11000 'ਚ ਬਣੇ ਗੀਤ ਦੇ ਯੂਟਿਊਬ ਤੇ ਵਿਊਜ਼ 1 ਬਿਲੀਅਨ
Sarfaraz Singh | 08 Oct 2020 05:18 PM (IST)
ਗਾਣੇ ਦੀ ਵੀਡੀਓ ਸ਼ੂਟ ਦਾ ਖਰਚਾ ਸਿਰਫ 11 ਹਜ਼ਾਰ ਤੇ ਯੂਟਿਊਬ ਤੇ ਗਾਣੇ ਦੇ ਵਿਊਜ਼ ਨੇ 1 ਬਿਲੀਅਨ.. ਇਸ ਗਾਣੇ ਦਾ ਨਾਮ ਹੈ 'ਮਿਲੇ ਹੋ ਤੁਮ ਹਮਕੋ' ਜਿਸਨੂੰ ਗਾਇਆ ਹੈ ਨੇਹਾ ਕੱਕੜ ਤੇ ਟੋਨੀ ਕੱਕੜ ਨੇ .. ਨੇਹਾ ਕੱਕੜ ਨੂੰ ਜੇਕਰ ਇੰਡਸਟਰੀ ਦੀ ਹਿੱਟ ਮਸ਼ੀਨ ਕਿਹਾ ਜਾਵੇ ਤਾਂ ਇਸ ਵਿਚ ਕੋਈ ਦੁਹਰਾਏ ਨਹੀਂ .ਨੇਹਾ ਦਾ ਹਰ ਗਾਣਾ ਫੈਨਜ਼ ਵਿਚ ਵੱਡਾ ਹਿੱਟ ਹੈ. ਉਸ ਦੇ ਗਾਣਿਆਂ ਦੁਆਰਾ ਹਰ ਵਾਰ ਨਵੇਂ ਰਿਕਾਰਡ ਬਣਾਏ ਜਾ ਰਹੇ ਹਨ. ਸਾਲ 2016 ਵਿੱਚ ਰਿਲੀਜ਼ ਹੋਇਆ ਨੇਹਾ ਦਾ ਗਾਣਾ 'ਮਿਲੇ ਹੋ ਤੁਮ ਹਮਕੋ' ਨੇ ਇਕ ਨਵਾਂ ਰਿਕਾਰਡ ਬਣਾਇਆ ਹੈ । ਯੂਟਿਊਬ 'ਤੇ 1 ਬਿਲੀਅਨ views ਤੱਕ ਪਹੁੰਚਣ ਵਾਲਾ ਪਹਿਲਾ ਇੰਡੀਅਨ ਲਵ ਸੋਂਗ ਬਣ ਗਿਆ ਹੈ.