ਟਰੰਪ ਦੀ ਧੀ ਇਵਾਂਕਾ ਬਾਰੇ ਜਾਣਦੇ ਹੋ ਇਹ ਗੱਲਾਂ..?
ਇਵਾਂਕਾ ਅਕਸਰ ਸਮਾਜਿਕ ਸਮੱਸਿਆਵਾਂ 'ਤੇ ਖੁੱਲ੍ਹ ਕੇ ਗੱਲਬਾਤ ਕਰਦੀ ਹੈ ਪਰ ਆਪਣੀ ਨਿਜੀ ਜ਼ਿੰਦਗੀ ਦਾ ਪਰਦਾ ਰੱਖਣ ਵਿੱਚ ਉਨ੍ਹਾਂ ਨੂੰ ਮਾਹਰ ਕਿਹਾ ਜਾਂਦਾ ਹੈ।
Download ABP Live App and Watch All Latest Videos
View In Appਇੰਨਾ ਹੀ ਨਹੀਂ ਇਵਾਂਕਾ ਟਰੰਪ ਕਿਸੇ ਵੀ ਕੰਮ ਨੂੰ ਪੂਰੀ ਦਿਲਚਸਪੀ ਨਾਲ ਕਰਦੀ ਹੈ ਤੇ ਆਪਣੀਆਂ ਕਮੀਆਂ ਨੂੰ ਜਾਣ ਕੇ ਦੂਰ ਕਰਨਾ ਪਸੰਦ ਕਰਦੀ ਹੈ।
ਖਾਸ ਗੱਸ ਇਹ ਹੈ ਕਿ ਇਵਾਂਕਾ ਸੋਸ਼ਲ ਸਮਾਗਮਾਂ ਵਿੱਚ ਹਿੱਸਾ ਲੈਣ ਤੋਂ ਹਿਚਕਿਚਾਉਂਦੀ ਨਹੀਂ। ਇਵਾਂਕਾ ਕਈ ਵਾਰ ਸਮਾਜਿਕ ਮੁੱਦਿਆਂ 'ਤੇ ਕੰਮ ਕਰਦੀ ਵੀ ਨਜ਼ਰ ਆਈ ਹੈ।
ਇਵਾਂਕਾ ਫਿਲਹਾਲ ਅਮਰੀਕਾ ਦੇ ਰਾਸ਼ਟਰਪਤੀ ਤੇ ਪਿਤਾ ਡੋਨਾਲਡ ਟਰੰਪ ਦੀ ਮੁੱਖ ਸਲਾਹਕਾਰ ਵੀ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਵਾਂਕਾ ਪ੍ਰਸਿੱਧ ਟੈਲੀਵਿਜ਼ਨ ਸ਼ਖ਼ਸੀਅਤ ਤੇ ਮਾਡਲ ਵੀ ਰਹਿ ਚੁੱਕੀ ਹੈ।
ਪਿਛਲੇ ਸਾਲ ਇਵਾਂਕਾ ਟਰੰਪ ਇਨਵੈਸਟਮੈਂਟ ਗਲੋਬਲ ਸਮਿਟ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਦੌਰੇ 'ਤੇ ਆਈ ਸੀ।
ਇਵਾਂਕਾ ਟਰੰਪ ਦਾ ਵਿਆਹ ਸਾਲ 2009 ਵਿੱਚ ਜਾਰਡ ਕੁਸ਼ਨਰ ਨਾਲ ਹੋਇਆ ਸੀ। ਇਵਾਂਕਾ ਦੇ ਪਤੀ ਇੱਕ ਰੀਅਲ ਅਸਟੇਟ ਡਿਵੈਲਪਰ ਹਨ। ਉਨ੍ਹਾਂ ਦੇ ਤਿੰਨ ਬੱਚੇ ਹਨ।
ਇਵਾਂਕਾ ਨੇ ਵ੍ਹਾਟਰਨ ਯੂਨੀਵਰਸਿਟੀ ਤੋਂ ਇਕੋਨਾਮਿਕਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ।
ਇਵਾਂਕਾ ਟਰੰਪ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੰਨੇ ਜਾਂਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਹੈ। ਟਰੰਪ ਬਿਜ਼ਨੈੱਸ ਗਰੁੱਪ ਦੀ ਕਾਰਜਕਾਰੀ ਮੁਖੀ ਵੀ ਹੈ।
- - - - - - - - - Advertisement - - - - - - - - -