ਦੀਵਾਲੀ 'ਤੇ ਬਾਲੀਵੁੱਡ ਫਿਲਮ ਨਾਲ ਦਿਲਜੀਤ ਦੋਸਾਂਝ ਵਲੋਂ ਤੋਹਫ਼ਾ
Sarfaraz Singh | 12 Oct 2020 04:15 PM (IST)
ਲੌਕਡਾਊਨ ਤੋਂ ਬਾਅਦ ਦੇਸ਼ ਭਰ ਦੇ ਥਿਏਟਰ ਖੁਲਣ ਦੀਆਂ ਤਿਆਰੀਆਂ ਜ਼ੋਰ ਸ਼ੋਰਾਂ ਤੇ ਨੇ | ਦਰਸ਼ਕ ਵੀ ਸ਼ਾਨਦਾਰ ਕੰਟੇਂਟ ਨੂੰ ਸਿਨੇਮਾ ਹਾਲ ਵਿੱਚ ਦੇਖਣ ਦੀ ਉਡੀਕ ਕਰ ਰਹੇ ਹਨ . ਸਭ ਤੋਂ ਪਹਿਲਾ ਮਨੋਜ ਬਾਜਪਾਈ, ਦਿਲਜੀਤ ਦੁਸਾਂਝ ਅਤੇ ਫਾਤਿਮਾ ਸਨਾ ਸ਼ੇਖ-ਸਟਾਰਰ ਫਿਲਮ 'ਸੂਰਜ ਪੇ ਮੰਗਲ ਭਾਰੀ' ਸਿਨੇਮੇ ਘਰ ਨੂੰ ਓਪਨ ਕਰ ਸਕਦੀ ਹੈ । ਅਭਿਸ਼ੇਕ ਸ਼ਰਮਾ ਦੁਆਰਾ ਡਾਇਰੈਕਟਡ , ਇਸ ਫਿਲਮ ਦੀ ਸ਼ੂਟਿੰਗ 6 ਜਨਵਰੀ 2020 ਨੂੰ ਸ਼ੁਰੂ ਕੀਤੀ ਗਈ ਸੀ | ਇਹ ਕਾਮੇਡੀ ਫਿਲਮ 13 ਨਵੰਬਰ ਨੂੰ ਦੀਵਾਲੀ 'ਤੇ ਰਿਲੀਜ਼ ਕੀਤੀ ਜਾਏਗੀ. ਹਾਲਾਂਕਿ, ਇਸ ਕੰਫ਼ੇਰਮੇਸ਼ਨ ਨਹੀਂ ਹੈ ਕਿ ਇਹ ਫਿਲਮ ਥੀਏਟਰ 'ਚ ਰਿਲੀਜ਼ ਹੋਏਗੀ ਜਾਂ ਓਟੀਟੀ ਪਲੇਟਫਾਰਮ ਤੇ ਜਾਵੇਗੀ. 'ਸੂਰਜ ਪੇ ਮੰਗਲ ਭਾਰੀ' ਦੇ ਮੇਕਰਸ ਨੇ ਅੱਜ ਫਿਲਮ ਦੇ ਪਹਿਲੇ ਆਫੀਸ਼ੀਅਲ ਪੋਸਟਰ ਨਾਲ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।