ਤਾਪਸੀ ਪੰਨੂ ਦੀ ਸੁਸ਼ਾਂਤ ਕੇਸ 'ਤੇ ਪ੍ਰਤੀਕ੍ਰਿਆ
Sarfaraz Singh | 31 Aug 2020 05:48 PM (IST)
ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਪਹਿਲੀ ਵਾਰ ਤਾਪਸੀ ਪੰਨੂ ਨੇ ਆਪਣਾ ਰੀਐਕਸ਼ਨ ਦਿੱਤਾ ਹੈ ਤੇ ਉਨ੍ਹਾਂ ਨੇ ਰਿਆ ਚਕ੍ਰਵਰਤੀ ਦੇ ਹੱਕ 'ਚ ਟਵੀਟ ਕੀਤਾ ਹੈ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਸਸਪੈਂਸ ਲਗਾਤਾਰ ਬਣਿਆ ਹੋਈ ਹੈ ਹੱਲੇ ਤੱਕ ਇਸ ਮਾਮਲੇ ਵਿਚ ਇੱਕ ਨਾਮ ਕਾਫੀ ਹਾਈਲਾਇਟ ਹੋਇਆ ਹੈ , ਉਹ ਹੈ ਰਿਆ ਚਕ੍ਰਵਰਤੀ ਦਾ . ਸੁਸ਼ਾਂਤ ਦੀ ਦੋਸਤ ਰਿਆਤ ਚਕ੍ਰਵਰਤੀ ਨੂੰ ਕਾਫੀ ਕ੍ਰਿਟੀਸਿਜ਼ਮ ਝੇਲਣਾ ਪੈ ਰਿਆ ਹੈ . ਰਿਆ ਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ , ਉਸਨੂੰ ਡਰੱਗਸ ਦੇਣ ਤੇ ਉਸਦੇ ਪੈਸਿਆਂ ਨਾਲ ਹੇਰਾ ਫੇਰੀ ਕਰਨ ਦੇ ਇਲਜ਼ਾਮ ਨੇ . ਜਿਸਦੀ ਜਾਂਚ CBI ਤੇ ED ਵਲੋਂ ਕੀਤੀ ਜਾ ਰਹੀ ਹੈ ਪਰ ਰਿਆ ਤੇ ਲਗੇ ਇਹ ਇਲਜ਼ਾਮ ਹੱਲੇ ਸਾਬਿਤ ਨਹੀਂ ਹੋਏ ਨੇ . ਕੁਝ ਲੋਕ ਇਸੀ ਕਾਰਨ ਕਰਕੇ ਰਿਆ ਦੇ ਹੱਕ 'ਚ ਵੀ ਆਏ ਨੇ . ਅਦਾਕਾਰਾ ਤਾਪਸੀ ਪੰਨੂ ਨੇ ਟਵੀਟ ਕਰ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ 'ਤਾਪਸੀ ਨੇ ਲਿਖਿਆ , 'ਮੈ ਪਰਸਨਲ ਲੈਵਲ ਤੇ ਨਾਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਜਾਣਦੀ ਸੀ ਤੇ ਨਾਂ ਹੀ ਰਿਆ ਨੂੰ ਜਾਣਦੀ ਹਾਂ. ਮੈ ਸਿਰਫ ਇਨ੍ਹਾਂ ਜਾਣਦੀ ਹਾਂ , ਕੀ ਕਿਸੇ ਨੂੰ ਦੋਸ਼ੀ ਸਾਬਿਤ ਕਰਨ ਲਈ ਨਿਆਂਪਾਲਿਕਾ ਦੇ ਅੱਗੇ ਨਿਕਲਣਾ ਗਲਤ ਹੈ ਜੋ ਕੀ ਹੱਲੇ ਦੋਸ਼ੀ ਸਾਬਿਤ ਨਹੀਂ ਹੋਇਆ ". ਇਸ ਮਾਮਲੇ ਤੋਂ ਇਲਾਵਾ ਤਾਪਸੀ ਕੰਗਨਾ ਰਣੌਤ ਵੱਲੋਂ ਚੁਕੇ B ਗ੍ਰਰੇਡ ਵਾਲੇ ਮਾਮਲੇ ਤੇ ਆਪਣਾ ਰੀਐਕਸ਼ਨ ਦੇਕੇ ਸੁਰੱਖਿਆ 'ਚ ਆਈ ਸੀ