਦਿੱਤੀ। ਕਿਸੇ ਦਾ ਨਾਂ ਲਏ ਬਗੈਰ, ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਜਿਸ ਪਲੇਟ ਵਿੱਚ ਖਾਂਦੇ ਹਨ, ਉਸ ਵਿੱਚ ਹੀ ਛੇਕ ਕਰਦੇ ਹਨ।ਜਯਾ ਬੱਚਨ ਨੇ ਰਾਜ ਸਭਾ ਵਿੱਚ ਕਿਹਾ, “ਕੱਲ ਸਾਡੇ ਸੰਸਦ ਮੈਂਬਰਾਂ ਵਿੱਚੋਂ ਇੱਕ ਨੇ ਲੋਕ ਸਭਾ ਵਿੱਚ ਬਾਲੀਵੁੱਡ ਵਿਰੁੱਧ ਕਿਹਾ ਸੀ। ਇਹ ਸ਼ਰਮਨਾਕ ਹੈ। ਮੈਂ ਕਿਸੇ ਦਾ ਨਾਂ ਨਹੀਂ ਲੈ ਰਹੀ। ਉਹ ਖ਼ੁਦ ਵੀ ਇੰਡਸਟਰੀ ਤੋਂ ਆਉਂਦੇ ਹਨ। ਜਿਸ ਥਾਲੀ ‘ਚ ਖਾਂਦੇ ਹਨ, ਉਸ ‘ਚ ਛੇਕ ਕਰਦੇ ਹਨ। ਇਹ ਗਲਤ ਗੱਲ ਹੈ। ਮੈਨੂੰ ਇਹ ਕਹਿਣਾ ਹੈ ਕਿ ਉਦਯੋਗ ਨੂੰ ਸਰਕਾਰ ਦੀ ਸੁਰੱਖਿਆ ਤੇ ਸਹਾਇਤਾ ਦੀ ਜ਼ਰੂਰਤ ਹੈ।"
  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • ਜਯਾ ਬੱਟਨ ਦੇ ਇਸ ਬਿਆਨ 'ਤੇ ਕੰਗਨਾ ਦਾ ਤਿੱਖਾ ਹਮਲਾ

TRENDING VIDEOS

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha1 Month ago

Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha1 Month ago

Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha1 Month ago

Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha1 Month ago

About us | Advertisement| Privacy policy
© Copyright@2026.ABP Network Private Limited. All rights reserved.