ਕੈਪਟਨ ਨੇ ਜਦੋਂ ਵਿਧਾਨ ਸਭਾ 'ਚ ਕਹੀ ਅਸਤੀਫੇ ਵਾਲੀ ਗੱਲ
Download ABP Live App and Watch All Latest Videos
View In Appਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਸੁਧਾਰ ਦੇ ਨਾਂ 'ਤੇ ਬਣਾਏ ਕੇਂਦਰੀ ਖੇਤੀ ਕਾਨੂੰਨਾਂ ਤੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਨੂੰ ਸਿਰੇ ਤੋਂ ਨਕਰਾਦਿਆਂ ਵਿਧਾਨ ਸਭਾ 'ਚ ਮਤਾ ਪੇਸ਼ ਕੀਤਾ ਹੈ। ਉਨ੍ਹਾਂ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਹਿੱਤਾਂ ਲਈ ਸਿਆਸਤ ਤੋਂ ਉੱਪਰ ਉੱਠਿਆ ਜਾਵੇ।ਕੈਪਟਨ ਵੱਲੋਂ ਪੇਸ਼ ਮਤੇ ਦੇ ਖਰੜੇ 'ਚ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਖਤਮ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਨਵਾਂ ਆਰਡੀਨੈਂਸ ਜਾਰੀ ਕੀਤਾ ਗਿਆ ਜੋ ਘੱਟੋ-ਘੱਟ ਸਮਰਥਨ ਮੁੱਲ ਤੇ ਆਨਾਜ ਦੀ ਖਰੀਦ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਉਂਦਾ ਹੈ ਤੇ ਐਫਸੀਆਈ ਤੇ ਹੋਰ ਏਜੰਸੀਆਂ ਰਾਹੀਂ ਭਾਰਤ ਸਰਕਾਰ ਵੱਲੋਂ ਖਰੀਦ ਯਕੀਨੀ ਬਣਾਉਂਦਾ ਹੈ।ਕੈਪਟਨ ਨੇ ਅਕਾਲੀ ਦਲ ਤੇ 'ਆਪ' ਨੂੰ ਘੇਰਦਿਆਂ ਅਫਸੋਸ ਜਤਾਇਆ ਕਿ ਕਈ ਵਿਧਾਇਕਾਂ ਨੇ ਸਿਆਸੀ ਲਾਹਾ ਲੈਣ ਲਈ ਸੋਮਵਾਰ ਸੈਸ਼ਨ ਦੇ ਪਹਿਲੇ ਦਿਨ ਬੇਵਜ੍ਹਾ ਗਤੀਵਿਧੀਆ 'ਚ ਹਿੱਸਾ ਲਿਆ। ਕਈ ਟਰੈਕਟਰਾਂ 'ਤੇ ਆਏ ਤੇ ਕਈਆਂ ਨੇ ਬਿੱਲਾਂ ਦੀ ਪ੍ਰਾਪਤੀ ਦੇ ਵਿਰੋਧ 'ਚ ਵਿਧਾਨ ਸਭਾ 'ਚ ਰਾਤ ਬਿਤਾਈ। ਕੈਪਟਨ ਨੇ ਕਿਹਾ ਉਨ੍ਹਾਂ ਕਈ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਰਾਤ ਸਾਢੇ 9 ਵਜੇ ਬਿੱਲ 'ਤੇ ਦਸਤਖਤ ਕੀਤੇ ਸਨ। ਉਨ੍ਹਾਂ ਕਿਹਾ ਹੰਗਾਮੀ ਹਾਲਤ 'ਚ ਸੱਦੇ ਸੈਸ਼ਨ 'ਚ ਬਿੱਲਾਂ ਦੀਆਂ ਕਾਪੀਆਂ ਵੰਡਣ 'ਚ ਦੇਰੀ ਹੋ ਹੀ ਜਾਂਦੀ ਹੈ।ਉਨ੍ਹਾਂ ਕਿਹਾ ਅੱਜ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਜਾਣ ਵਾਲੇ ਬਿੱਲ ਅੱਗੇ ਸੂਬੇ ਦੀ ਲੜਾਈ ਦਾ ਕਾਨੂੰਨੀ ਆਧਾਰ ਬਣਨਗੇ। ਇਸ ਲਈ ਬਿੱਲ ਪੇਸ਼ ਕਰਨ ਤੋਂ ਪਹਿਲਾਂ ਇਸ ਦੀ ਪੂਰੀ ਤਰ੍ਹਾਂ ਜਾਂਚ ਦੀ ਲੋੜ ਹੈ। ਇਹ ਮਤਾ ਕੇਂਦਰ ਸਰਕਾਰ ਵੱਲੋਂ ਜ਼ਬਰੀ ਥੋਪੇ ਜਾਣ ਵਾਲੇ ਕਾਨੂੰਨਾਂ ਦਾ ਵਿਰੋਧ ਕਰਦਾ ਹੈ ਤੇ ਕੇਂਦਰ ਵੱਲੋਂ ਖੇਤੀ ਸੁਧਾਰ ਦੇ ਨਾਂ 'ਤੇ ਜਾਰੀ ਤਿੰਨ ਖੇਤੀ ਕਾਨੂੰਨ ਤੇ ਪ੍ਰਸਾਤਵਤ ਬਿਜਲੀ ਬਿੱਲ ਨੂੰ ਰੱਦ ਕਰਦੇ ਹਨ।