ਟਾਈਗਰ ਸ਼ਰਾਫ ਦੀ ਫ਼ਿਲਮ 'Rambo' 'ਚ ਰੋਹਿਤ ਧਵਨ ਦੀ ਐਂਟਰੀ , ਹੌਲੀਵੁੱਡ ਫ਼ਿਲਮ ਦਾ ਹੈ ਰੀਮੇਕ
Sarfaraz Singh | 31 Aug 2020 05:30 PM (IST)
ਟਾਈਗਰ ਸ਼ਰਾਫ ਦੀ ਅਪਕਮਿੰਗ ਫ਼ਿਲਮ Rambo 'ਚ ਨਿਰਦੇਸ਼ਕ ਸਿਧਾਰਥ ਆਨੰਦ ਦੀ ਥਾਂ ਹੁਣ ਰੋਹਿਤ ਧਵਨ ਦੀ ਐਂਟਰੀ ਹੋ ਗਈ ਹੈ . ਫ਼ਿਲਮ ਦਾ ਅਧਿਕਾਰਿਕ ਐਲਾਨ ਬਹੁਤ ਪਹਿਲਾ ਹੀ ਹੋ ਚੁੱਕਾ ਸੀ . ਇਹ ਫ਼ਿਲਮ ਯਸ਼ ਰਾਜ ਬੈੱਨਰ ਤਲੇ ਬਣੇਗੀ . ਸਿਧਾਰਥ ਧਵਨ ਪਹਿਲਾ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਸੀ , ਪਰ ਕਿਸੀ ਕਰਨਾ ਕਰਕੇ ਉਹ ਇਸ ਫ਼ਿਲਮ ਤੋਂ ਬਾਹਰ ਹੋ ਗਏ ਨੇ . ਸੋ ਹੁਣ ਖਬਰਾਂ ਇਹ ਆ ਰਹੀਆਂ ਨੇ ਕੀ ਰੋਹਿਤ ਧਵਨ ਫ਼ਿਲਮ ਦਾ ਨਿਰਦੇਸ਼ਨ ਕਰਨਗੇ .ਰੋਹਿਤ ਧਵਨ ਜੋ ਕੀ ਨਿਰਦੇਸ਼ਕ ਡੇਵਿਡ ਧਵਨ ਦੇ ਬੇਟੇ ਨੇ , ਜਿਨ੍ਹਾਂ ਨੇ ਫ਼ਿਲਮ Dishoom ਤੇ Desi Boys ਵਰਗੀਆਂ ਫ਼ਿਲਮ ਡਾਇਰੈਕਟ ਕੀਤੀਆਂ ਨੇ . ਹੁਣ ਰੋਹਿਤ ਨੂੰ ਫ਼ਿਲਮ Rambo ਲਈ ਚੁਣਿਆ ਗਿਆ ਹੈ. ਇਹ ਫ਼ਿਲਮ ਹੌਲੀਵੁੱਡ ਸੁਪਰਸਟਾਰ 'Sylvester Stallone' ਦੀ ਫਿਲਮ Rambo ਦਾ ਹਿੰਦੀ ਵਰਜ਼ਨ ਹੋਏਗਾ. ਇਸ ਫ਼ਿਲਮ ਦੇ ਬਾਲੀਵੁੱਡ 'ਚ ਐਲਾਨ ਹੋਣ ਤੋਂ ਬਾਅਦ 'Sylvester Stallone' ਨੇ ਵੀ ਟਵੀਟ ਕਰ ਫ਼ਿਲਮ ਦੇ ਮੇਕਰਸ ਨੂੰ ਸ਼ੁਭਕਾਮਨਾਵਾ ਦਿੱਤੀਆਂ ਸੀ . ਯਸ਼ ਰਾਜ ਬੈੱਨਰ ਇਸ ਫ਼ਿਲਮ ਨੂੰ ਵੱਡੇ ਲੈਵਲ ਤੇ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਕਰਕੇ ਮੇਕਰਸ ਨੇ ਟਾਈਗਰ ਸ਼ਰਾਫ ਨੂੰ ਲੀਡ ਰੋਲ 'ਚ ਕਾਸਟ ਕੀਤਾ ਹੈ. ਤੇ ਟਾਈਗਰ ਸ਼ਰਾਫ ਵੀ ਆਪਣੇ ਆਇਡਲ 'Sylvester Stallone' ਦੀ ਫ਼ਿਲਮ ਦੇ ਰੀਮੇਕ ਨੂੰ ਬਿਹਤਰ ਬਣਾਉਣ ਲਈ ਕਾਫੀ ਤਿਆਰੀ ਕਰ ਰਹੇ ਨੇ .