Mohan Bhagwat Masjid Visit: ਰਾਸ਼ਟਰੀ ਸਵੈ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਆਪਣੇ ਮਸਜਿਦ ਦੌਰੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ 'ਤੇ ਸਥਿਤ ਮਸਜਿਦ ਦਾ ਦੌਰਾ ਕੀਤਾ ਅਤੇ ਫਿਰ ਆਜ਼ਾਦਪੁਰ ਸਥਿਤ ਮਦਰੱਸਾ ਤਾਜਵਿਦੁਲ ਕੁਰਾਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਲ ਇੰਡੀਆ ਮੁਸਲਿਮ ਇਮਾਮ ਸੰਗਠਨ(All India Imam Organization) ਦੇ ਮੁੱਖ ਇਮਾਮ ਉਮਰ ਅਹਿਮਦ ਇਲਿਆਸੀ ਨਾਲ ਮੁਲਾਕਾਤ ਕੀਤੀ। ਇਸ ਪੂਰੀ ਘਟਨਾ ਨੂੰ ਲੈ ਕੇ ਕਾਂਗਰਸ ਨੇ ਮੋਹਨ ਭਾਗਵਤ ਅਤੇ ਭਾਜਪਾ 'ਤੇ ਸਖ਼ਤ ਨਿਸ਼ਾਨਾ ਸਾਧਿਆ।


ਕਾਂਗਰਸ ਨੇ ਦੱਸਿਆ ਭਾਰਤ ਜੋੜੋ ਯਾਤਰਾ ਦਾ ਅਸਰ


ਕਾਂਗਰਸ ਨੇ ਕਿਹਾ ਕਿ ਇਹ ਉਨ੍ਹਾਂ ਦੀ 'ਭਾਰਤ ਜੋੜੋ ਯਾਤਰਾ' ਦਾ ਪ੍ਰਭਾਵ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਇਮਾਮਾਂ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੱਕ ਪਹੁੰਚ ਕੀਤੀ। ਇੰਨਾ ਹੀ ਨਹੀਂ ਵਿਰੋਧੀ ਪਾਰਟੀ ਨੇ ਮੋਹਨ ਭਾਗਵਤ ਨੂੰ ਵੀ ਭਾਰਤ ਜੋੜੋ ਯਾਤਰਾ 'ਚ ਤਿਰੰਗੇ ਹੇਠ ਆਉਣ ਦਾ ਸੱਦਾ ਦਿੱਤਾ।


ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਟਵੀਟ ਕੀਤਾ, ''ਭਾਰਤ ਜੋੜੋ ਯਾਤਰਾ ਨੂੰ ਅਜੇ 15 ਦਿਨ ਹੀ ਹੋਏ ਹਨ ਅਤੇ ਭਾਜਪਾ ਦੇ ਬੁਲਾਰੇ 'ਗੌਡਸੇ ਮੁਰਦਾਬਾਦ' ਦੇ ਨਾਅਰੇ ਲਗਾਉਣ ਲੱਗੇ ਹਨ, ਮੰਤਰੀਆਂ ਨੂੰ ਮੀਡੀਆ ਦੁਆਰਾ ਫੈਲਾਈ ਜਾ ਰਹੀ ਨਫ਼ਰਤ ਤੋਂ ਚਿੰਤਾ ਹੋਣ ਲੱਗੀ ਹੈ ਅਤੇ ਮੋਹਨ ਭਾਗਵਤ ਨੇ ਇਮਾਮਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਗੇ -ਅੱਗੇ ਵੇਖੋ ਕੀ ਹੁੰਦਾ


ਤਿਰੰਗਾ ਫੜ ਕੇ ਚੱਲਣ ਦੀ ਸਲਾਹ ਦਿੱਤੀ


ਪਾਰਟੀ ਦੇ ਬੁਲਾਰੇ ਗੌਰਵ ਵੱਲਭ ਨੇ ਪੱਤਰਕਾਰਾਂ ਨੂੰ ਕਿਹਾ, ''ਭਾਰਤ ਜੋੜੋ ਯਾਤਰਾ ਨੂੰ ਸਿਰਫ ਦੋ ਹਫ਼ਤੇ ਹੋਏ ਹਨ ਅਤੇ ਇਸ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਟੀਵੀ ਚੈਨਲ 'ਤੇ ਭਾਜਪਾ ਦਾ ਇੱਕ ਬੁਲਾਰਾ 'ਗੌਡਸੇ ਮੁਰਦਾਬਾਦ' ਕਹਿ ਰਿਹਾ ਹੈ। ਭਾਗਵਤ ਜੀ ਅੱਜ ਦੂਜੇ ਧਰਮਾਂ ਦੇ ਲੋਕਾਂ ਦੇ ਘਰ ਜਾ ਰਹੇ ਹਨ। ਇਹ ਭਾਰਤ ਜੋੜੋ ਯਾਤਰਾ ਦਾ ਪ੍ਰਭਾਵ ਹੈ। ਅਸੀਂ ਭਾਗਵਤ ਜੀ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਭਾਰਤ ਜੋੜੋ ਯਾਤਰਾ ਦੇ ਮਾਹੌਲ ਤੋਂ ਬਹੁਤ ਪ੍ਰਭਾਵਿਤ ਹੋਏ ਹੋ, ਇਸ ਲਈ ਇੱਕ ਘੰਟੇ ਲਈ ਇਸ ਯਾਤਰਾ ਵਿੱਚ ਸ਼ਾਮਲ ਹੋਵੋ ਅਤੇ ਰਾਹੁਲ ਗਾਂਧੀ ਜੀ ਦੀ ਅਗਵਾਈ ਵਿੱਚ ਚੱਲੋ ਅਤੇ ਆਪਣੇ ਹੱਥਾਂ ਵਿੱਚ ਤਿਰੰਗਾ ਲੈ ਕੇ ਜਾਓ। ਤੁਸੀਂ 52 ਸਾਲ ਤਿਰੰਗਾ ਨਹੀਂ ਫੜਿਆ, ਹੁਣ ਇਸਨੂੰ ਫੜੋ ਅਤੇ ਭਾਰਤ ਨੂੰ ਜੋੜੋ।



ਪੀਐਫਆਈ ਦੇ ਖਿਲਾਫ NIA ਦੀ ਕਾਰਵਾਈ 'ਤੇ, ਕਾਂਗਰਸ ਨੇਤਾ ਨੇ ਕਿਹਾ, "ਜੋ ਕੋਈ ਵੀ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ, ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਉਸਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਸਵਾਲ ਇਹ ਹੈ ਕਿ PFI 'ਤੇ ਅੱਠ ਸਾਲਾਂ ਤੱਕ ਪਾਬੰਦੀ ਲਗਾਉਣ ਦੀ ਪਹਿਲ ਕਿਉਂ ਨਹੀਂ ਕੀਤੀ ਗਈ? ,


ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਵੀਰਵਾਰ 22 ਸਤੰਬਰ ਨੂੰ ਇੱਕ ਮਸਜਿਦ ਅਤੇ ਮਦਰੱਸੇ ਦਾ ਦੌਰਾ ਕੀਤਾ ਅਤੇ ਆਲ ਇੰਡੀਆ ਇਮਾਮ ਸੰਗਠਨ ਦੇ ਮੁਖੀ ਨਾਲ ਗੱਲਬਾਤ ਕੀਤੀ। ਇਮਾਮ ਸੰਗਠਨ ਦੇ ਮੁਖੀ ਨੇ ਦੋਹਾਂ ਦੀ ਮੁਲਾਕਾਤ ਤੋਂ ਬਾਅਦ ਭਾਗਵਤ ਨੂੰ 'ਰਾਸ਼ਟਰ ਪਿਤਾ' ਕਿਹਾ।