✕
  • ਹੋਮ

ਫਾਸਟ ਫੂਡ ਖਾਣ ਵਾਲੀਆਂ ਔਰਤਾਂ ਖਬਰਦਾਰ! ਮਾਂ ਬਣਨ 'ਚ ਸਮੱਸਿਆ

ਏਬੀਪੀ ਸਾਂਝਾ   |  07 May 2018 02:33 PM (IST)
1

ਯੂਨੀਵਰਸਿਟੀ ਆਫ਼ ਐਡੀਲੇਡ ਚ ਪੋਸਟ ਡਾਕਟਰੇਟ ਕਰ ਰਹੀ ਰਿਸਰਚ ਫੈਲੋ ਜੇਸਿਕਾ ਗ੍ਰੀਗਰ ਨੇ ਕਿਹਾ ਕਿ ਅਸੀਂ ਮਹਿਲਾਵਾਂ ਨੂੰ ਇਹੀ ਕਹਿੰਦੇ ਹਾਂ ਕਿ ਜੇਕਰ ਉਹ ਗਰਭਧਾਰਨ ਕਰਨਾ ਚਾਹੁੰਦੀਆਂ ਨੇ ਤਾਂ ਉਨ੍ਹਾਂ ਨੂੰ ਆਪਣੇ ਭੋਜਨ 'ਚ ਗੁਣਕਾਰੀ ਤੇ ਪੌਸ਼ਟਿਕ ਚੀਜ਼ਾਂ ਸ਼ਾਮਿਲ ਕਰਨੀਆਂ ਪੈਣਗੀਆਂ।

2

ਆਸਟਰੇਲੀਆ 'ਚ ਯੂਨੀਵਰਸਿਟੀ ਆਫ਼ ਐਡੀਲੇਡ ਚ ਕਲੇਅਰ ਰੋਬਰਟਸ ਦੀ ਅਗਵਾਈ ਚ ਹੋਈ ਇਹ ਰਿਸਰਚ ਹਿਊਮਨ ਰੀਪਰੋਡਕਸ਼ਨ ਮੈਗਜ਼ੀਨ ਚ ਪ੍ਰਕਾਸ਼ਿਤ ਹੋਈ ਹੈ।

3

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਫਾਸਟ ਫੂਡ ਲਗਾਤਾਰ ਖਾਣ ਨਾਲ ਗਰਭਧਾਰਨ 'ਚ ਦੇਰ ਹੁੰਦੀ ਹੈ।

4

ਫਾਸਟਫੂਡ ਖਾਣ ਵਾਲੀਆਂ ਔਰਤਾਂ 'ਚ ਇਹ 8 ਫੀਸਦੀ ਤੋਂ 16 ਫੀਸਦੀ ਤੱਕ ਵਧ ਸਕਦਾ ਹੈ।

5

ਖੋਜਕਰਤਾ ਨੇ ਜਦੋਂ ਬੱਚਿਆਂ ਦੇ ਨਾ ਹੋ ਪਾਉਣ ਨੂੰ ਲੈ ਕੇ ਖਾਣ-ਪੀਣ ਦੇ ਪ੍ਰਭਾਵਾਂ ਤੇ ਗੌਰ ਕੀਤਾ ਤਾਂ ਇਹ ਪਤਾ ਲੱਗਾ ਕਿ ਘੱਟ ਮਾਤਰਾ 'ਚ ਫਲ ਖਾਣ ਵਾਲੀਆਂ ਮਹਿਲਾਵਾਂ 'ਚ ਇਸ ਦਾ ਖਤਰਾ 8 ਫੀਸਦੀ ਤੋਂ 12 ਫੀਸਦੀ ਤੱਕ ਵਧ ਸਕਦਾ ਹੈ।

6

ਇਸ ਤਰ੍ਹਾਂ ਜੋ ਔਰਤਾਂ ਫਾਸਟ ਫੂਡ ਕਦੇ ਨਹੀਂ ਖਾਂਦੀਆਂ ਉਨ੍ਹਾਂ ਦੀ ਤੁਲਨਾ 'ਚ ਹਫ਼ਤੇ 'ਚ ਚਾਰ ਜਾਂ ਉਸ ਤੋਂ ਜ਼ਿਆਦਾ ਵਾਰ ਫਾਸਟ ਫੂਡ ਖਾਣ ਵਾਲੀਆਂ ਔਰਤਾਂ ਨੂੰ ਗਰਭਧਾਰਨ 'ਚ ਇਕ ਮਹੀਨੇ ਦਾ ਵਧ ਸਮਾਂ ਲੱਗਾ

7

ਉਨ੍ਹਾਂ ਦੇ ਮੁਕਾਬਲੇ ਮਹੀਨੇ 'ਚ ਹਰ ਰੋਜ਼ ਇੱਕ ਤੋਂ ਤਿੰਨ ਵਾਰ ਤੋਂ ਵੀ ਘੱਟ ਸਮੇਂ ਫਲ ਖਾਣ ਵਾਲੀਆਂ ਮਹਿਲਾਵਾਂ ਨੂੰ ਗਰਭਧਾਰਨ 'ਚ 15 ਦਿਨ ਵੱਧ ਲੱਗੇ।

8

ਖੋਜਕਰਤਾ ਨੇ ਪਹਿਲੀ ਵਾਰ ਮਾਂ ਬਣੀਆਂ ਅਜਿਹੀਆਂ 5,598 ਮਹਿਲਾਵਾਂ ਦੇ ਖਾਣ-ਪੀਣ ਬਾਰੇ ਪਤਾ ਲਾਇਆ ਜਿਸ ਤੋਂ ਇਹ ਪਤਾ ਲੱਗਾ ਕਿ ਗਰਭਧਾਰਨ ਦੇ ਪਹਿਲੇ ਮਹੀਨੇ ਹਰ ਰੋਜ਼ ਆਮ ਤੌਰ 'ਤੇ ਤਿੰਨ ਜਾਂ ਉਸ ਤੋਂ ਜ਼ਿਆਦਾ ਵਾਰ ਫਲ ਖਾਧੇ ਗਏ।

9

ਆਸਟਰੇਲੀਆ 'ਚ ਹੋਈ ਖੋਜ 'ਚ ਪਤਾ ਲੱਗਾ ਹੈ ਕਿ ਘੱਟ ਫਲ ਤੇ ਵਧੇਰੇ ਫਾਸਟ ਫੂਡ ਖਾਣ ਵਾਲੀਆਂ ਮਹਿਲਾਵਾਂ 'ਚ ਸਾਲ ਦੇ ਅੰਦਰ ਗਰਭਧਾਰਨ 'ਚ ਸਮੱਸਿਆ ਆਉਂਦੀ ਹੈ।

  • ਹੋਮ
  • Uncategorized
  • ਖ਼ਬਰਾਂ
  • ਫਾਸਟ ਫੂਡ ਖਾਣ ਵਾਲੀਆਂ ਔਰਤਾਂ ਖਬਰਦਾਰ! ਮਾਂ ਬਣਨ 'ਚ ਸਮੱਸਿਆ
About us | Advertisement| Privacy policy
© Copyright@2026.ABP Network Private Limited. All rights reserved.