ਦੀਪਿਕਾ ਪਾਦੁਕੋਣ ਨਾਲ ਕੰਮ ਕਰਨਾ ਮੇਰੇ ਲਈ ਸੁਪਨਾ :ਸਿਧਾਂਤ ਚਤੁਰਵੇਦੀ
Sarfaraz Singh | 24 Nov 2020 07:09 PM (IST)
ਫਿਲਮਮੇਕਰ ਜ਼ੋਇਆ ਅਖਤਰ ਦੀ ਫਿਲਮ 'ਗਲੀ ਬੁਆਏ' ਤੋਂ ਲਾਈਮਲਾਈਟ ਵਿੱਚ ਆਏ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਦੀਪਿਕਾ ਪਾਦੂਕੋਣ ਨਾਲ ਇੱਕ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਸਿਧਾਂਤ ਨੇ ਦੀਪਿਕਾ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਨੂੰ ਸ਼ੇਅਰ ਕਰਦਿਆਂ ਕਿਹਾ ਕਿ ਨੰਬਰ ਵਨ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਕੰਮ ਕਰਨ ਨੂੰ ਮੈਂ ਇਕ ਸੁਪਨੇ ਦੀ ਤਰ੍ਹਾਂ ਮਹਿਸੂਸ ਕਰਦੇ ਹਾਂ. ਪਹਿਲੀ ਵਾਰ ਦੀਪਿਕਾ ਪਾਦੂਕੋਣ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਐਕਸਾਈਟਡ ਹਾਂ । ਦੀਪਿਕਾ ਨੇ ਜਿਸ ਤਰੀਕੇ ਨਾਲ ਆਪਣੀ ਪਰਫੋਰਮੈਂਸ ਦਿਤੀ ਹੈ ਉਹ ਸ਼ਾਨਦਾਰ ਹੈ. "ਦੀਪਿਕਾ ਜਿਸ ਤਰ੍ਹਾਂ ਫਿਲਮ ਵਿਚ ਅਭਿਨੈ ਰਾਹੀਂ ਆਪਣੇ ਆਪ ਨੂੰ ਦਿਖਾਉਂਦੀ ਹੈ, ਉਹ ਸੱਚਮੁੱਚ ਤਾਰੀਫ਼ਕਾਬਿਲ ਹੈ। ਮੈਂ ਇਸ ਸਾਰੇ ਐਕਸਪੀਰੀਐਂਸ ਨੂੰ ਸੁਪਨੇ ਦੇ ਵਾਂਗ ਜੀਅ ਰਿਹਾ ਹਾਂ . ਸਿਧਾਂਤ ਚਤੁਰਵੇਦੀ ਦਾ ਕਹਿਣਾ ਹੈ ਇਕ ਇਹ ਬਹੁਤ ਚੰਗੀ ਫਿਲਮ ਹੋਵੇਗੀ ਅਤੇ ਇਸ ਰਾਹੀਂ ਫਿਲਮ ਡਾਇਰੈਕਟਰ ਇੰਡੀਅਨ ਸਿਨੇਮਾ ਦੀਆਂ ਹੱਦਾਂ ਦਾ ਐਕਸਪਲੋਰ ਕਰਨਗੇ।