ਇਰਾਨ 'ਚ ਭੂਚਾਲ ਨਾਲ ਮੌਤਾਂ ਦੀ ਗਿਣਤੀ 328 ਤੱਕ ਪੁੱਜੀ
ਏਬੀਪੀ ਸਾਂਝਾ | 13 Nov 2017 02:40 PM (IST)
1
ਪੱਛਮੀ ਇਰਾਨ ਦੇ ਸਾਰਪੋਲ ਏ ਜਿਹਾਬ ਵਿੱਚ ਇੱਕ ਬਿਲਡਿੰਗ ਦੇ ਤਹਿਸ ਨਹਿਸ ਹੋਣ ਕਾਰਨ ਕਰੀਬ 242 ਲੋਕਾਂ ਦੀ ਮੌਤ ਹੋ ਗਈ।
2
ਉਨ੍ਹਾਂ ਇਹ ਵੀ ਦੱਸਿਆ ਕਿ 35 ਰੈਸਕਿਊ ਟੀਮਾਂ ਇਸ ਸਮੇਂ ਸਹਾਇਤਾ ਮੁਹੱਈਆ ਕਰਵਾ ਰਹੀਆਂ ਹਨ।
3
ਕੋਲੀਵੈਂਡ ਨੇ ਦੱਸਿਆ ਕਿ ਭੂਚਾਲ ਕਾਰਨ ਇਰਾਨ ਦੇ ਪੱਛਮੀ ਸ਼ਹਿਰ ਮੇਹਰਾਨ ਤੇ ਇਲਾਮ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ।
4
ਤਹਿਰਾਨ: ਐਤਵਾਰ ਨੂੰ ਇਰਾਨ ਤੇ ਇਰਾਕ ਦੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਵਿੱਚ ਆਏ ਜਬ਼ਰਦਸਤ ਭੂਚਾਲ ਨਾਲ ਮੌਤਾਂ ਦੀ ਗਿਣਤੀ 328 ਹੋ ਗਈ ਹੈ। ਰਿਕਟਰ ਪੈਮਾਨੇ ਉੱਤੇ ਇਸ ਦੀ ਗਤੀ 7.2 ਮਾਪੀ ਗਈ।
5
ਜ਼ਖਮੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਯੂਐਸ ਜਿਓਲੌਜੀਕਲ ਸਰਵੇਅ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਪੂਰਬੀ ਇਰਾਕੀ ਸ਼ਹਿਰ ਹਾਲਾਬਜ਼ਾ ਤੋਂ 31 ਕਿਲੋਮੀਟਰ ਬਾਹਰਵਾਰ ਸੀ।